17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਠਿਆਲਾ 'ਚ ਰੱਖੜ ਪੁੰਨਿਆਂ ਦੇ ਮੇਲੇ 'ਤੇ ਤਿੰਨ ਰੋਜ਼ਾ ਲੰਗਰ ਲਗਾਉਣ ਦੀ ਤਿਆਰੀ ਆਰੰਭ <br/>

ਅਜੀਤ ਡੈਸਕ 21-07-2025
ਸਠਿਆਲਾ, 20 ਜੁਲਾਈ (ਜਗੀਰ ਸਿੰਘ ਸਫਰੀ)-ਗੁਰੂ ਤੇਗ ਬਹਾਦਰ ਲੰਗਰ ਕਮੇਟੀ ਸਠਿਆਲਾ ਵਲੋਂ ਰੱਖੜ ਪੁੰਨਿਆਂ ਦੇ ਮੇਲੇ 'ਤੇ ਤਿੰਨ ਰੋਜਾ ਲੰਗਰ ਲਗਾਉਣ ਦੀ ਤਿਆਰੀ ਆਰੰਭ ਕਰ ਦਿੱਤੀ ਹੈ | ਇਸ ਮੌਕੇ ਲੰਗਰ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੱਲ੍ਹੀ ਨੇ ਦੱਸਿਆ ਹੈ ਕਿ 'ਗੁਰੂ ਲਾਧੋ ਰੇ' ਦੀ ਯਾਦ 'ਚ ਰੱਖੜ ਪੁੰਨਿਆਂ ਦਾ ਮੇਲਾ 9 ਅਗਸਤ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਬਾਬਾ ਬਕਾਲਾ ਸਾਹਿਬ ਵਿਖੇ ਜੋੜ ਮੇਲਾ ਮਨਾਇਆ ਜਾ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ 'ਗੁਰੂੁ ਲਾਧੋ ਰੇ' ਦੇ ਜੋੜ ਮੇਲੇ 'ਤੇ ਸ੍ਰੀ ਦਰਬਾਰ ਸਾਹਿਬ ਬਾਬਾ ਬਕਾਲਾ 'ਤੇ ਨਤਮਸਤਕ ਹੋਣ ਜਾਣ ਵਾਲੀਆਂ ਸੰਗਤਾਂ ਵਾਸਤੇ ਲਈ ਤਿੰਨ ਰੋਜਾ ਲੰਗਰ ਸਠਿਆਲਾ ਵਿਖੇ ਲਗਾਇਆ ਜਾਵੇਗਾ | ਇਸ ਮੌਕੇ ਸੇਵਾਦਾਰ ਬਾਬਾ ਤਰਸੇਮ ਸਿੰਘ, ਸਕੱਤਰ ਸਿੰਘ, ਜਸਬੀਰ ਸਿੰਘ, ਬੇਅੰਤ ਸਿੰਘ, ਬਲਦੇਵ ਸਿੰਘ, ਕਰਨ ਸਫਰੀ, ਜਗੀਰ ਸਿੰਘ ਮੱਲ੍ਹੀ, ਅਮਰੀਕ ਸਿੰਘ ਆਦਿ ਸੇਵਾਦਾਰਾਂ ਵਲੋਂ ਲੰਗਰ ਲਗਾਉਣ ਤਿਆਰੀ ਆਰੰਭੀ ਹੋਈ ਹੈ |

ਪਿਛਲੀ ਖ਼ਬਰ ਅਕਾਲੀ ਆਗੂ ਸਰਬਜੀਤ ਕੌਰ ਦਾ ਸੇਜ਼ਲ ਅੱਖਾਂ ਨਾਲ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਵਿਦੇਸ਼ੀ ਆਰਥਿਕ ਦਬਦਬੇ ਦਾ ਮੁਕਾਬਲਾ ਕਰਨ ਲਈ ਸਵਦੇਸ਼ੀ ਹੀ ਇਕੋ-ਇਕ ਹੱਲ ਹੈ-ਸਾਬਕਾ ਰਾਜਦੂਤ ਸੰਧੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।