09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੇਂਦਰ ਸਰਕਾਰ ਤੁਰੰਤ ਪੰਜਾਬ ਨੂੰ ਇਕ ਹਜ਼ਾਰ ਕਰੋੜ ਦਾ ਹੜ੍ਹ ਰਾਹਤ ਪੈਕਜ ਦੇਵੇ-ਰਾਜਾ ਲਦੇਹ <br/>

ਅਜੀਤ ਡੈਸਕ 02-09-2025
ਓਠੀਆਂ, 1 ਸਤੰਬਰ (ਗੁਰਵਿੰਦਰ ਸਿੰਘ ਛੀਨਾ)-ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ ਵਲੋਂ ਅੱਜ ਆਪਣੇ ਸਾਥੀਆਂ ਸਮੇਤ ਹਲਕਾ ਰਾਜਾਸਾਂਸੀ ਦੇ ਸਰਹੱਦੀ ਪਿੰਡ ਕੱਕੜ, ਮੰਜ, ਰਾਣੀਆਂ, ਲੋਧੀਗੁੱਜਰ, ਭੱਗੂਪੁਰ ਉਤਾੜ, ਕੋਟਲੀ, ਭਲੋਟ, ਨੇਪਾਲ ਆਦਿ ਪਿੰਡਾਂ ਵਿਚ ਹੜ੍ਹਾਂ ਕਾਰਨ ਕੁਦਰਤ ਦੀ ਕਰੋਪੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਸਾਥੀਆਂ ਸਮੇਤ ਮੀਰੀ ਪੀਰੀ ਦੇ ਮਾਲਕ ਛੇਵੀਂ ਪਾਤਸਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਤਪ ਅਸਥਾਨ ਸੰਤ ਬਾਬਾ ਮੰਗਲ ਸਿੰਘ ਗੁਰਦੁਆਰਾ ਰਾਮ ਟਾਹਲੀ ਸਾਹਿਬ ਪਿੰਡ ਕੱਕੜ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਤੇ ਹੜ ਪੀੜਤਾਂ ਲਈ 21 ਹਜ਼ਾਰ ਰੁਪਏ ਆਪਣੀ ਨਿੱਜੀ ਜੇਬ ਵਿਚੋਂ ਰਾਹਤ ਕਾਰਜਾਂ ਵਾਸਤੇ ਰਾਸ਼ੀ ਭੇਟ ਕੀਤੀ | ਉਨ੍ਹਾਂ ਓਠੀਆਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੜ ਪੀੜਤਾਂ ਨੂੰ ਹੋਰ ਵੀ ਆਰਥਿਕ ਮਦਦ ਕਰਨ ਦਾ ਭਰੋਸਾ ਦਿੰਦਿਆਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਨੂੰ ਇਕ ਹਜ਼ਾਰ ਕਰੋੜ ਦਾ ਹੜ੍ਹ ਪੀੜਤਾਂ ਦੇ ਰਾਹਤ ਕਾਰਜਾਂ ਵਾਸਤੇ ਫੰਡ ਜਾਰੀ ਕੀਤਾ ਜਾਵੇ ਤਾਂ ਕਿ ਗਰੀਬ ਲੋਕਾਂ ਦੇ ਇਲਾਜ, ਫਸਲਾਂ ਦੇ ਨੁਕਸਾਨ ਤੇ ਮਕਾਨਾਂ ਵਾਸਤੇ ਮੁਆਵਜ਼ਾ ਦਿੱਤਾ ਜਾਵੇ | ਹੜ੍ਹ ਆਉਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਸੌ ਫ਼ੀਸਦੀ ਤਬਾਹ ਹੋ ਗਈਆਂ ਹਨ ਤੇ ਆਮ ਲੋਕਾਂ ਦਾ ਰੈਣ ਬਸੇਰਾ ਵੀ ਢਹਿ ਢੇਰੀ ਹੋ ਗਿਆ ਹੈ | ਪੱਤਰਕਾਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਰਾਜਾ ਲਦੇਹ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਘੱਟੋ-ਘੱਟ ਪ੍ਰਤੀ ਏਕੜ ਜ਼ਮੀਨ ਦੇ ਹਿਸਾਬ ਨਾਲ ਸਵਾ ਲੱਖ ਰੁਪਏ ਦਾ ਮੁਆਵਜ਼ਾ ਦੇਵੇ, ਤਾਂ ਕਿ ਕਿਸਾਨਾਂ ਦੇ ਤਾਜ਼ਾ ਜ਼ਖ਼ਮਾਂ 'ਤੇ ਮਲ੍ਹਮ ਪੱਟੀ ਕੀਤੀ ਜਾ ਸਕੇ | ਮੈਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਸੰਗਤਾਂ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਵੀ ਚੀਜ ਦੀ ਜਰੂਰਤ ਹੋਵੇ ਤਾਂ ਮੇਰੇ ਨਾਲ 9815350961 'ਤੇ ਸੰਪਰਕ ਕੀਤਾ ਜਾਵੇ, ਉਸ ਦਾ ਤੁਰੰਤ ਹੱਲ ਕੀਤਾ ਜਾਵੇਗਾ | ਇਸ ਮੌਕੇ ਸਰਕਲ ਪ੍ਰਧਾਨ ਗੁਰਦੀਪ ਸਿੰਘ ਅਦਲੀਵਾਲਾ, ਰਿਟਾਇਰਡ ਡੀ. ਐੱਸ. ਪੀ. ਮੁਖਵਿੰਦਰ ਸਿੰਘ ਸੰਧੂ, ਨੰਬਰਦਾਰ ਹਰਪਾਲ ਸਿੰਘ ਲਦੇਹ, ਵੰਸਦੀਪ ਸਿੰਘ ਵੜੈਚ ਤੇ ਕਰਮਬੀਰ ਸਿੰਘ ਪੀ. ਏ. ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਪੰਚ ਸਰਪੰਚ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹਾਂ 'ਚ ਘਿਰੇ ਲੋਕਾਂ ਦੀ ਸਹਾਇਤਾ ਕਰਨ 'ਚ ਕੇਂਦਰ ਤੇ ਪੰਜਾਬ ਸਰਕਾਰ ਨਾਕਾਮ ਰਹੀ-ਰਣੀਕੇ <br/> ਅਗਲੀ ਖ਼ਬਰ ਸਰਕਾਰ ਜਲਦ ਤੋਂ ਜਲਦ ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ-ਸਾਬਕਾ ਵਿਧਾਇਕ ਮੀਰਾਂਕੋਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।