27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਬਿਹਾਰ ਰਾਜ ਦਾ ਅਨਿਲ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦਾ ਸਰਹੱਦ ਤੋਂ ਕਾਬੂ

ਅਜੀਤ ਡੈਸਕ 22-07-2025
ਅਟਾਰੀ, (ਅੰਮਿ੍ਤਸਰ) 21 ਜੁਲਾਈ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਬਿਹਾਰ ਰਾਜ ਦੇ ਅਨਿਲ ਕੁਮਾਰ ਨੂੰ ਬੀਐਸਐਫ ਦੇ ਜਵਾਨਾਂ ਵਲੋਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦੇ ਸਮੇਂ ਕਾਬੂ ਕੀਤਾ ਗਿਆ | ਉਹ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ 'ਤੇ ਸਥਿਤ ਬਾਰਡਰ ਅਬਜ਼ਰਵਰ ਪੋਸਟ ਭਰੋਪਾਲ ਦੇ ਨਜ਼ਦੀਕ ਲੱਗੇ ਪਿਲਰ ਨੰਬਰ 116/5 ਤੋਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਵਿਚ ਸੀ | ਕੌਮਾਂਤਰੀ ਅਟਾਰੀ ਸਰਹੱਦ 'ਤੇ ਤਾਇਨਾਤ ਬੀਐਸਐਫ ਦੀ 181 ਬਟਾਲੀਅਨ ਦੇ ਜਵਾਨਾਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਹ ਨਹੀਂ ਰੁਕਿਆ, ਜਿਸ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ | ਅਨਿਲ ਸਾਗਰ (26) ਪੁੱਤਰ ਪ੍ਰੇਮ ਸਾਗਰ ਪਿੰਡ ਸੀਰਬਿਟ, ਜ਼ਿਲ੍ਹਾ ਬੇਤੀਆ ਬਿਹਾਰ ਰਾਜ ਦਾ ਰਹਿਣ ਵਾਲਾ ਹੈ | ਜਾਣਕਾਰੀ ਅਨੁਸਾਰ ਉਹ ਭਾਰਤ ਤੋਂ ਪਾਕਿਸਤਾਨ ਨੂੰ ਜਾਂਦੇ ਗੰਦੇ ਪਾਣੀ ਵਾਲੇ ਨਾਲੇ (ਡਿਫੈਂਸ) ਰਸਤੇ ਸਰਹੱਦ 'ਤੇ ਸਥਿਤ ਬੀਓਪੀ ਭਰੋਪਾਲ ਤੱਕ ਪਹੁੰਚਿਆ | ਬੀਐੱਸਐੱਫ ਦੇ ਉੱਚ ਅਧਿਕਾਰੀਆਂ ਵਲੋਂ ਉਸ ਨੂੰ ਪੁੱਛ ਪੜਤਾਲ ਕਰਨ ਤੋਂ ਬਾਅਦ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ ਜਿੱਥੇ ਉਸ ਪਾਸੋਂ ਬਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ | ਬੀਐੱਸਐੱਫ ਦੇ ਉੱਚ ਅਧਿਕਾਰੀ ਅਨਿਲ ਸਾਗਰ ਦਾ ਬਿਹਾਰ ਰਾਜ ਦੇ ਸੰਬੰਧਤ ਥਾਣੇ ਤੋਂ ਪੁਰਾਣਾ ਰਿਕਾਰਡ ਪੁੱਛ ਰਹੇ ਹਨ ਕਿ ਉਹ ਅਪਰਾਧੀ ਤਾਂ ਨਹੀਂ |

ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਤਹਿਸੀਲ ਅਜਨਾਲਾ ਦੀ ਮੀਟਿੰਗ ਅਗਲੀ ਖ਼ਬਰ ਲੋਕ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਰਕਾਰ ਦਾ ਸਾਥ ਦੇਣ : ਤਲਬੀਰ ਸਿੰਘ ਗਿੱਲ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।