25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਭਿਆਨਕ ਹੜ੍ਹਾਂ ਨਾਲ ਫ਼ਸਲਾਂ ਨੁਕਸਾਨੀਆਂ ਹੋਣ ਕਾਰਨ ਗੁਰੂ ਘਰ ਦੇ ਵਜ਼ੀਰ (ਗ੍ਰੰਥੀ ਸਿੰਘ) ਦਾ ਫ਼ੈਸਲਾ, ਇਸ ਵਾਰ ਤਨਖ਼ਾਹ ਰੂਪੀ ਛਿਮਾਹੀ ਦੀ ਉਗਰਾਹੀ ਨਹੀਂ ਲਈ ਜਾਵੇਗੀ <br/>

ਗੁਰਦੁਆਰਾ ਸਾਹਿਬ ਪਿੰਡ ਫੁੱਲੇਚੱਕ ਵਿਖੇ ਸੇਵਾ ਨਿਭਾਉੇਣ ਵਾਲੇ ਗ੍ਰੰਥੀ ਬਾਬਾ ਅੰਮਿ੍ਤਪਾਲ ਸਿੰਘ ਸੰਗਤਾਂ ਨੂੰ ਅਪੀਲ ਕਰਦੇ ਹੋਏ ਅਤੇ ਗੁਰਦੁਆਰਾ ਸਾਹਿਬ ਦੀ ਬਾਹਰੀ ਤਸਵੀਰ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ <br/> 26-09-2025
ਅਜਨਾਲਾ, 25 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਅਜਨਾਲਾ ਨੇੜਲੇ ਪਿੰਡ ਫੁੱਲੇਚੱਕ ਵਿਚ ਗੁਰੂ ਘਰ ਦੀ ਸੇਵਾ ਨਿਭਾਅ ਰਹੇ ਗ੍ਰੰਥੀ ਸਿੰਘ ਭਾਈ ਅੰਮਿ੍ਤਪਾਲ ਸਿੰਘ ਨੇ ਹੜ੍ਹਾਂ ਨਾਲ ਪਿੰਡ ਲੋਕਾਂ ਦੀ ਹੋਈ ਵੱਡੀ ਤਬਾਹੀ ਨੂੰ ਵੇਖਦੇ ਹੋਏ ਇਕ ਵੱਡਾ ਫ਼ੈਸਲਾ ਲੈਂਦਿਆਂ ਪਿੰਡ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੜ੍ਹਾਂ ਕਾਰਨ ਹੋਰਨਾਂ ਪਿੰਡਾਂ ਵਾਂਗ ਪਿੰਡ ਫੁੱਲੇਚੱਕ ਦੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ ਹਨ ਤੇ ਉਨ੍ਹਾਂ ਨੂੰ ਵੱਡੇ ਨੁਕਸਾਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਭਿਆਨਕ ਤਬਾਹੀ ਨੂੰ ਵੇਖਦੇ ਹੋਏ ਉਨ੍ਹਾਂ ਨੇ ਪਰਿਵਾਰ ਵਿਚ ਬੈਠ ਕੇ ਫ਼ੈਸਲਾ ਕੀਤਾ ਕਿ ਉਹ ਇਸ ਵਾਰ ਆਪਣੀ ਤਨਖਾਹ ਰੂਪੀ ਛਿਮਾਹੀ ਦੀ ਉਗਰਾਹੀ ਨਹੀਂ ਕਰਨਗੇ, ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਉੱਤੇ ਵਿੱਤੀ ਬੋਝ ਘੱਟ ਹੋਵੇ ਤੇ ਸੰਗਤਾਂ ਨੂੰ ਕੁਝ ਰਾਹਤ ਮਿਲ ਸਕੇ | ਉਨ੍ਹਾਂ ਦਾ ਇਹ ਕਦਮ ਸਾਬਤ ਕਰਦਾ ਹੈ ਕਿ ਗੁਰੂ ਘਰ ਦੇ ਸੇਵਾਦਾਰ ਸਿਰਫ ਧਾਰਮਿਕ ਨਹੀਂ ਸਗੋਂ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਵਿਚ ਵੀ ਅੱਗੇ ਰਹਿੰਦੇ ਹਨ | ਉਧਰ ਪਿੰਡ ਦੇ ਮੁਹਤਬਰਾਂ ਤੇ ਪਤਵੰਤਿਆਂ ਬਾਬਾ ਅੰਮਿ੍ਤਪਾਲ ਸਿੰਘ ਦੇ ਇਸ ਫ਼ੈਸਲੇ ਦਾ ਸਵਾਗਤ ਕਰਦਿਆਂ ਇਹ ਫ਼ੈਸਲਾ ਲਿਆ ਹੈ ਕਿ ਉਹ ਉਨ੍ਹਾਂ ਦੇ ਇਸ ਫ਼ੈਸਲੇ ਦਾ ਸਤਿਕਾਰ ਕਰਦੇ ਹਨ ਪਰ ਸਾਰੇ ਪਿੰਡ ਦੇ ਲੋਕ ਬਾਬਾ ਅੰਮਿ੍ਤਪਾਲ ਸਿੰਘ ਨੂੰ ਪਹਿਲਾਂ ਵਾਂਗ ਉਗਰਾਹੀ ਦੇਣਗੇ | ਉਨ੍ਹਾਂ ਬਾਬਾ ਅੰਮਿ੍ਤਪਾਲ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਸੰਗਤਾਂ ਵਲੋਂ ਦਿੱਤੀ ਜਾਣ ਵਾਲੀ ਉਗਰਾਹੀ ਨੂੰ ਜਰੂਰ ਲੈਣ | ਪਿੰਡ ਵਾਸੀਆਂ ਨੇ ਕਿਹਾ ਕਿ ਗ੍ਰੰਥੀ ਸਿੰਘ ਬਾਬਾ ਅੰਮਿ੍ਤਪਾਲ ਸਿੰਘ ਵਲੋਂ ਗੁਰਦੁਆਰਾ ਸਾਹਿਬ ਵਿਖੇ ਅੰਮਿ੍ਤ ਅਤੇ ਸੰਧਿਆ ਵੇਲੇ ਨਿਭਾਈ ਜਾਂਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ |





ਪਿਛਲੀ ਖ਼ਬਰ ਆਨੰਦ ਕਾਲਜ ਜੇਠੂਵਾਲ 'ਚ ਨਰਸਿੰਗ ਦੇ ਨਵੇਂ ਸੈਸ਼ਨ ਦੀ ਆਰੰਭਤਾ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ <br/> ਅਗਲੀ ਖ਼ਬਰ ਮਾਨ ਸਰਕਾਰ ਵਲੋਂ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਦਾ ਮੁਫ਼ਤ ਇਲਾਜ ਇੱਕ ਇਤਿਹਾਸਕ ਫੈਸਲਾ : ਤਲਬੀਰ ਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।