09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸ਼ਹੀਦਾਂ ਦੀ ਯਾਦ 'ਚ ਢਾਡੀ ਦਰਬਾਰ ਕਰਵਾਇਆ <br/>

ਮਾਤਾ ਗੁਜਰੀ ਮਾਰਕੀਟ ਮੋਰਿੰਡਾ ਵਿਖੇ ਕਰਵਾਏ ਢਾਡੀ ਦਰਬਾਰ ਦੌਰਾਨ ਵਾਰਾਂ ਪੇਸ਼ ਕਰਦੇ ਹੋਏ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦਾ ਢਾਡੀ ਜਥਾ ਤੇ ਹਾਜ਼ਰ ਸੰਗਤਾਂ | <br/> 26-12-2025
ਮੋਰਿੰਡਾ, 25 ਦਸੰਬਰ (ਪਿ੍ਤਪਾਲ ਸਿੰਘ)-ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਮਾਤਾ ਗੁਜਰੀ ਮਾਰਕੀਟ ਸ਼ੂਗਰ ਮਿਲ ਰੋਡ ਮੋਰਿੰਡਾ ਵਿਖੇ ਢਾਡੀ ਦਰਬਾਰ ਕਰਵਾਇਆ | ਇਸ ਸੰਬੰਧੀ ਪ੍ਰਬੰਧਕ ਬੇਅੰਤ ਸਿੰਘ ਕੰਗ ਤੇ ਹਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਇਸ ਮੌਕੇ ਸਿੱਖ ਕੌਮ ਦੇ ਪ੍ਰਸਿੱਧ ਪ੍ਰਚਾਰਕ ਢਾਡੀ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ ਦੇ ਢਾਡੀ ਜਥੇ ਵਲੋਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੇ ਲਾਸਾਨੀ ਭਰੇ ਇਤਿਹਾਸ ਨੂੰ ਵਾਰਾਂ ਰਾਹੀਂ ਸੁਣਾ ਕੇ ਨਿਹਾਲ ਕੀਤਾ | ਇਸ ਮੌਕੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਪਨਗ੍ਰੇਨ ਪੰਜਾਬ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਕਰਾਰਾਂ, ਬਲਾਕ ਕਾਂਗਰਸ ਦੇ ਪ੍ਰਧਾਨ ਦਰਸ਼ਨ ਸਿੰਘ ਸੰਧੂ, ਨਗਰ ਕੌਂਸਲ ਮੋਰਿੰਡਾ ਦੇ ਸਾਬਕਾ ਪ੍ਰਧਾਨ ਹਰੀਪਾਲ, ਗਿਆਨੀ ਕੁਲਵਿੰਦਰ ਸਿੰਘ ਕਲਹੇੜੀ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ, ਜਥੇਦਾਰ ਪ੍ਰੀਤਮ ਸਿੰਘ ਸੱਲੋਮਾਜਰਾ, ਪ੍ਰਮਾਤਮਾ ਸਿੰਘ ਢੀਂਡਸਾ, ਪਰਮਿੰਦਰ ਸਿੰਘ ਬਿੱਟੂ ਕੰਗ, ਬਹਾਦਰ ਸਿੰਘ ਸਮਾਣਾ, ਬੂਟਾ ਸਿੰਘ ਚਤਾਮਲਾ, ਗੁਰਮੁਖ ਸਿੰਘ ਤੇ ਸਤਵੰਤ ਸਿੰਘ ਦਾਤਾਰਪੁਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰੂਪਨਗਰ 'ਚ ਮਸੀਹੀ ਭਾਈਚਾਰੇ ਨੇ ਕਿ੍ਸਮਸ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਭਾਰਤੀਯ ਯੋਗ ਸੰਸਥਾਨ ਵਲੋਂ ਰੂਪਨਗਰ 'ਚ ਮਹਿਲਾ ਯੋਗ ਸ਼ਕਤੀ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।