11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਮੈਡੀਕਲ ਕੈਂਪ <br/>

ਅਜੀਤ ਡੈਸਕ 27-12-2025
ਨੂਰਪੁਰ ਬੇਦੀ, 26 ਦਸੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ: 295 ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਧਰਤੀ ਫ਼ਤਿਹਗੜ੍ਹ ਸਾਹਿਬ ਵਿਖੇ ਭਾਈ ਘਨਈਆ ਜੀ ਦੇ ਸੇਵਾ ਮਾਰਗ 'ਤੇ ਚੱਲਦਿਆਂ ਲਗਾਇਆ ਤਿੰਨ ਦਿਨਾਂ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਗਿਆ ਹੈ | ਕੈਂਪ ਦੌਰਾਨ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਸ਼ਹੀਦੀ ਦਿਹਾੜੇ ਮੌਕੇ ਦਰਸ਼ਨ ਲਈ ਪਹੁੰਚ ਰਹੀਆਂ ਲੱਖਾਂ ਸੰਗਤਾਂ ਨੂੰ ਜਥੇਬੰਦੀ ਦੇ ਤਜਰਬੇਕਾਰ ਡਾਕਟਰਾਂ ਵਲੋਂ ਮੁਫ਼ਤ ਇਲਾਜ, ਦਵਾਈਆਂ ਤੇ ਪ੍ਰਦਾਨ ਕੀਤੀਆਂ ਗਈਆਂ | ਕੈਂਪ ਦੇ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਜਥੇਬੰਦੀ ਦੇ ਸੂਬਾ ਪ੍ਰਧਾਨ ਤੇ ਆਲ ਇੰਡੀਆ ਮੈਡੀਕਲ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨੇ ਕਿਹਾ ਕਿ 'ਮਾਨਵ ਸੇਵਾ ਪਰਮੋ ਧਰਮ' ਦੇ ਨਾਅਰੇ 'ਤੇ ਚੱਲਦੀ ਸਾਡੀ ਜਥੇਬੰਦੀ ਹਮੇਸ਼ਾ ਹੀ ਸਮਾਜ ਸੇਵੀ ਕਾਰਜਾਂ 'ਚ ਅੱਗੇ ਰਹੀ ਹੈ | ਉਨ੍ਹਾਂ ਦੱਸਿਆ ਕਿ ਚਾਹੇ ਕਰੋਨਾ ਮਹਾਂਮਾਰੀ ਦਾ ਅÏਖਾ ਦੌਰ ਹੋਵੇ ਜਾਂ ਕਿਸਾਨੀ ਅੰਦੋਲਨ, ਜਥੇਬੰਦੀ ਨੇ ਹਰ ਸਮੇਂ ਮੈਡੀਕਲ ਕੈਂਪ ਲਗਾ ਕੇ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਸੁਖਦੇਵ ਸਿੰਘ ਭਾਂਬਰੀ, ਜ਼ਿਲ੍ਹਾ ਸਕੱਤਰ ਡਾ. ਬਹਾਦਰ ਸਿੰਘ, ਜ਼ਿਲ੍ਹਾ ਖ਼ਜ਼ਾਨਚੀ ਡਾ. ਸੁਰਜੀਤ ਸਿੰਘ, ਸਟੇਟ ਜਨਰਲ ਸਕੱਤਰ ਡਾ. ਮੱਘਰ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਿੰਦਰ ਸ਼ਰਮਾ ਸਮੇਤ ਜਥੇਬੰਦੀ ਦੇ ਕਈ ਹੋਰ ਮੈਂਬਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਹੀਦੀ ਦਿਹਾੜਿਆਂ ਦੀ ਯਾਦ 'ਚ ਪੀ. ਪੀ. ਸੀ. ਬੀ. ਰੂਪਨਗਰ ਵਲੋਂ ਦੁੱਧ ਤੇ ਬੈ੍ਰੱਡ ਪਕੌੜਿਆਂ ਦਾ ਲੰਗਰ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਸੰਗਤਾਂ ਦੀ ਵੱਡੇ ਪੱਧਰ 'ਤੇ ਹੋ ਰਹੀ ਆਮਦ ਕਾਰਨ ਪ੍ਰਸ਼ਾਸਨ ਵੀ ਹੋਇਆ ਬੇਵੱਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।