20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਅਜਨਾਲਾ ਦੇ ਸਰਹੱਦੀ ਪਿੰਡਾਂ 'ਚ 24 ਟਨ ਪਸ਼ੂ ਚਾਰਾ ਵੰਡਿਆ <br/>

ਅਜੀਤ ਡੈਸਕ 23-09-2025

ਅਜਨਾਲਾ, 22 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਲਈ ਨਿਰੰਤਰ ਸੇਵਾ ਕਾਰਜ ਨਿਭਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ. ਐੱਸ.ਪੀ.ਸਿੰਘ ਓਬਰਾਏ ਵਲੋਂ ਆਪਣੇ ਸੇਵਾ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਹੋਇਆ ਕਸਬਾ ਅਜਨਾਲਾ ਨੇੜਲੇ ਪਿੰਡਾਂ ਨੰਗਲ ਵੰਝਾਂਵਾਲਾ ਤੇ ਦੂਹਰੀਆਂ ਦੇ ਹੜ੍ਹ ਪੀੜਤ ਪਸ਼ੂ ਪਾਲਕਾਂ ਨੂੰ 24 ਟਨ ਸੁੱਕਾ ਚਾਰਾ ਵੰਡਿਆ ਗਿਆ | ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐੱਸ.ਪੀ. ਓਬਰਾਏ ਨੇ ਦੱਸਿਆ ਕਿ ਇਸ ਔਖੀ ਘੜੀ ਵੇਲੇ ਪੰਜਾਬ ਦੇ ਸਮੁੱਚੇ ਪ੍ਰਭਾਵਿਤ ਖੇਤਰਾਂ ਵਿਚ ਉਨ੍ਹਾਂ ਦੀਆਂ ਟੀਮਾਂ ਦਿਨ-ਰਾਤ ਸੇਵਾ ਕਾਰਜ ਨਿਭਾ ਰਹੀਆਂ ਹਨ ਅਤੇ ਇਹ ਸੇਵਾ ਚਾਰੇ ਦੀ ਅਗਲੀ ਫ਼ਸਲ ਤਿਆਰ ਹੋਣ ਤੱਕ ਇਹ ਸੇਵਾ ਨਿਰੰਤਰ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਇਸੇ ਤਹਿਤ ਹੀ ਅੱਜ ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ, ਜ਼ਿਲ੍ਹਾ ਪ੍ਰਧਾਨ ਸਿਸ਼ਪਾਲ ਸਿੰਘ ਲਾਡੀ ਤੇ ਐਕਸੀਅਨ ਜਗਦੇਵ ਸਿੰਘ ਛੀਨਾ ਦੀ ਮੌਜੂਦਗੀ ਵਿਚ ਅਜਨਾਲਾ ਹਲਕੇ ਪਿੰਡ ਨੰਗਲ ਵੰਝਾਂਵਾਲਾ ਤੇ ਦੂਹਰੀਆਂ ਆਦਿ ਪਿੰਡਾਂ ਦੇ ਪ੍ਰਭਾਵਿਤ ਪਸ਼ੂ ਪਾਲਕਾਂ ਨੂੰ 24 ਟਨ ਸੁੱਕਾ ਚਾਰਾ ਵੰਡਿਆ ਗਿਆ ਹੈ | ਇਸ ਦੌਰਾਨ ਇਨ੍ਹਾਂ ਪਿੰਡਾਂ ਦੇ 102 ਲੋੜਵੰਦ ਪਸ਼ੂ ਪਾਲਕਾਂ ਨੂੰ ਘਰੋ-ਘਰੀਂ ਹਰੇ ਚਾਰੇ ਦਾ ਆਚਾਰ ਵੰਡਿਆ ਗਿਆ | ਇਸ ਮੌਕੇ ਨੰਗਲ ਵੰਝਾਂਵਾਲਾ ਦੇ ਸਮਿੱਤਰ ਸਿੰਘ, ਸਰਪੰਚ ਬਿਕਰਮਜੀਤ ਸਿੰਘ ਨੰਗਲ, ਕਿ੍ਪਾਲ ਸਿੰਘ, ਹੁਸ਼ਿਆਰ ਸਿੰਘ, ਜਸਵਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਰਘਬੀਰ ਸਿੰਘ, ਜੋਧਾ ਸਿੰਘ, ਜਸਵਿੰਦਰ ਸਿੰਘ ਤੇ ਜਗਜੀਤ ਸਿੰਘ ਦੂਹਰੀਆਂ ਆਦਿ ਤੋਂ ਇਲਾਵਾ ਪਸ਼ੂਆਂ ਦਾ ਚਾਰਾ ਪ੍ਰਾਪਤ ਕਰਨ ਵਾਲੇ ਕਿਸਾਨਾਂ ਵਲੋਂ ਡਾ. ਉਬਰਾਏ ਦਾ ਇਸ ਔਖੀ ਘੜੀ ਵੇਲੇ ਮਦਦ ਕਰਨ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਗਿਆ |

ਪਿਛਲੀ ਖ਼ਬਰ ਸੇਵਾ-ਮੁਕਤ ਏ.ਐੱਸ.ਆਈ. ਰਣਜੀਤ ਮੱਲ੍ਹੀ ਦਾ ਹੋਇਆ ਅੰਤਿਮ ਸੰਸਕਾਰ, ਪੁਲਿਸ ਗਾਰਦ ਨੇ ਦਿੱਤੀ ਸਲਾਮੀ <br/> ਅਗਲੀ ਖ਼ਬਰ ਤਲਬੀਰ ਗਿੱਲ ਨੇ ਹਲਕਾ ਮਜੀਠਾ ਦੇ ਲੋਕਾਂ ਨੂੰ ਵਿਕਾਸ ਦੇ ਵੱਡੇ ਪ੍ਰਾਜੈਕਟ ਦੇਣ ਲਈ ਕਰ ਰਹੇ ਮਿਹਨਤ-ਸਰਪੰਚ ਤਲਵੰਡੀ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।