11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਡੱਲਾਂ ਪੁਲਿਸ ਨੇ 8 ਗ੍ਰਾਮ ਨਸ਼ੀਲਾ ਪਦਾਰਥ ਫੜਿਆ <br/>

ਅਜੀਤ ਡੈਸਕ 27-12-2025
ਬੇਲਾ, 26 ਦਸੰਬਰ (ਮਨਜੀਤ ਸਿੰਘ ਸੈਣੀ)-ਡੱਲਾਂ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ 8 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ | ਪੁਲਿਸ ਵਲੋਂ ਦਰਜ ਕੀਤੀ ਐਫ. ਆਈ. ਆਰ. ਅਨੁਸਾਰ ਪੁਲਿਸ ਚੌਕੀ ਡੱਲਾ ਦੇ ਇੰਚਾਰਜ ਏ. ਐਸ. ਆਈ. ਰਜਿੰਦਰ ਕੁਮਾਰ ਦੁਪਹਿਰ ਇਕ ਵਜੇ ਦੇ ਕਰੀਬ ਆਪਣੀ ਪੁਲਿਸ ਪਾਰਟੀ ਨਾਲ ਦੌਰਾਨੇ ਗਸ਼ਤ ਪਿੰਡ ਮਹਿਤੋਤ ਵੱਲ ਨੂੰ ਜਾ ਰਹੇ ਸਨ, ਤਾਂ ਅੱਗੇ ਤੋਂ ਆਉਂਦੇ ਸਿਰ ਤੋਂ ਮੋਨੇ ਨੌਜਵਾਨ ਨੇ ਪੁਲਿਸ ਦੀ ਗੱਡੀ ਨੂੰ ਦੇਖ ਕੇ ਆਪਣੀ ਕਾਲੇ ਰੰਗ ਦੀ ਪੈਂਟ ਦੀ ਖੱਬੀ ਜੇਬ 'ਚੋਂ ਲਿਫਾਫਾ ਕੱਢ ਕੇ ਖੇਤਾਂ ਵੱਲ ਨੂੰ ਸੁੱਟ ਕੇ ਪਿੱਛੇ ਨੂੰ ਮੁੜਨ ਲੱਗਾ ਸੀ | ਸ਼ੱਕ ਪੈਣ 'ਤੇ ਮੁਲਾਜ਼ਮਾਂ ਨੇ ਲਿਫ਼ਾਫ਼ੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ ਚਿੱਟੇ ਰੰਗ ਦਾ ਨਸ਼ੀਲਾ ਪਦਾਰਥ ਬਰਾਮਦ ਹੋਇਆ | ਜਿਸ ਦਾ ਇਲੈੱਕਟ੍ਰਾਨਿਕ ਕੰਡੇ ਤੇ ਅੱਠ ਗ੍ਰਾਮ ਵਜ਼ਨ ਹੋਇਆ | ਨੌਜਵਾਨ ਨੇ ਆਪਣਾ ਨਾਂਅ ਪਛਾਣ ਗੁਰਬਾਜ਼ ਸਿੰਘ ਪੁੱਤਰ ਚਮਨ ਸਿੰਘ ਵਾਸੀ ਪਿੰਡ ਟੱਪਰੀਆਂ ਅਮਰ ਸਿੰਘ ਥਾਣਾ ਸ੍ਰੀ ਚਮਕੌਰ ਸਾਹਿਬ ਦੱਸਿਆ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ | ਇਸ ਮੌਕੇ ਪੁਲਿਸ ਪਾਰਟੀ 'ਚ ਇੰਦਰਜੀਤ ਸਿੰਘ, ਐਚ ਸੀ ਦਰਬਾਰਾ ਸਿੰਘ, ਰਬਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵਾਰਡ ਨੰਬਰ 14 : ਲਖਵਿੰਦਰਾ ਇਨਕਲੇਵ 'ਚ ਲੰਬੇ ਸਮੇਂ ਤੋਂ ਲਟਕੇ ਸੜਕਾਂ ਦੇ ਕੰਮ ਮੁਕੰਮਲ ਹੋਣ ਦੇ ਨੇੜੇ <br/> ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਕੰਪਲੈਕਸ ਲਈ 50 ਲੱਖ ਦੀ ਗਰਾਂਟ 'ਤੇ ਨਗਰ ਕੌਂਸਲ 'ਚ ਮੀਟਿੰਗ ਦੌਰਾਨ ਹੰਗਾਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।