27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਦੀਆਂ ਅੰਡਰ-19 ਖੋ-ਖੋ ਟੀਮ ਲੜਕੀਆਂ ਦਾ ਜੰਮੂ ਵਿਖੇ ਪਹਿਲਾ ਸਥਾਨ <br/>

ਅਜੀਤ ਡੈਸਕ 22-07-2025
ਰਈਆ, 21 ਜੁਲਾਈ (ਸ਼ਰਨਬੀਰ ਸਿੰਘ ਕੰਗ)-ਬੀਤੇ ਦਿਨੀ 'ਜੰਮੂ ਸੰਸਕਿ੍ਤੀ ਸਕੂਲ 'ਜੰਮੂ' ਵਿਚ ਹੋਈਆਂ ਸੀ. ਬੀ. ਐੱਸ. ਈ. ਕਲੱਸਟਰ ਲੈਵਲ ਖੋ-ਖੋ ਟੂਰਨਾਮੈਂਟ ਵਿਚ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ, ਰਈਆ ਦੀਆਂ ਅੰਡਰ-19 ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ | ਟੀਮ ਵਿਦਿਆਰਥਣਾਂ ਵਿਚ ਦਿਵਰੀਤ ਕੌਰ ਕੰਗ (ਕੈਪਟਨ), ਗੁਰਲੀਨ ਕੌਰ, ਪ੍ਰਨੀਤ ਕੌਰ, ਵੰਸ਼ਪ੍ਰੀਤ ਕੌਰ, ਲੌਰਲ, ਇਸ਼ਪ੍ਰੀਤ ਕੌਰ, ਮਨਪ੍ਰੀਤ ਕੌਰ, ਸਵਰੀਤ ਕੌਰ, ਏਕਮਪ੍ਰੀਤ ਕੌਰ, ਜਸਲੀਨ ਕੌਰ, ਨਵਜੋਤ ਕੌਰ, ਮਨਪ੍ਰੀਤ ਕੌਰ ਦੀ ਖੋ-ਖੋ ਟੀਮ ਨੇ ਖੇਡ ਮੁਕਾਬਲੇ ਵਿਚ ਆਪਣਾ ਖੇਡ ਪ੍ਰਦਰਸ਼ਨ ਕਰਕੇ ਪਹਿਲੇ ਸਥਾਨ 'ਤੇ ਰਹਿ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ | ਇਹ ਸਾਰੇ ਖਿਡਾਰੀ ਅੱਗੇ ਸੀ. ਬੀ. ਐੱਸ. ਈ. ਨੈਸ਼ਨਲ ਖੋ-ਖੋ ਟੂਰਨਾਮੈਂਟ ਖੇਡਣ ਲਈ ਚੁਣੇ ਗਏ ਹਨ | ਇਨ੍ਹਾਂ ਦੀ ਜਿੱਤ ਰਮਨਦੀਪ ਕੌਰ ਕੋਚ ਦੀ ਮਿਹਨਤ ਦਾ ਨਤੀਜਾ ਹੈ | ਇਸ ਮੌਕੇ ਟਰੱਸਟ ਦੇ ਚੇਅਰਪਰਸਨ ਸਤਨਾਮ ਕੌਰ ਸੇਖੋਂ ਨੇ ਬੱਚਿਆਂ ਨੂੰ ਇਸ ਕਾਮਯਾਬੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਸ ਜਿੱਤ ਦਾ ਸਿਹਰਾ ਸਕੂਲ ਕਮੇਟੀ ਦੇ ਚੇਅਰਮੈਨ ਕੰਵਰਦੀਪ ਸਿੰਘ ਸੇਖੋਂ, ਸੈਕਟਰੀ ਸੰਜੀਵ ਭੰਡਾਰੀ, ਡਾਇਰੈਕਟਰ ਹਰਿੰਦਰਪਾਲ ਛੀਨਾ ਅਤੇ ਸਕੂਲ ਦੇ ਪਿ੍ੰ: ਅਮਨਦੀਪ ਕੌਰ ਨੂੰ ਜਾਂਦਾ ਹੈ |

ਪਿਛਲੀ ਖ਼ਬਰ ਅਮਰਜੀਤ ਮਲਟੀ ਸਪੈਸ਼ਲਿਟੀ ਕਲੀਨਿਕ ਬਿਆਸ ਵਲੋਂ ਮੁਫ਼ਤ ਸਿਹਤ ਜਾਂਚ ਕੈਂਪ <br/> ਅਗਲੀ ਖ਼ਬਰ ਸਠਿਆਲਾ 'ਚ ਪੰਜ ਪੀਰਾਂ ਦੀ ਯਾਦ 'ਚ ਜੋੜ ਮੇਲਾ 'ਤੇ ਸੱਭਿਆਚਾਰਕ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।