13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਤੇ ਪੰਜਾਬ ਖਾਦੀ ਬੋਰਡ ਵਿਚਕਾਰ ਸਮਝੌਤਾ

ਅਜੀਤ ਡੈਸਕ 25-12-2025
ਰੂਪਨਗਰ, 24 ਦਸੰਬਰ (ਸਤਨਾਮ ਸਿੰਘ ਸੱਤੀ)-ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਪੰਜਾਬ ਅਤੇ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦਰਮਿਆਨ ਪੰਜਾਬ ਵਿਚ ਹੁਨਰ ਵਿਕਾਸ, ਉੱਦਮਤਾ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ਲਈ ਇਕ ਸਮਝੌਤਾ ਪੱਤਰ (ਐਮਓਯੂ) 'ਤੇ ਦਸਤਖਤ ਕੀਤੇ ਗਏ | ਇਸ ਸਮਝੌਤੇ ਅਨੁਸਾਰ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਨੋਡਲ ਅਤੇ ਸੁਪਰਵਾਈਜ਼ਰੀ ਅਥਾਰਟੀ ਵਜੋਂ ਕੰਮ ਕਰੇਗਾ, ਜਦਕਿ ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਤਹਿਤ ਹੁਨਰ ਵਿਕਾਸ ਅਤੇ ਉੱਦਮਤਾ ਨਾਲ ਜੁੜੇ ਪ੍ਰੋਜੈਕਟਾਂ ਦੀ ਸਿਖਲਾਈ ਲਾਗੂ ਕਰਨ ਵਾਲਾ ਭਾਈਵਾਲ ਹੋਵੇਗੀ | ਇਸ ਸਾਂਝ ਦਾ ਮਕਸਦ ਨੌਜਵਾਨਾਂ, ਕਾਰੀਗਰਾਂ ਅਤੇ ਪੇਂਡੂ ਭਾਈਚਾਰਿਆਂ ਲਈ ਰੁਜ਼ਗਾਰਯੋਗਤਾ ਵਧਾਉਣਾ, ਉੱਦਮਤਾ ਨੂੰ ਪ੍ਰੋਤਸਾਹਨ ਦੇਣਾ ਅਤੇ ਟਿਕਾਊ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨਾ ਹੈ | ਇਸ ਮੌਕੇ ਐਨ.ਐਸ. ਰਿਆਤ (ਚਾਂਸਲਰ), ਬੀ.ਐਸ. ਸਤਿਆਲ (ਰਜਿਸਟਰਾਰ), ਵਿਮਲ ਮਨਹੋਤਰਾ, ਡਾ. ਆਸ਼ੂਤੋਸ਼ ਸ਼ਰਮਾ, ਡਾ. ਐਚ.ਪੀ.ਐਸ. ਧਾਮੀ, ਮਨਦੀਪ ਕੌਰ (ਡਿਪਟੀ ਡੀਨ) ਅਤੇ ਪੰਜਾਬ ਖਾਦੀ ਬੋਰਡ ਵਲੋਂ ਇੰਦਰਜੀਤ ਸਿੰਘ ਮਾਨ (ਚੇਅਰਮੈਨ), ਰਮਨਦੀਪ ਸਿੰਘ, ਦਵਿੰਦਰ ਸਿੰਘ, ਅਮਿਤ ਚੋਪੜਾ ਅਤੇ ਅਰਪਿਤ ਗੁਪਤਾ ਹਾਜ਼ਰ ਸਨ |
ਪਿਛਲੀ ਖ਼ਬਰ ਰੂਪਨਗਰ 'ਚ ਚਾਈਨਾ ਡੋਰ ਦਾ ਕਹਿਰ ਅਗਲੀ ਖ਼ਬਰ ਯੂਥ ਕਲੱਬਜ਼ ਤਾਲਮੇਲ ਕਮੇਟੀ ਵਲੋ ਲਗਾਏ ਖ਼ੂਨਦਾਨ ਕੈਂਪ 'ਚ ਪਹਿਲੇ ਦਿਨ 64 ਯੂਨਿਟ ਖ਼ੂਨ ਹੋਇਆ ਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।