06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਡੀ. ਓ. ਏ., ਸੀ. ਐਨ. ਆਈ. ਨੇ ਜਸਟੀਨਾ ਦਿਵਸ ਮੌਕੇ ਮਹਿਲਾ ਸਸ਼ਕਤੀਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ

ਪੋ੍ਰਗਰਾਮ ਦੌਰਾਨ ਮੌਜੂਦ ਵਾਈਸ ਚੇਅਰਮੈਨ ਸ੍ਰੀਮਤੀ ਡੋਰਥੀ ਹਾਵੇਲ ਜੌਨ, ਪ੍ਰਧਾਨ ਸ੍ਰੀਮਤੀ ਮੀਨਾ ਵਿਲੀਅਮ ਤੇ ਹੋਰ | ਅਜੀਤ : ਤਸਵੀਰ <br/> 20-07-2025
ਅੰਮਿ੍ਤਸਰ, 19 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਡਾਇਓਸਿਸ ਆਫ਼ ਅੰਮਿ੍ਤਸਰ (ਡੀ. ਓ. ਏ.), ਚਰਚ ਆਫ਼ ਨੌਰਥ ਇੰਡੀਆ (ਸੀ. ਐਨ. ਆਈ.) ਦੀ ਮਹਿਲਾ ਵਿੰਗ ਡਾਇਓਸੀਸਨ ਵੂਮੈਨਜ਼ ਫੈਲੋਸ਼ਿਪ ਫਾਰ ਕਿ੍ਸ਼ਚੀਅਨ ਸਰਵਿਸ (ਡੀ. ਡਬਲਯੂ. ਐੱਫ. ਸੀ. ਐਸ.) ਨੇ ਜਸਟੀਨਾ ਦਿਵਸ ਮੌਕੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਹਾਸ਼ੀਏ 'ਤੇ ਧੱਕੀਆਂ ਹੋਈਆਂ ਅÏਰਤਾਂ ਦੇ ਸਸ਼ਕਤੀਕਰਨ ਲਈ ਆਪਣੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ | ਇਹ ਦਿਵਸ ਡੀ. ਡਬਲਯੂ. ਐੱਫ. ਸੀ. ਐੱਸ. ਦੀ ਸਾਬਕਾ ਸਕੱਤਰ ਸ੍ਰੀਮਤੀ ਜਸਟੀਨਾ ਵਾਲਟਰ ਦੀ ਯਾਦ ਵਿਚ ਹਰ ਸਾਲ ਡੀ. ਓ. ਏ., ਸੀ. ਐੱਨ. ਆਈ. ਦੇ ਸਾਰੇ ਚਰਚਾਂ ਵਿਚ ਮਨਾਇਆ ਜਾਂਦਾ ਹੈ | ਇਸ ਸੰਬੰਧੀ ਵਾਈਸ ਚੇਅਰਮੈਨ ਸ੍ਰੀਮਤੀ ਡੋਰਥੀ ਹਾਵੇਲ ਜੌਨ ਨੇ ਕਿਹਾ ਕਿ ਡੀ. ਡਬਲਯੂ. ਐੱਫ. ਸੀ. ਐੱਸ. ਆਪਣੀਆਂ ਪਿਛਲੀਆਂ ਸਸ਼ਕਤੀਕਰਨ ਪਹਿਲਕਦਮੀਆਂ ਦੇ ਲਾਭਪਾਤਰੀਆਂ ਦੇ ਸੰਪਰਕ 'ਚ ਹੈ | ਉਹ ਸਾਰੀਆਂ ਆਪਣੀ ਜ਼ਿੰਦਗੀ 'ਚ ਸਫਲ ਅਤੇ ਖੁਸ਼ਹਾਲ ਹਨ | ਪ੍ਰਧਾਨ ਸ੍ਰੀਮਤੀ ਮੀਨਾ ਵਿਲੀਅਮ ਨੇ ਕਿਹਾ ਕਿ ਗ਼ਰੀਬ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਨੌਜਵਾਨ ਕੁੜੀਆਂ ਮਿਆਰੀ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਦੇਖਦੀਆਂ ਹਨ, ਜੋ ਅਕਸਰ ਸਰੋਤਾਂ ਦੀ ਘਾਟ ਕਾਰਨ ਅਧੂਰਾ ਰਹਿ ਜਾਂਦਾ ਹੈ | ਉਨ੍ਹਾਂ ਨੇ ਈਸਾਈ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਯਤਨ 'ਚ ਖੁੱਲ੍ਹੇ ਦਿਲ ਨਾਲ ਸਮਰਥਨ ਕਰਨ ਦੀ ਅਪੀਲ ਕੀਤੀ | ਦ ਰਾਈਟ ਰੈਵਰੇਂਡ ਮਨੋਜ ਚਰਨ ਬਿਸ਼ਪ ਡਾਇਓਸਿਸ ਆਫ ਅੰਮਿ੍ਤਸਰ ਚਰਚ ਆਫ ਨੋਰਥ ਇੰਡੀਆ ਨੇ ਇਸ ਮੌਕੇ 'ਤੇ ਅÏਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਨ ਲਈ ਡੀ. ਓ. ਏ., ਸੀ. ਐੱਨ. ਆਈ. ਦੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ |
ਇਸ ਮੌਕੇ ਸੇਂਟ ਲੂਕ ਚਰਚ ਸ਼ਾਹਪੁਰ ਜਾਜਨ ਦੇ ਪ੍ਰੈਸਬੀਟਰ-ਇਨ-ਚਾਰਜ ਰੇਵ ਪਵਨ ਪਾਲ, ਈਵੈਂਜਲਿਸਟ ਵਿੱਕੀ, ਸ੍ਰੀਮਤੀ ਦਾਨੀ ਸਿੰਘ ਖਜ਼ਾਨਚੀ ਡੀ. ਡਬਲਯੂ. ਐੱਫ. ਸੀ. ਐਸ., ਸ੍ਰੀਮਤੀ ਰੋਹਿਨੀ ਸੰਨੀ ਕਨਵੀਨਰ ਕਿ੍ਸ਼ਚੀਅਨ ਐਜੂਕੇਸ਼ਨ ਪੰਜਾਬ ਸ੍ਰੀਮਤੀ ਰੇਖਾ, ਸ੍ਰੀਮਤੀ ਪਰਵੇਸ਼ ਸਾਬਕਾ ਕਨਵੀਨਰ ਸੋਸ਼ਲ ਜਸਟਿਸ, ਸਾਬਕਾ ਡੀ. ਡਬਲਯੂ. ਐੱਫ. ਸੀ. ਐਸ. ਪ੍ਰਧਾਨ ਸ੍ਰੀਮਤੀ ਸ਼ਿਵਾਨੀ ਬਿਹਾਰਾ, ਸ੍ਰੀਮਤੀ ਸਰਲਾ ਐਗਬਰਟ ਕਨਵੀਨਰ ਜਸਟੀਨਾ ਡੇ ਸੈਲੀਬ੍ਰੇਸ਼ਨ, ਸ੍ਰੀਮਤੀ ਮਨਜੀਤ ਕਨਵੀਨਰ ਕਿ੍ਸ਼ਚੀਅਨ ਹੋਮ ਵੀਕ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਨਿੱਜਰਪੁਰਾ ਟੋਲ ਪਲਾਜ਼ਾ ਵਿਖੇ ਯੂਨੀਅਨ ਦਾ ਗਠਨ <br/> ਅਗਲੀ ਖ਼ਬਰ ਭਾਜਪਾ ਇਕ ਸੰਗਠਨਾਤਮਕ ਪਾਰਟੀ ਅਤੇ ਵਰਕਰ ਇਸਦੀ ਰੀੜ੍ਹ ਦੀ ਹੱਡੀ ਹਨ - ਅਸ਼ਵਨੀ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।