ਜੰਡਿਆਲਾ ਗੁਰੂ, 19 ਜੁਲਾਈ (ਪ੍ਰਮਿੰਦਰ ਸਿੰਘ ਜੋਸਨ)-ਟੋਲ ਪਲਾਜ਼ਾ ਨਿੱਜਰਪੁਰਾ (ਨੇੜੇ ਜੰਡਿਆਲਾ ਗੁਰੂ) ਵਿਖੇ ਸ਼ੇਰ ਏ ਪੰਜਾਬ ਟੋਲ ਪਲਾਜਾ ਵਰਕਰ ਯੂਨੀਅਨ ਦੇ ਚੇਅਰਮੈਨ ਬਾਈ ਨਛੱਤਰ ਸਿੰਘ ਦੀ ਅਗਵਾਈ ਹੇਠ ਯੂਨੀਅਨ ਦਾ ਗਠਨ ਕੀਤਾ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਬਾਈ ਨਛੱਤਰ ਸਿੰਘ ਨੇ ਦੱਸਿਆ ਅੱਜ ਟੋਲ ਪਲਾਜ਼ਾ ਨਿੱਜਰਪੁਰਾ ਵਿਖੇ ਜੋ ਨਵੀਂ ਟੌਲ ਪਲਾਜ਼ਾ ਯੂਨੀਅਨ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਗੁਰਵੇਲ ਸਿੰਘ ਨੂੰ ਚੇਅਰਮੈਨ, ਕੁਲਦੀਪ ਸਿੰਘ (ਲਾਡੀ) ਨੂੰ ਪ੍ਰਧਾਨ, ਪਵਨਦੀਪ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ, ਲਵਪ੍ਰੀਤ ਸ਼ੇਰ ਗਿੱਲ ਨੂੰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਨੂੰ ਜਨਰਲ ਸਕੱਤਰ, ਕਵਲਪ੍ਰੀਤ ਸਿੰਘ ਨੂੰ ਸਹਾਇਕ ਸਕੱਤਰ, ਵਿਸ਼ਾਲ ਸਿੰਘ ਨੂੰ ਮੀਤ ਸਕੱਤਰ, ਮਨਦੀਪ ਕੌਰ ਨੂੰ ਖਜਾਨਚੀ, ਰੋਬਨਪ੍ਰੀਤ ਸਿੰਘ ਨੂੰ ਮੁੱਖ ਸਲਾਹਕਾਰ, ਗੁਰਕਮਲ ਕੌਰ ਨੂੰ ਸਲਾਹਕਾਰ, ਤੱਬੁਸਮ ਬੱਟ ਨੂੰ ਪ੍ਰੈਸ ਸਕੱਤਰ, ਜਗਰੂਪ ਸਿੰਘ ਨੂੰ ਮੀਡੀਆ ਸਲਾਹਕਾਰ ਲਗਾਇਆ ਗਿਆ | ਉਨ੍ਹਾਂ ਦੱਸਿਆ ਕਿ ਇਸ ਯੂਨੀਅਨ ਨੂੰ ਬਣਾਉਣ ਦਾ ਮੁੱਖ ਮਕਸਦ ਟੋਲ ਪਲਾਜ਼ਾ ਉੱਪਰ ਕੰਮ ਕਰਨ ਵਾਲੇ ਵਰਕਰਾਂ ਦੇ ਹੱਕਾਂ ਦੀ ਰਾਖੀ ਹੈ ਕਿਉਂਕਿ ਇੱਥੇ ਕੰਮ ਕਰਨ ਵਾਲੇ ਲੜਕੇ, ਲੜਕੀਆਂ ਨੂੰ ਕਈ ਵਾਰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ | ਇਸ ਮੌਕੇ ਪਟਵਾਰੀ ਰਣਜੀਤ ਸਿੰਘ, ਗੁਰਬੀਰ ਸਿੰਘ ਜ਼ਿਲ੍ਹਾ ਪ੍ਰਧਾਨ ਬੀ. ਕੇ. ਯੂ. ਕ੍ਰਾਂਤੀਕਾਰੀ, ਮੰਗੀ ਸਿੰਘ ਖਾਲਸਾ, ਕੁਲਦੀਪ ਸਿੰਘ ਪਿੰਡ ਪ੍ਰਧਾਨ ਬੀ ਕੇ ਯੂ ਕ੍ਰਾਂਤੀਕਾਰੀ, ਤਰਨਪ੍ਰੀਤ ਸਿੰਘ ਸਨੀ ਜਲੰਧਰ, ਰਾਜਨ ਪੰਡਤ ਗੋਰਾਇਆਂ, ਦਲਵੀਰ ਸਿੰਘ, ਸੁਖਵਿੰਦਰ ਸਿੰਘ, ਬਾਬਾ ਬੂਟਾ ਸਿੰਘ ਤਰਨਾ ਦਲ, ਬਾਬਾ ਹਰਪਿੰਦਰ ਸਿੰਘ, ਪ੍ਰਭਜੀਤ ਸਿੰਘ, ਮਨਜੋਤ ਰੰਧਾਵਾ, ਸਤਨਾਮ ਸਿੰਘ ਬਿਜਲੀ ਨੰਗਲ, ਰਵੀ ਵਡਾਲਾ ਕਲਾਂ, ਲਾਡੀ ਮੋਗਾ ਮੌਜੂਦ ਸਨ |