11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਹਲਕਾ ਡੇਰਾਬੱਸੀ ਦੀ ਵਾਰਡਬੰਦੀ ਨਿੱਜੀ ਸਿਆਸੀ ਹਿੱਤਾਂ ਬਦਲੇ ਲੋਕਤੰਤਰ ਦੀ ਬਲੀ-ਐਸ. ਐਮ. ਐਸ. ਸੰਧੂ

ਅਜੀਤ ਡੈਸਕ 27-12-2025
ਲਾਲੜੂ, 26 ਦਸੰਬਰ (ਰਾਜਬੀਰ ਸਿੰਘ)-ਲਾਲੜੂ ਸਮੇਤ ਹਲਕਾ ਡੇਰਾਬੱਸੀ 'ਚ ਤਿੰਨੇ ਕੌਂਸਲਾਂ ਦੀ ਵਾਰਡਬੰਦੀ ਲਈ ਜਾਰੀ ਨਕਸ਼ੇ ਤੋਂ ਇਹ ਪ੍ਰਭਾਵ ਜਾਂਦਾ ਹੈ ਕਿ ਪੰਜਾਬ ਸਰਕਾਰ ਨੇ ਨਿੱਜੀ ਸਿਆਸਤ ਬਦਲੇ ਲੋਕਤੰਤਰ ਦੀ ਬਲੀ ਦੇਣ ਦਾ ਮਨ ਬਣਾ ਲਿਆ ਹੈ | ਇਸ ਤਰ੍ਹਾਂ ਕਰਕੇ ਆਮ ਆਦਮੀ ਪਾਰਟੀ ਭਾਵੇਂ ਭਵਿੱਖੀ ਕੌਂਸਲ ਚੋਣਾਂ ਜਿੱਤ ਜਾਵੇ, ਪਰ ਲੰਮੇ ਸਮੇਂ ਦਾ ਵਿਕਾਸ ਤੇ ਲੋਕਤੰਤਰ ਜ਼ਰੂਰ ਖਤਰੇ ਵਿਚ ਪੈ ਜਾਵੇਗਾ | ਇਕ ਪ੍ਰੈੱਸ ਬਿਆਨ ਰਾਹੀਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਇਨਫੋਟੈਕ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਭਾਜਪਾ ਆਗੂ ਐਸ. ਐਮ. ਐਸ. ਸੰਧੂ ਨੇ ਕਿਹਾ ਕਿ ਵਾਰਡਬੰਦੀ ਸੰਬੰਧੀ ਨਕਸ਼ਾ ਸਾਧਾਰਨ ਵੋਟਰ ਤਾਂ ਛੱਡੋ, ਵੱਡੇ ਸਿਆਸੀ ਮਾਹਿਰਾਂ ਦੀ ਸਮਝ ਵਿਚ ਨਹੀਂ ਆਉਂਦਾ | ਇਕ ਵਾਰਡ ਦਾ ਇਕ ਸਿਰਾ ਧੁਰ ਸੱਜੇ ਤੇ ਦੂਜਾ ਸਿਰ ਧੁਰ ਖੱਬੇ ਬਣਾ ਦਿੱਤਾ ਗਿਆ ਹੈ ਅਤੇ ਇਹ ਸਭ ਨਿੱਜੀ ਸਿਆਸਤ ਨੂੰ ਮਜ਼ਬੂਤ ਕਰਨ ਲਈ ਹੈ, ਨਾ ਕਿ ਕੌਂਸਲਾਂ ਦਾ ਸਤੁੰਲਿਤ ਵਿਕਾਸ ਤੇ ਲੰਮੇ ਸਮੇਂ ਦੇ ਲੋਕਤੰਤਰ ਲਈ ਹੈ | ਸੰਧੂ ਨੇ ਕਿਹਾ ਕਿ ਨਵੀਂ ਵਾਰਡਬੰਦੀ ਮੁਤਾਬਕ ਕਈ ਥਾਈਾ ਮਹਿਜ ਸੈਂਕੜਿਆਂ ਵੋਟਾਂ ਵਾਲੇ ਵਾਰਡ ਹਨ, ਜਦਕਿ ਕਈ ਥਾਈਾ 4-4 ਹਜ਼ਾਰ ਉੱਤੋਂ ਵੀ ਵੱਧ ਵੋਟਾਂ ਵਾਲੇ ਵਾਰਡ ਬਣਾਏ ਜਾਣ ਲੱਗੇ ਹਨ | ਭਾਜਪਾ ਆਗੂ ਸੰਧੂ ਨੇ ਮੰਗ ਕੀਤੀ ਕਿ ਇਸ ਮਾਮਲੇ 'ਚ ਆਮ ਲੋਕਾਂ ਦੇ ਇਤਰਾਜ਼ਾਂ ਨੂੰ ਵੱਧ ਤੋਂ ਵੱਧ ਤਰਜੀਹ ਦਿੱਤੀ ਜਾਵੇ |

ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ 300ਵੇਂ ਦਿਨ 84 ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਬੇਸਹਾਰਿਆਂ ਨੂੰ ਆਸਰਾ ਦੇਣ ਲਈ ਬਣਾਏ ਆਰਜ਼ੀ ਰੈਣ-ਬਸੇਰੇ ਨੂੰ ਖ਼ੁਦ ਸਹਾਰੇ ਦੀ ਲੋੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।