ਓਠੀਆਂ, 15 ਜੁਲਾਈ (ਗੁਰਵਿੰਦਰ ਸਿੰਘ ਛੀਨਾ)-ਅੱਜ ਪਏ ਭਾਰੀ ਮੀਂਹ ਕਾਰਨ ਕਸਬਾ ਓਠੀਆਂ ਦੇ ਨਾਲ ਲੱਗਦੇ ਪਿੰਡਾਂ ਦੀ ਝੋਨੇ ਦੀ ਫਸਲ ਬੁਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ | ਕਸਬਾ ਓਠੀਆਂ ਦੇ ਪਿੰਡ ਜਸਤਰਵਾਲ, ਉਮਰਪੁਰਾ, ਰੱਖ ਓਠੀਆਂ, ਈਸਾਪੁਰ, ਜੋਸ਼, ਮੁਹਾਰ, ਓਠੀਆਂ, ਧਰਮਕੋਟ, ਕੜਿਆਲ ਅਤੇ ਹੋਰ ਨਾਲ ਲੱਗਦੇ ਪਿੰਡਾਂ ਦੇ ਕਿਸਾਨ ਤੇਜਇਕਬਾਲ ਸਿੰਘ ਮੁਹਾਰ, ਕਾਮਰੇਡ ਕੁਲਵੰਤ ਸਿੰਘ ਮੁਹਾਰ, ਜਸਵਿੰਦਰ ਸਿੰਘ ਉਮਰਪੁਰਾ, ਜਗਬੀਰ ਸਿੰਘ ਕੋਟਲੀ ਸੱਕਾ, ਨੰਬਰਦਾਰ ਦਲਜੀਤ ਸਿੰਘ ਓਠੀਆਂ, ਜਗਬੀਰ ਸਿੰਘ ਮੁਹਾਰ ਅਤੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਈ ਕਿਸਾਨਾਂ ਨੇ ਮਹਿੰਗੇ ਭਾਅ ਮੁੱਲ 'ਤੇ ਜ਼ਮੀਨਾਂ ਠੇਕੇ 'ਤੇ ਲੈ ਕੇ ਤੇ ਖਾਦ ਦਵਾਈਆਂ ਦਾ ਭਾਰੀ ਖਰਚਾ ਕਰਕੇ ਝੋਨੇ ਦੀ ਫਸਲ ਲਗਾਈ ਜੋ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਫਸਲ ਬੁਰੀ ਤਰ੍ਹਾਂ ਡੁੱਬ ਕੇ ਖ਼ਰਾਬ ਹੋ ਗਈ | ਕਿਸਾਨਾਂ ਨੇ ਸਰਕਾਰ ਪਾਸੋਂ ਯੋਗ ਮੁਆਵਜ਼ੇ ਦੀ ਮੰਗ ਕਰਦਿਆਂ ਬੇਨਤੀ ਕੀਤੀ ਕਿ ਉਨ੍ਹਾਂ ਦੇ ਹੋਏ ਨੁਕਸਾਨ ਲਈ ਉਨ੍ਹਾਂ ਦਾ ਜੋ ਵੀ ਮੁਆਵਜ਼ਾ ਬਣਦਾ ਹੈ ਦਿੱਤਾ ਜਾਵੇ |