28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

4 ਨੂੰ ਸਜਾਏ ਜਾਣ ਵਾਲੇ ਚੇਤਨਾ ਮਾਰਚ ਲਈ ਮਜੀਠਾ ਹਲਕੇ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਹੋਣਗੀਆਂ ਸ਼ਾਮਿਲ : ਬਾਬਾ ਅਬਦਾਲ

ਅਜੀਤ ਡੈਸਕ 01-09-2025

ਜੇਠੂਵਾਲ, 31 ਅਗਸਤ (ਮਿੱਤਰਪਾਲ ਸਿੰਘ ਰੰਧਾਵਾ)-ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 4 ਸਤੰਬਰ ਨੂੰ ਸਜਾਏ ਜਾ ਰਹੇ ਚੇਤਨਾ ਮਾਰਚ 'ਚ ਮਜੀਠਾ ਹਲਕੇ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਸ਼ਾਮਿਲ ਹੋਣਗੀਆਂ | ਉਕਤ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਰਾਮ ਸਿੰਘ ਅਬਦਾਲ ਵਲੋਂ 4 ਨੂੰ ਸਜਾਏ ਜਾਣ ਵਾਲੇ ਚੇਤਨਾ ਮਾਰਚ ਸੰਬੰਧੀ ਪਿੰਡ ਲੁੱਧੜ ਵਿਖੇ ਸੰਗਤਾਂ ਨੂੰ ਲਾਮਬੱਧ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਇਸ ਚੇਤਨਾ ਮਾਰਚ ਸੰਬੰਧੀ ਹਲਕੇ ਦੀਆਂ ਸੰਗਤਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸ ਦਿਹਾੜੇ ਨੂੰ ਅਸੀਂ ਵੱਡੇ ਪੱਧਰ 'ਤੇ ਮਨਾਵਾਂਗੇ | ਬਾਬਾ ਅਬਦਾਲ ਨੇ ਕਿਹਾ ਕਿ ਜਿਹੜਾ ਹਰ ਸਾਲ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚੇਤਨਾ ਮਾਰਚ ਸਜਾਇਆ ਜਾਂਦਾ, ਜਿਸ ਨਾਲ ਨੌਜਵਾਨ ਪੀੜੀ ਨੂੰ ਸਿੱਖ ਇਤਿਹਾਸ ਬਾਰੇ ਬਹੁਮੁੱਲੀ ਜਾਣਕਾਰੀ ਮਿਲਦੀ ਹੈ | ਉਨ੍ਹਾਂ ਕਿਹਾ ਕਿ ਇਹ ਚੇਤਨਾ ਮਾਰਚ ਹਲਕਾ ਮਜੀਠਾ ਦੇ ਪਿੰਡ ਅਬਦਾਲ ਤੋਂ ਅਰੰਭ ਹੋ ਕੇ ਤਪ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇਗਾ ਅਤੇ ਸੰਗਤਾਂ ਨੂੰ ਅਪੀਲ ਹੈ ਕਿ ਉਹ ਚੇਤਨਾ ਮਾਰਚ ਵਿਚ ਵੱਧ ਚੜ ਕੇ ਭਾਗ ਲੈਣ ਕਿਉਂਕਿ ਸੰਗਤਾਂ ਨੂੰ ਲੈ ਕੇ ਜਾਣ ਲਈ ਵੱਡੀ ਪੱਧਰ ਤੇ ਵਾਹਨ ਜਿਨ੍ਹਾਂ 'ਚ ਕਾਰਾਂ, ਗੱਡੀਆਂ ਦਾ ਵਿਸ਼ੇਸ ਪਬੰਧ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸੰਗਤਾਂ ਦੀ ਸਹੂਲਤ ਵਾਸਤੇ ਕਮੇਟੀ ਵਲੋਂ ਪ੍ਰੇਮੀ ਸੇਵਾਦਾਰਾਂ ਦੀਆ ਡਿਊਟੀਆਂ ਲਗਾਈਆਂ ਗਈਆਂ ਹਨ ਤਾਂ ਕਿ ਸੰਗਤਾਂ ਨੂੰ ਰਸਤੇ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆ ਸਕੇ | ਇਸ ਮੌਕੇ ਸਾਬਕਾ ਸਰਪੰਚ ਸੁਖਜੀਤ ਸਿੰਘ, ਪ੍ਰਧਾਨ ਹਰਦਿਆਲ ਸਿੰਘ, ਸਾਬਕਾ ਸਰਪੰਚ ਜਸਵੰਤ ਸਿੰਘ, ਡਾ. ਦੀਦਾਰ ਸਿੰਘ, ਹਰਜਿੰਦਰ ਸਿੰਘ ਫੌਜੀ, ਜਥੇਦਾਰ ਪ੍ਰਤਾਪ ਸਿੰਘ, ਪ੍ਰਧਾਨ ਅਮਰੀਕ ਸਿੰਘ, ਬਾਬਾ ਦਲਬੀਰ ਸਿੰਘ, ਰੂਪ ਸਿੰਘ, ਦਲਬੀਰ ਚੰਦ, ਸੰਤੋਖ ਸਿੰਘ, ਮੈਂਬਰ ਗੁਰਮੀਤ ਸਿੰਘ, ਗੁਰਜੀਤ ਸਿੰਘ, ਸੋਨੂੰ ਭਗਤ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ ਮੈਂਬਰ ਪੰਚਾਇਤ, ਮੋਹਨ ਸਿੰਘ, ਕੁਲਵੰਤ ਸਿੰਘ ਅਜੈਬਵਾਲੀ, ਬਾਬਾ ਗੁਰਮੀਤ ਸਿੰਘ ਖੁਸ਼ੀਪੁਰ, ਜਸਵਿੰਦਰ ਸਿੰਘ ਜੱਸ ਅਬਦਾਲ ਸਮੇਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਭਾਕਿਯੂ (ਰਾਜੇਵਾਲ) ਦੇ ਸਾਰੇ ਅਹੁਦੇਦਾਰ ਹੜ੍ਹ-ਪੀੜਤਾਂ ਦੀ ਮਦਦ ਕਰਨ- ਉਮਰਾਜ ਧਰਦਿਉ <br/> ਅਗਲੀ ਖ਼ਬਰ ਜੀ. ਐੱਸ. ਟੀ. ਦਰਾਂ 'ਚ ਬਦਲਾਅ ਦੇ ਨਾਲ-ਨਾਲ ਟੈਕਸ ਪ੍ਰਣਾਲੀ ਨੂੰ ਸਰਲ ਬਣਾਉਣ ਦੀ ਲੋੜ-ਸਮੀਰ ਜੈਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।