ਜੰਡਿਆਲਾ ਗੁਰੂ, 20 ਜੁਲਾਈ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ)-ਵਾਤਾਵਰਨ ਸੰਭਾਲ ਵੱਲ ਇਕ ਵੱਡੇ ਉਪਰਾਲੇ ਵਜੋਂ ਇੰਟਰਨੈਸ਼ਨਲ ਫ਼ਤਹਿ ਅਕੈਡਮੀ ਜੰਡਿਆਲਾ ਗੁਰੂ ਨੇ ਅਪਣਾ ਪੰਜਾਬ ਫਾਉਂਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਹਰਿਆਲੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਇਸ ਮੁਹਿੰਮ ਨੂੰ 8 ਲੱਖ ਪੌਦੇ ਲਗਾਉਣ ਦੇ ਟੀਚੇ ਨਾਲ ਸ਼ੁਰੂ ਕੀਤਾ ਗਿਆ ਹੈ | ਬੂਟੇ ਲਗਾਉਣ ਦੀ ਮੁਹਿੰਮ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਚੇਅਰਮੈਨ ਜਗਬੀਰ ਸਿੰਘ ਦੀ ਦੇਖ ਰੇਖ ਹੇਠ ਚਲਾਈ ਜਾ ਰਹੀ ਹੈ | ਡਾ. ਜਗਜੀਤ ਸਿੰਘ ਧੂਰੀ ਪ੍ਰਧਾਨ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ ਅਤੇ ਸਕੂਲਾਂ ਦੀ ਭੂਮਿਕਾ ਨੂੰ ਸਲਾਹਿਆ ਗਿਆ ਹੈ | ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਦੇ ਚੇਅਰਮੈਨ ਜਗਬੀਰ ਸਿੰਘ ਨੇ ਦੱਸਿਆ ਕਿ ਅਕੈਡਮੀ ਵਲੋਂ ਨਿਰੰਤਰ ਤੌਰ 'ਤੇ ਪਲਾਸਟਿਕ ਮੁਕਤ ਮੁਹਿੰਮਾਂ, ਪਾਣੀ ਬਚਾਉਣ, ਘਰੇਲੂ ਕੂੜੇ ਦੀ ਖਾਦ ਬਣਾਉਣ ਅਤੇ ਸਕੂਲ ਕੈਂਪਸ ਵਿਚ ਹਰੇ-ਭਰੇ ਖੇਤਰ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਪੌਦਿਆਂ ਦਾ ਵੱਡੀ ਤਾਦਾਦ ਵਿਚ ਲਗਾਇਆ ਜਾਣਾਂ ਬਹੁਤ ਜਰੂਰੀ ਹੈ | ਜਗਬੀਰ ਸਿੰਘ ਦੀ ਰਹਿਨੁਮਾਈ ਹੇਠ, ਅਕੈਡਮੀ ਨਾਂ ਸਿਰਫ ਅਕਾਦਮਿਕ ਤੌਰ 'ਤੇ ਆਗੂ ਬਣੀ ਹੋਈ ਹੈ, ਸਗੋਂ ਸਮਾਜ ਨੂੰ ਜ਼ਿੰਮੇਵਾਰ ਤੇ ਵਾਤਾਵਰਨ-ਸਚੇਤ ਨਾਗਰਿਕ ਵੀ ਉਪਲਬੱਧ ਕਰਵਾ ਰਹੀ ਹੈ |