13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਅਧਿਆਪਕਾਂ ਲਈ 'ਸੇਫਟੀ ਤੇ ਸਕਿਉਰਿਟੀ' ਸਬੰਧੀ ਸੈਮੀਨਾਰ ਲਗਾਇਆ <br/>

ਅਜੀਤ ਡੈਸਕ 25-12-2025
ਨੂਰਪੁਰ ਬੇਦੀ, 24 ਦਸੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਿੱਖਿਆ ਬਲਾਕ ਝੱਜ ਦੇ ਅਧਿਆਪਕਾਂ ਲਈ 'ਸੇਫਟੀ ਅਤੇ ਸਕਿਉਰਟੀ' ਵਿਸ਼ੇ 'ਤੇ ਇੱਕ ਰੋਜ਼ਾ ਸੈਮੀਨਾਰ ਬੀ.ਪੀ.ਈ.ਓ. ਦਫ਼ਤਰ ਨੂਰਪੁਰ ਬੇਦੀ ਵਿਖੇ ਕਰਵਾਇਆ ਗਿਆ | ਜਿਸ ਵਿਚ ਭਾਰੀ ਗਿਣਤੀ 'ਚ ਵੱਖ ਵੱਖ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ | ਉਕਤ ਸੈਮੀਨਾਰ ਸੈਂਟਰ ਹੈੱਡ ਟੀਚਰ ਹਰਦੀਪ ਸਿੰਘ ਦੀ ਅਗਵਾਈ ਅਤੇ ਬੀ.ਪੀ.ਈ.ਓ. ਝੱਜ ਰਾਕੇਸ਼ ਰੋੜੀ ਦੀ ਅਗਵਾਈ ਹੇਠ ਲਗਾਇਆ ਗਿਆ, ਜਿਸ ਦੌਰਾਨ ਰਿਸੋਰਸ ਪਰਸਨ ਗੁਰਦਰਸ਼ਨ ਸਿੰਘ ਵੱਖ-ਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਬੱਚਿਆਂ ਪ੍ਰਤੀ ਜਾਗਰੂਕਤਾ ਲਈ ਸੇਫਟੀ ਅਤੇ ਸਿਕਿਉਰਟੀ ਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਪੋਕਸੋ ਐਕਟ ਦੀ ਅਹਿਮ ਜਾਣਕਾਰੀ ਦਿੱਤੀ | ਬੀ.ਪੀ.ਈ.ਓ. ਝੱਜ ਰਾਕੇਸ਼ ਰੋੜੀ ਵਲੋਂ ਆਫਤ ਪ੍ਰਬੰਧਨ ਅਤੇ ਬੱਚਿਆਂ ਦੀ ਸੁਰੱਖਿਆ ਅਤੇ ਸੇਫਟੀ ਦੇ ਐਕਟ ਬਾਰੇ ਜਾਣਕਾਰੀ ਦਿੱਤੀ ਗਈ | ਜਦਕਿ ਰਿਸੋਰਸ ਪਰਸਨ ਗੁਰਪ੍ਰੀਤ ਸਿੰਘ ਸਹਿਤ ਹੋਰਨਾਂ ਮਾਹਿਰਾਂ ਨੇ ਸੜਕ ਸੁਰੱਖਿਆ, ਮੁੱਢਲੀ ਸਹਾਇਤਾ ਅਤੇ ਮਿਡ ਡੇ ਮੀਲ ਰਸੋਈ 'ਚ ਵਰਤੇ ਜਾਣ ਵਾਲੇ ਸੁਰੱਖਿਆ ਉਪਾਵਾਂ ਬਾਰੇ ਜਾਣਕਾਰੀ ਦਿੱਤੀ | ਇਸ ਸੈਮੀਨਾਰ ਦੌਰਾਨ ਸੈਂਟਰ ਹੈੱਡ ਟੀਚਰ ਸੰਗੀਤਾ ਭੰਡਾਰੀ, ਚੰਨਣ ਸਿੰਘ, ਹਰਦੀਪ ਸਿੰਘ, ਹਰਜੀਤ ਸੈਣੀ, ਹਰਜਿੰਦਰ ਸਿੰਘ, ਅਸ਼ੋਕ ਕੁਮਾਰ, ਜਸਵੀਰ ਸਿੰਘ, ਸੋਨਾ ਦੇਵੀ, ਗੁਰਜੀਤ ਕੌਰ, ਜਸਵੀਰ ਕੌਰ, ਮਹਿੰਦਰ ਸਿੰਘ, ਹਰਕੇਸ਼ ਕੁਮਾਰ, ਬਲਵਿੰਦਰ ਕੁਮਾਰ ਤੇ ਰਾਜੇਸ਼ ਸਹਿਤ ਭਾਰੀ ਗਿਣਤੀ 'ਚ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ |

ਪਿਛਲੀ ਖ਼ਬਰ ਯੂਥ ਕਲੱਬਜ਼ ਤਾਲਮੇਲ ਕਮੇਟੀ ਵਲੋ ਲਗਾਏ ਖ਼ੂਨਦਾਨ ਕੈਂਪ 'ਚ ਪਹਿਲੇ ਦਿਨ 64 ਯੂਨਿਟ ਖ਼ੂਨ ਹੋਇਆ ਦਾਨ ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਬਲਾਕ ਨੂਰਪੁਰ ਬੇਦੀ ਨੇ ਪੈਨਸ਼ਨ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।