20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਹੜ੍ਹ ਪੀੜਤ ਕਿਸਾਨਾਂ ਦੀ ਕਣਕ ਬੀਜਣ ਦੀ ਆਸ ਵੀ ਡੁੱਬਣ ਲੱਗੀ <br/>

ਅਜੀਤ ਡੈਸਕ 23-09-2025
ਗੱਗੋਮਾਹਲ/ਰਮਦਾਸ, 22 ਸਤੰਬਰ (ਬਲਵਿੰਦਰ ਸਿੰਘ ਸੰਧੂ, ਵਾਹਲਾ)-ਹੜ੍ਹ ਪੀੜਤ ਕਿਸਾਨਾਂ ਦੀ ਜਿੱਥੇ ਝੋਨੇ ਦੀ ਫਸਲ ਬਰਬਾਦ ਹੋ ਗਈ, ਘਰ ਰਹਿਣਯੋਗ ਨਹੀਂ ਰਹੇ, ਪਸ਼ੂ ਚਾਰੇ ਤੋਂ ਵਾਂਝੇ ਹਨ ਉੱਥੇ ਨੀਵੇਂ ਖੇਤਰ ਵਿਚ ਕਿਸਾਨਾਂ ਨੂੰ ਕਣਕ ਬੀਜਣ ਦੀ ਆਸ ਵੀ ਦਿਖਾਈ ਨਹੀਂ ਦਿੰਦੀ | ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ ਖੜ੍ਹਾ ਪਾਣੀ ਨਿਕਲਣ ਦਾ ਕੋਈ ਹੀਲਾ ਨਹੀਂ ਦਿਸਦਾ | ਪਿੰਡ ਅਵਾਣ ਝੁੱਗੀਆਂ ਦੇ ਕਿਸਾਨ ਦਵਿੰਦਰ ਸਿੰਘ, ਹਰਪਾਲ ਸਿੰਘ, ਹਰਦੀਪ ਸਿੰਘ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ, ਮੇਹਰ ਸਿੰਘ, ਬਖ਼ਸ਼ੀਸ਼ ਸਿੰਘ, ਅਮਰੀਕ ਸਿੰਘ ਆਦਿ ਨੇ ਦੱਸਿਆ ਕਿ ਫੋਕਲ ਪੁਆਇੰਟ ਅਵਾਣ ਮੰਡੀ ਨੂੰ ਧੰਗਾਈ, ਮਲਕਪੁਰ, ਦਰੀਆ ਮੂਸਾ ਸਮੇਤ ਕਈ ਪਿੰਡਾਂ ਨੂੰ ਸੜਕੀ ਮਾਰਗ ਰਾਹੀਂ ਜੋੜਨ ਲਈ ਜੋ ਸੜਕ ਤਿਆਰ ਕੀਤੀ ਗਈ ਹੈ ਉਸ ਵਿਚ ਜਾਂ ਤਾਂ ਨਿਕਾਸੀ ਪੁਲੀ ਬਣਾਈ ਨਹੀਂ ਗਈ ਜਾਂ ਫਿਰ ਗਲਤ ਜਗ੍ਹਾ 'ਤੇ ਬਣਾਈ ਗਈ ਹੈ ਜਿਸ ਕਰਕੇ ਉਨ੍ਹਾਂ ਦੇ ਖੇਤਾਂ ਵਿਚ ਅਜੇ ਵੀ 2-3 ਫੁੱਟ ਪਾਣੀ ਖੜ੍ਹਾ ਹੈ | ਕਿਸਾਨਾਂ ਨੇ ਦੱਸਿਆ ਕਿ ਇਥੇ ਹੀ ਬੱਸ ਨਹੀਂ ਨਹਿਰ ਹੇਠਾਂ ਜੋ ਪਾਣੀ ਦੀ ਨਿਕਾਸੀ ਲਈ ਸਾਇਫਲ ਬਣੀ ਸੀ ਉਹ ਵੀ ਡਿੱਗ ਕੇ ਪਾਣੀ ਕੱਢਣ ਯੋਗ ਨਹੀਂ ਬਣੀ ਜਿਸ ਕਾਰਨ ਸੈਂਕੜੇ ਏਕੜ ਜ਼ਮੀਨ ਕਣਕ ਬੀਜਣ ਤੋਂ ਵਾਂਝੀ ਰਹਿ ਸਕਦੀ ਹੈ | ਕਿਸਾਨਾਂ ਨੇ ਇਹ ਵੀ ਦੱਸਿਆ ਕਿ ਅਜੇ ਤੱਕ ਇਸ ਔਕੜ ਵਿਚ ਫਸੇ ਕਿਸਾਨਾਂ ਦੀ ਕੋਈ ਪ੍ਰਸ਼ਾਸ਼ਨਿਕ ਅਧਿਕਾਰੀ, ਹਲਕਾ ਵਿਧਾਇਕ, ਸਿਆਸੀ ਪਾਰਟੀਆਂ ਦਾ ਕੋਈ ਨੇਤਾ ਜਾਂ ਸਮਾਜ ਸੇਵੀ ਸਾਡੀ ਫਰਿਆਦ ਸੁਣਨ ਨਹੀਂ ਪੁੱਜਾ | ਕਿਸਾਨਾਂ ਨੇ ਦੱਸਿਆ ਕਿ ਡੇਰਿਆਂ ਵਿਚ ਬਣੇ ਮਕਾਨਾਂ ਦੇ ਦੁਆਲੇ ਕਰੀਬ 25-26 ਦਿਨ ਤੋਂ ਪਾਣੀ ਖੜਾ ਹੈ ਜਿਸ ਕਾਰਨ ਸਲਾਬ ਵਧ ਰਹੀ ਹੈ ਤੇ ਮਕਾਨ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ ਕਿਉਂਕਿ ਪਹਿਲਾਂ ਹੀ ਪਾਣੀ ਦੀ ਮਾਰ ਝੱਲੇ ਮਕਾਨਾਂ ਦੀਆ ਕੰਧਾਂ ਤੇ ਫਰਸ਼ ਪਾਟ ਚੁੱਕੇ ਹਨ | ਪੀੜਤ ਕਿਸਾਨਾਂ ਨੇ ਇਹ ਵੀ ਕਿਹਾ ਕਿ ਬਦਬੂ ਮਾਰਦੇ ਪਾਣੀ ਵਿਚ ਜਿੱਥੇ ਮੱਛਰਾਂ ਦੀ ਭਰਮਾਰ ਹੈ ਉੱਥੇ ਜ਼ਹਿਰੀਲੇ ਜਾਨਵਰ ਘਰਾਂ ਵਿਚ ਵੇਖ ਕੇ ਨੀਂਦ ਉਡ ਜਾਂਦੀ ਹੈ | ਇਕੱਤਰ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਅੰਮਿ੍ਤਸਰ, ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਸਾਰ ਲੈਣ |

ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਦੀ ਚੋਣ ਲਈ ਰਾਜਾਸਾਂਸੀ ਹਲਕੇ ਦੇ ਵਰਕਰਾਂ ਦੀਆਂ ਭਾਵਨਾਵਾਂ ਜਾਨਣ ਪੁੱਜੇ ਕੇਂਦਰੀ... ਅਗਲੀ ਖ਼ਬਰ ਗੁਰਦੁਆਰਾ ਕੱਥੂਨੰਗਲ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।