29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਘਰ 'ਚ ਚੱਲ ਰਹੇ ਪਾਠ ਦੌਰਾਨ ਬੇਅਦਬੀ ਦੀ ਘਟਨਾ ਵਾਪਰੀ

ਅਜੀਤ ਡੈਸਕ 03-11-2025
ਚੌਗਾਵਾਂ, 2 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਪਿੰਡ ਸ਼ਹੂਰਾ ਵਿਖੇ ਘਰ 'ਚ ਚੱਲ ਰਹੇ ਪਾਠ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐੱਸ. ਪੀ. ਅਜਨਾਲਾ ਗੁਰਵਿੰਦਰ ਸਿੰਘ ਤੇ ਥਾਣਾ ਲੋਪੋਕੇ ਦੇ ਮੁਖੀ ਸਤਪਾਲ ਸਿੰਘ ਛੀਨਾ ਮੌਕੇ 'ਤੇ ਪਹੁੰਚੇ ਤੇ ਸਥਿਤੀ ਨੂੰ ਕਾਬੂ ਵਿਚ ਲਿਆ | ਇਸ ਸੰਬੰਧੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ, ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਪਿੰਡ ਸ਼ਹੂਰਾ ਦੇ ਮੇਜਰ ਸਿੰਘ ਦੇ ਪਰਿਵਾਰ ਵਲੋਂ ਘਰ ਵਿਚ ਸ੍ਰੀ ਅਖੰਡ ਪਾਠ ਰੱਖਿਆ ਹੋਇਆ ਸੀ | ਉਨ੍ਹਾਂ ਵਲੋਂ ਘਰ ਵਿਚ ਰੱਖੇ ਪ੍ਰਵਾਸੀ ਮਜ਼ਦੂਰ (ਸੀਰੀ) ਵਲੋਂ ਸਵੇਰੇ ਤੜਕੇ ਅੰਮਿ੍ਤ ਵੇਲੇ ਤਾਬਿਆ 'ਚ ਬੈਠੇ ਗ੍ਰੰਥੀ ਸਿੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਜੁੱਤੀ ਸੁੱਟ ਕੇ ਬੇਅਦਬੀ ਕੀਤੀ | ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪਾਠੀ ਸਿੰਘਾਂ ਦਾ ਅਪਮਾਨ ਕੀਤਾ ਹੈ | ਪਰਿਵਾਰ ਵਲੋਂ ਇਸ ਘਟਨਾ ਨੂੰ ਲੁਕਾਉਣ ਦਾ ਯਤਨ ਕੀਤਾ ਗਿਆ | ਸੀਰੀ ਨੂੰ ਘਰੋਂ ਭਜਾ ਦਿੱਤਾ | ਜਥੇਬੰਦੀ ਦੇ ਆਗੂਆਂ ਵਲੋਂ ਉਕਤ ਸੀਰੀ ਤੇ ਹੋਰਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ | ਇਸ ਘਟਨਾ ਨੂੰ ਲੈ ਕੇ ਸਿੱਖ ਭਾਈਚਾਰੇ 'ਚ ਭਾਰੀ ਰੋਸ ਹੈ | ਉਨ੍ਹਾਂ ਇਸ ਬੇਅਦਬੀ ਦੀ ਘਟਨਾ 'ਚ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਸੰਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਜਗਜੀਤ ਸਿੰਘ, ਸੁਖਜੀਤ ਸਿੰਘ, ਗੁਰਪ੍ਰੀਤ ਸਿੰਘ ਅਤੇ ਸੀਰੀ ਰਾਜੂ ਨੂੰ ਗਿ੍ਫਤਾਰ ਕਰਕੇ ਵੱਖ-ਵੱਖ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਪਿੰਡ ਮਾਲੋਵਾਲ ਵਿਖੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਅਗਲੀ ਖ਼ਬਰ ਘਰ 'ਚ ਚੱਲ ਰਹੇ ਪਾਠ ਦੌਰਾਨ ਬੇਅਦਬੀ ਦੀ ਘਟਨਾ ਵਾਪਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।