ਮਾਨਾਂਵਾਲਾ, 20 ਜੁਲਾਈ (ਗੁਰਦੀਪ ਸਿੰਘ ਨਾਗੀ)-ਭਾਰਤ ਨੂੰ ਸਵੈ-ਨਿਰਭਰ ਬਣਾਉਣ ਦੇ ਨਾਲ-ਨਾਲ ਆਰਥਿਕ ਅਤੇ ਤਕਨੀਕੀ ਵਿਕਾਸ ਵੱਲ ਬੁਲੰਦੀਆਂ 'ਤੇ ਪਹੁੰਚਾਉਣ ਦੇ ਉਦੇਸ਼ ਲਈ ਸਵਦੇਸ਼ੀ ਜਾਗਰਣ ਮੰਚ, ਪੰਜਾਬ ਵਲੋਂ ਅੰਮਿ੍ਤਸਰ ਗੁਰੱਪ ਆਫ ਕਾਲਜਿਜ ਦੇ ਸਹਿਯੋਗ ਨਾਲ ਕਾਲਜ ਦੇ ਸੈਮੀਨਾਰ ਹਾਲ ਵਿਚ 'ਸਵਦੇਸ਼ੀ ਸੁਰੱਖਿਆ ਅਤੇ ਸਵੈ ਨਿਰਭਰਤਾ' ਵਿਸ਼ੇ 'ਤੇ ਦੋ ਰੋਜ਼ਾ ਰਾਸ਼ਟਰੀ ਪ੍ਰਾਂਤ ਵਿਚਾਰ ਵਰਗ ਸੈਮੀਨਾਰ ਕਰਵਾਇਆ ਗਿਆ | ਸਵਦੇਸ਼ੀ ਜਾਗਰਣ ਮੰਚ, ਪੰਜਾਬ ਦੇ ਸੰਜੋਜਕ ਡਾ. ਨੇਹਾ ਤੇਜਪਾਲ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ਵਿਚ ਦੇਸ਼ ਦੇ ਬੁੱਧੀਜੀਵੀਆਂ, ਨੀਤੀ ਨਿਰਮਾਤਾਵਾਂ, ਟੈਕਨੋਕਰੇਟਾਂ, ਉੱਦਮੀਆਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ ਅਤੇ ਇਸ ਸੈਨੀਨਾਰ ਦਾ ਉਦਘਾਟਨ ਮੁੱਖ ਮਹਿਮਾਨ ਸਤੀਸ਼ ਕੁਮਾਰ, ਅਖਿਲ ਭਾਰਤੀ ਸਾਹ-ਸੰਗਠਕ, ਸਵਦੇਸ਼ੀ ਜਾਗਰਣ ਮੰਚ ਅਤੇ ਭਾਰਤ ਦੇ ਅਮਰੀਕਾ ਵਿਚ ਰਹੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸ਼ਮਾਂ ਰੋਸ਼ਨ ਕਰਨ ਦੀ ਰਸਮ ਅਦਾ ਕਰਕੇ ਕੀਤਾ | ਸਤੀਸ਼ ਕੁਮਾਰ ਨੇ ਕਿਹਾ ਕਿ ਸਵਦੇਸ਼ੀ ਸਿਰਫ਼ ਇਕ ਪ੍ਰਤੀਕਿਰਿਆਸ਼ੀਲ ਲਹਿਰ ਨਹੀਂ ਹੈ, ਸਗੋਂ ਭਾਰਤ ਦੇ ਆਪਣੇ ਨਵੀਨਤਾ, ਉਤਪਾਦਨ ਅਤੇ ਖੁਸ਼ਹਾਲੀ ਲਈ ਇਕ ਅਗਾਂਹਵਧੂ ਸੋਚ ਵਾਲਾ ਦਿ੍ਸ਼ਟੀਕੋਣ ਹੈ | ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਆਖਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸਵਦੇਸ਼ੀ ਦੇ ਹੱਕ ਵਿਚ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਉਨ੍ਹਾਂ ਦੀ ਸੋਚ ਹੈ, ਦੇਸ਼ ਦੇ ਲੋਕ ਦੇਸ਼ ਵਿਚ ਹੀ ਹਰੇਕ ਚੀਜ਼ ਤਿਆਰ ਕਰਨ, ਬਣਾਉਣ ਅਤੇ ਵਿਕਸਤ ਕਰਨ ਅਤੇ ਅਤੇ ਨਿਰਭਰ ਬਣਨ | ਸੈਮੀਨਾਰ ਦੌਰਾਨ ਸਵਦੇਸ਼ੀ ਸ਼ੋਧ ਸੰਸਥਾਨ, ਨਵੀਂ ਦਿੱਲੀ ਅਤੇ ਅੰਮਿ੍ਤਸਰ ਗਰੁੱਪ ਆਫ਼ ਕਾਲਜਿਜ਼ (ਏਜੀਸੀ) ਵਿਚਕਾਰ ਇਕ ਸਮਝੌਤਾ ਪੱਤਰ (ਐੱਮਓਯੂ) ਵੀ ਸਹੀਬੱਧ ਹੋਇਆ | ਇਸ ਦੋ ਸੈਮੀਨਾਰ ਦੌਰਾਨ ਸੁਭਾਸ਼ ਸ਼ਰਮਾ ਉਪ-ਪ੍ਰਧਾਨ, ਭਾਜਪਾ ਪੰਜਾਬ, ਬਖਸ਼ੀ ਰਾਮ ਅਰੋੜਾ, ਸਾਬਕਾ ਮੇਅਰ, ਅੰਮਿ੍ਤਸਰ, ਰੀਨਾ ਜੇਤਲੀ, ਸੁਤੰਤਰ ਨਿਰਦੇਸ਼ਕ, ਓਐਨਜੀਸੀ, ਰਾਧਿਕਾ ਚੁੱਗ, ਨਿਰਦੇਸ਼ਕ, ਇੰਸਟੀਚਿਊਟ ਫਾਰ ਸਕਿੱਲ ਡਿਵੈਲਪਮੈਂਟ, ਡਾ. ਵਿਨੇ ਕਪੂਰ ਮਹਿਰਾ, ਸਾਬਕਾ ਵਾਈਸ ਚਾਂਸਲਰ, ਡਾ. ਬੀ. ਆਰ. ਅੰਬੇਡਕਰ ਨੈਸ਼ਨਲ ਲਾਅ ਯੂਨੀਵਰਸਿਟੀ; ਵੀ. ਕੇ. ਪਾਲ, ਡਾਇਰੈਕਟਰ, ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ; ਰਮੇਸ਼ ਅਰੋੜਾ, ਐੱਮ. ਡੀ., ਕਵਾਲਿਟੀ ਫਾਰਮਾਸਿਊਟੀਕਲਜ਼ ਲਿਮਟਿਡ; ਸੀ. ਏ. ਗੌਰਵ ਗੁਪਤਾ, ਪ੍ਰਧਾਨ, ਆਈ.ਟੀ.ਪੀ.ਏ; ਡਾ. ਗੌਰਵ ਤੇਜਪਾਲ, ਪਿ੍ੰਸੀਪਲ, ਏ.ਜੀ.ਸੀ. ਸ੍ਰੀਮਤੀ ਮੋਨਾ ਸਿੰਘ, ਚੇਅਰਪਰਸਨ, ਐੱਫ. ਆਈ. ਸੀ. ਸੀ. ਆਈ. ਐੱਫ. ਐੱਲ. ਓ. ਅੰਮਿ੍ਤਸਰ, ਸੀ. ਏ. ਦਵਿੰਦਰ ਸਿੰਘ, ਪ੍ਰਧਾਨ, ਸੀ. ਆਈ. ਆਈ. ਅੰਮਿ੍ਤਸਰ, ਦਵਿੰਦਰ ਪਾਲ ਸਿੰਘ, ਪੈਟਰਨ, ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ; ਕਸ਼ਮੀਰ ਸਿੰਘ ਰਾਜਪੂਤ, ਆਲ ਇੰਡੀਆ ਜਵੈਲਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਡਾ. ਮਿ੍ਗੇਂਦਰ ਬੇਦੀ, ਸਹਾਇਕ ਡਾਇਰੈਕਟਰ, ਆਈ. ਕੇ. ਜੀ. ਪੀ. ਟੀ. ਯੂ. ਇਨਕਿਊਬੇਸ਼ਨ ਸੈਂਟਰ; ਵਿਕਰਮ ਮਹਿਰਾ ਅਤੇ ਗੌਤਮ ਮਹਿਰਾ, ਅੰਮਿ੍ਤਸਰ ਤੋਂ ਸਨਅਤਕਾਰ; ਰਾਜੇਸ਼ ਗੋਇਲ, ਉੱਤਰੀ ਜ਼ੋਨ ਕੋਆਰਡੀਨੇਟਰ, ਸਵਦੇਸ਼ੀ ਜਾਗਰਣ ਮੰਚ; ਅਤੇ ਵਿਨੈ ਕੁਮਾਰ, ਸੰਗਠਨ ਮੰਤਰੀ, ਸਵਦੇਸ਼ੀ ਜਾਗਰਣ ਮੰਚ; ਅਸ਼ੀਸ਼ ਅਰੋੜਾ, ਪੰਜਾਬ ਪ੍ਰਾਂਤ ਪ੍ਰਧਾਨ, ਸਵਦੇਸ਼ੀ ਸ਼ੋਧ ਸੰਸਥਾਨ ਡਾ. ਅਰਵਿੰਦ ਸ਼ਰਮਾ, ਸੰਯੋਜਕ, ਵਾਰਿਸਥ ਅਯਾਮ, ਪੰਜਾਬ; ਡਾ. ਮਧੁਰ ਮਹਾਜਨ ਆਦਿ ਮੁੱਖ ਬੁਲਾਰੇ ਸਨ |
ਵਿਦੇਸ਼ੀ ਆਰਥਿਕ ਦਬਦਬੇ ਦਾ ਮੁਕਾਬਲਾ ਕਰਨ ਲਈ ਸਵਦੇਸ਼ੀ ਹੀ ਇਕੋ-ਇਕ ਹੱਲ ਹੈ-ਸਾਬਕਾ ਰਾਜਦੂਤ ਸੰਧੂ <br/>
ਅਜੀਤ ਡੈਸਕ
21-07-2025