09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹ ਪੀੜਤਾਂ ਦੀ ਮਾਲੀ ਮਦਦ ਲਈ ਲੋਕ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਯੋਗ ਦੇਣ-ਤਲਬੀਰ ਗਿੱਲ <br/>

ਅਜੀਤ ਡੈਸਕ 02-09-2025
ਜੇਠੂਵਾਲ, 1 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਆਪ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਗੱਲਬਾਤ ਕਰਦਿਆਂ ਸੂਬੇ ਭਰ 'ਚ ਹੋਈ ਬਰਸਾਤ ਕਰਕੇ ਕਈ ਜ਼ਿਲ੍ਹੇ ਜੋ ਕਿ ਹੜ੍ਹਾਂ ਦੀ ਲਪੇਟ ਵਿਚ ਆ ਗਏ, ਜਿਸ ਨਾਲ ਲੋਕਾਂ ਦੀ ਫਸਲ ਸਮੇਤ ਹੋਰ ਜਾਨੀ ਮਾਲੀ ਭਾਰੀ ਨੁਕਸਾਨ ਹ ਗਿਆ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਮਾਲੀ ਮਦਦ ਲਈ ਸੂਬੇ ਦੇ ਲੋਕ ਸੰਤ ਮਹਾਂਪੁਰਖਾਂ, ਸਮੂਹ ਸਮਾਜ ਸੇਵੀ ਜਥੇਬੰਦੀਆਂ ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ | ਤਲਬੀਰ ਗਿੱਲ ਨੇ ਕੁਦਰਤ ਦੀ ਕਰੋਪੀ ਦਾ ਸੰਤਾਪ ਹੰਢਾ ਰਹੇ ਹੜ੍ਹਾਂ ਵਿਚ ਘਿਰੇ ਲੋਕਾਂ ਦੀ ਜਾਨ ਬਚਾਉਣ ਤੇ ਹੋਰ ਘਰੇਲੂ ਵਰਤੋਂ ਵਾਲਾ ਸਾਮਾਨ ਜੋ ਜ਼ਿਲ੍ਹਾ ਪ੍ਰਸ਼ਾਸਨ ਤੇ ਫੌਜ ਦੇ ਸੂਰਬੀਰ ਜਵਾਨਾਂ ਵਲੋਂ ਪਹੁੰਚਾਇਆ ਜਾ ਰਿਹਾ , ਉਸ ਲਈ ਲੋਕ ਸਰਕਾਰ ਤੇ ਪ੍ਰਸ਼ਾਸਨ ਦੀ ਹਰ ਪਖੋਂ ਦਿਲ ਖੋਲ ਕੇ ਮਦਦ ਕਰਨ | ਇਸ ਮੌਕੇ ਸਾਬਕਾ ਸਰਪੰਚ ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਰਪੰਚ ਰਵਿੰਦਰਪਾਲ ਸਿੰਘ ਗਿੱਲ, ਸ਼ਿਵਰਾਜ ਸਿੰਘ ਸ਼ਿਵ ਭੀਲੋਵਾਲ, ਬਲਜਿੰਦਰ ਸਿੰਘ ਆਦਿ ਸ਼ਾਮਲ ਸਨ |

ਪਿਛਲੀ ਖ਼ਬਰ ਫੇਰੂਮਾਨ ਕਾਲਜ ਵਿਚ 'ਏਕ ਪੇੜ ਮਾਂ ਕੇ ਨਾਮ' ਮੁਹਿੰੰੰਮ ਤਹਿਤ ਬੂਟੇ ਲਗਾਏ <br/> ਅਗਲੀ ਖ਼ਬਰ ਪਿੰਡ ਮੁੱਧ ਖੋਖਰ ਵਿਖੇ ਸੱਕੀ ਨਾਲੇ ਦਾ ਪੁਲ ਰੁੁੜ੍ਹਣ ਕਰਕੇ ਸੈਂਕੜੇ ਏਕੜ ਫ਼ਸਲ ਪਾਣੀ 'ਚ ਡੁੱਬੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।