ਬਾਬਾ ਬਕਾਲਾ ਸਾਹਿਬ, 31 ਅਗਸਤ (ਰਾਜਨ)-ਅੱਜ ਇੱਥੇ ਦੀ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਤਹਿਸੀਲ਼ ਬਾਬਾ ਬਕਾਲਾ ਸਾਹਿਬ ਦੀ ਇਕ ਅਹਿਮ ਮੀਟਿੰਗ ਸੂਬਾਈ ਜਨਰਲ ਸਕੱਤਰ ਦਲਬੀਰ ਸਿੰਘ ਬੇਦਾਦਪੁਰ ਅਤੇ ਸੂਬਾ ਪ੍ਰੈਸ ਸਕੱਤਰ ਡਾ: ਗੁਰਦੇਵ ਸਿੰਘ ਬੁਤਾਲਾ ਦੀ ਪ੍ਰਧਾਨਗੀ ਹੇਠ ਬਾਬਾ ਬਕਾਲਾ ਸਾਹਿਬ ਵਿਖੇ ਹੋਈ | ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਹੜ੍ਹਾਂ ਵਿਚ ਹੋਏ ਨੁਕਸਾਨ ਲਈ ਪੰਜਾਬ ਅਤੇ ਕੇਂਦਰ ਦੀ ਸਰਕਾਰ ਦੋਵੇਂ ਹੀ ਸਾਂਝੇ ਤੌਰ 'ਤੇ ਜ਼ਿੰਮੇਵਾਰ ਹਨ | ਉਨ੍ਹਾਂ ਨੇ ਸਰਕਾਰਾਂ 'ਤੇ ਵਿੰਅਗ ਕੱਸਦਿਆਂ ਕਿਹਾ ਕਿ 'ਹੜ੍ਹਾਂ ਦੀ ਮਾਰ ਝੱਲਣ ਲਈ ਪੰਜਾਬ ਅਤੇ ਫਰੀ ਦਾ ਲਾਭ ਲੈਣ ਲਈ ਬਾਹਰਲੇ ਸੂਬੇ' ਰੱਖੇ ਹਨ, ਜੋ ਕਿ ਸਰਕਾਰਾਂ ਦੀ ਕਾਣੀ ਵੰਡ ਨੂੰ ਦਰਸਾਉਂਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਕਦੇ ਵੀ ਇਨ੍ਹਾਂ ਸਰਕਾਰਾਂ ਦੀ ਬੇਇਨਸਾਫੀ ਨੂੰ ਬਰਦਾਸ਼ਤ ਨਹੀਂ ਕਰਨਗੇ | ਇਸ ਮੌਕੇ ਸਰਕਲ ਪ੍ਰਧਾਨ ਦਰਸ਼ਨ ਸਿੰਘ ਕੰਮੋਕੇ, ਬਚਿੱਤਰ ਸਿੰਘ ਕੰਮੋਕੇ, ਜੋਗਾ ਸਿੰਘ ਰਾਜਪੁਰ, ਸਰਵਣ ਸਿੰਘ, ਲੱਖਾ ਸਿੰਘ, ਅਰਵਿੰਦਰ ਸਿੰਘ (ਤਿੰਨੋਂ ਬੁਤਾਲਾ), ਰਵਿੰਦਰ ਸਿੰਘ ਮਾਨ ਰਈਆ, ਬਾਊ ਰਾਜਪੁਰ ਆਦਿ ਹਾਜ਼ਰ ਸਨ |