21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਪੀਰ ਬਾਬਾ ਲੱਖ ਦਾਤਾ ਦੀ ਦਰਗਾਹ 'ਤੇ ਸਾਲਾਨਾ ਮੇਲਾ ਕਰਵਾਇਆ <br/>

ਅਜੀਤ ਡੈਸਕ 16-07-2025
ਚੋਗਾਵਾਂ , 15 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਕਸਬਾ ਲੋਪੋਕੇ ਵਿਖੇ ਪੀਰ ਬਾਬਾ ਲੱਖ ਦਾਤਾ ਦੀ ਦਰਗਾਹ 'ਤੇ ਸਾਲਾਨਾ ਮੇਲਾ ਗੱਦੀ ਨਸ਼ੀਨ ਬਾਬਾ ਸਰਵਨ ਸਿੰਘ ਗੋਰਾ ਸ਼ਾਹ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ | ਮੇਲੇ ਦੀ ਸ਼ੁਰੂਆਤ ਬਾਬਾ ਗੋਰਾ ਸ਼ਾਹ, ਬਾਬਾ ਮੁਖ਼ਤਾਰ ਸ਼ਾਹ ਫਤਾਹਪੁਰ ਆਦਿ ਸੇਵਾਦਾਰਾਂ ਵਲੋਂ ਦਰਗਾਹ 'ਤੇ ਚਾਦਰ ਚੜਾ ਕੇ ਕੀਤੀ ਗਈ | ਮੇਲੇ ਵਿਚ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ, ਪੀ.ਏ. ਰਵੀ ਕੁਮਾਰ, ਬਾਬਰ ਔਜਲਾ, ਅੰਮਿ੍ਤਸਰ ਦਿਹਾਤੀ ਦੇ ਮੀਤ ਪ੍ਰਧਾਨ ਅਜੈਬੀਰ ਸਿੰਘ ਸੰਧੂ, ਸਰਪੰਚ ਜੀਤ ਜੌਹਲ ਠੱਠਾ, ਗਿੰਦਰ ਲੋਪੋਕੇ, ਹਰਨੇਕ ਸਿੰਘ ਆੜਤੀ ਨੇ ਉਚੇਚੇ ਤੌਰ ਤੇ ਹਾਜਰੀ ਭਰੀ | ਇਸ ਮੌਕੇ ਬਖਸ਼ੀ ਕਵਾਲ, ਜੱਟ ਕਵਾਲ ਨੇ ਪੀਰਾਂ ਦੀ ਮਹਿਮਾ ਦਾ ਗੁਣਗਾਣ ਕੀਤਾ | ਉਪਰੰਤ ਲੱਗੇ ਖੁੱਲ੍ਹੇ ਅਖਾੜੇ 'ਚ ਪ੍ਰਸਿੱਧ ਗਾਇਕ ਜੋੜੀ ਹਰਜੀਤ ਸਿੱਧੂ ਤੇ ਬੀਬਾ ਪਰਵੀਨ ਦਰਦੀ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਦੀ ਝੜੀ ਲਗਾਕੇ ਆਏ ਹੋਏ ਸਰੋਤਿਆ ਦਾ ਭਰਪੂਰ ਮਨੋਰੰਜਨ ਕੀਤਾ | ਬਾਬਾ ਗੋਰੇ ਵਲੋਂ ਕੱਵਾਲ, ਕਲਾਕਾਰ ਤੇ ਅਹਿਮ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਗਟ ਸਿੰਘ, ਲਖਵਿੰਦਰ ਸਿੰਘ, ਸੁਖਵੰਤ ਸਿੰਘ, ਹਰਦੀਪ ਸਿੰਘ ਕੋਹਾਲਾ, ਫਤਿਹ ਸਿੰਘ, ਤੋਤਾ ਸ਼ਾਹ, ਗੁਰਿੰਦਰ ਗਿੱਲ, ਸਾਬਕਾ ਸਰਪੰਚ ਹਰਦੇਵ ਸਿੰਘ, ਸ਼ੇਰ ਸਿੰਘ ਭੰਗਵਾਂ, ਅਜੇ, ਸਰਵਣ ਸਿੰਘ ਭੰਗਵਾਂ, ਡਾ. ਸਤਨਾਮ ਸਿੰਘ, ਮੈਂਬਰ ਕੁਲਦੀਪ ਸਿੰਘ, ਗੁਰਮੇਜ ਸਿੰਘ ਆਦਿ ਹਾਜ਼ਰ ਸਨ |
ਪ੍ਰੀਤ ਨਗਰ 'ਚ ਨਾਟਕ 'ਕਣਕ ਦੀ ਬੱਲੀ' ਦਾ ਮੰਚਨ ਅੱਜ
ਚੋਗਾਵਾਂ, 15 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਯੂਥ ਵੈਲਫੇਅਰ ਵਿਭਾਗ ਖਾਲਸਾ ਕਾਲਜ ਅੰਮਿ੍ਤਸਰ ਵਲੋਂ ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਾਡੇਸ਼ਨ ਦੀ ਮਦਨਜੀਤ ਸਿੰਘ ਆਡੀਟੋਰੀਅਮ ਪ੍ਰੀਤ ਨਗਰ ਵਿਖੇ ਨਾਟਕ 'ਕਣਕ ਦੀ ਬੱਲੀ' ਦਾ ਮੰਚਨ 16 ਜੁਲਾਈ (ਬੁੱਧਵਾਰ) ਦੀ ਸ਼ਾਮ 7.00 ਵਜੇ ਮੰਚਨ ਕੀਤਾ ਜਾ ਰਿਹਾ ਹੈ | ਇਹ ਨਾਟਕ ਬਲਵੰਤ ਗਾਰਗੀ ਦਾ ਲਿਖਿਆ ਅਤੇ ਪ੍ਰੋਫੈਸਰ ਐੱਮ. ਪੀ. ਮਸੀਹ ਦੀ ਨਿਰਦੇਸ਼ਨਾਂ ਹੇਠ ਪੇਸ਼ ਕੀਤਾ ਜਾਵੇਗਾ | ਜਿਸਦੇ ਸੰਚਾਲਕ ਪਿ੍ੰਸੀਪਲ ਖਾਲਸਾ ਕਾਲਜ ਅੰਮਿ੍ਤਸਰ ਹਨ | ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਆਪ ਸਭਨਾਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ | ਇਹ ਜਾਣਕਾਰੀ ਫਾਊਾਡੇਸ਼ਨ ਦੇ ਪ੍ਰਧਾਨ ਸ: ਹਿਰਦੇਪਾਲ ਸਿੰਘ ਵਲੋਂ ਦਿੱਤੀ ਗਈ ਹੈ |

ਪਿਛਲੀ ਖ਼ਬਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿੱਦਿਅਕ ਤੇ ਭਲਾਈ ਟਰੱਸਟ ਨੇ 26ਵੇਂ ਚੇਤਨਾ ਮਾਰਚ ਦੇ ਰੂਟ ਪਲਾਨ ਦਾ ਲਿਆ ਜਾਇਜ਼ਾ <br/>... ਅਗਲੀ ਖ਼ਬਰ ਸੱਚਰ ਵਲੋਂ ਵਿਦੇਸ਼ ਤੋਂ ਪਰਤਣ ਉਪਰੰਤ ਕੀਤਾ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।