ਸ੍ਰੀ ਅਨੰਦਪੁਰ ਸਾਹਿਬ, 9 ਦਸੰਬਰ (ਕਰਨੈਲ ਸਿੰਘ)-ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰੰਜਨਾ ਕਟਿਆਲ ਨੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਸੀ. ਐਚ. ਟੀ., ਮੁੱਖ ਅਧਿਆਪਕ ਤੇ ਸਕੂਲ ਮੁਖੀ ਨਾਲ ਇਕ ਅਹਿਮ ਮੀਟਿੰਗ ਪ੍ਰੀ ਪ੍ਰਾਇਮਰੀ ਜਮਾਤਾਂ 'ਚ ਨਵੇਂ ਦਾਖ਼ਲੇ ਤੇ ਗਰਾਂਟਾਂ ਦੇ ਸੰਬੰਧ 'ਚ ਕੀਤੀ | ਇਸ ਮੌਕੇ ਰੰਜਨਾ ਕਟਿਆਲ ਨੇ ਅਧਿਆਪਕਾਂ ਨੂੰ ਪ੍ਰੀ ਪ੍ਰਾਇਮਰੀ ਜਮਾਤਾਂ 'ਚ ਵੱਧ ਤੋਂ ਵੱਧ ਦਾਖ਼ਲੇ ਕਰਨ ਦੇ ਲਈ ਪ੍ਰੇਰਿਤ ਕੀਤਾ, ਉਨ੍ਹਾਂ ਕਿਹਾ ਕਿ ਸਾਰੇ ਸਕੂਲ ਇਸ ਪ੍ਰਤੀ ਵਿਉਂਤਬੰਦੀ ਬਣਾ ਕੇ ਕੰਮ ਕਰੇ ਅਤੇ ਇਕ ਟੀਮ ਦੀ ਤਰ੍ਹਾਂ ਕੰਮ ਕਰਦੇ ਹੋਏ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਤਾਲਮੇਲ ਕਰਕੇ ਸਕੂਲਾਂ 'ਚ ਦਾਖਲਾ ਵਧਾਉਣ | ਇਸ ਮੌਕੇ ਉਨ੍ਹਾਂ ਨੇ ਅਧਿਆਪਕਾਂ ਨਾਲ ਜਨਵਰੀ 2025 'ਚ ਪ੍ਰੀ ਪ੍ਰਾਇਮਰੀ ਜਮਾਤਾਂ 'ਚ ਦਾਖ਼ਲੇ ਤੇ ਹੁਣ ਸਕੂਲਾਂ 'ਚ ਦਾਖ਼ਲੇ ਸੰਬੰਧੀ ਵਿਸ਼ਲੇਸ਼ਣ ਵੀ ਕੀਤਾ | ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਮਨਜੀਤ ਸਿੰਘ ਮਾਵੀ ਨੇ ਕਿਹਾ ਕਿ ਸਰਕਾਰ ਨੇ ਸਕੂਲਾਂ 'ਚ ਅਧਿਆਪਕਾਂ ਦੀ ਕਮੀ ਨੂੰ ਪੂਰਾ ਕੀਤਾ ਹੈ ਅਤੇ ਘਰ-ਘਰ ਜਾ ਕੇ ਸਕੂਲਾਂ 'ਚ ਨਵੇਂ ਦਾਖ਼ਲੇ ਸੰਬੰਧੀ ਪ੍ਰੇਰਿਤ ਕੀਤਾ | ਇਸ ਮੌਕੇ ਅਧਿਆਪਕਾਂ ਨਾਲ ਸਕੂਲਾਂ 'ਚ ਆਈਆਂ ਵੱਖ-ਵੱਖ ਗਰਾਂਟਾਂ ਦੇ ਸੰਬੰਧ 'ਚ ਵੀ ਗੱਲਬਾਤ ਕੀਤੀ ਤੇ ਹਦਾਇਤਾਂ ਦੇ ਅਨੁਸਾਰ ਗਰਾਂਟਾਂ ਨਿਸ਼ਚਿਤ ਸਮੇਂ 'ਚ ਖ਼ਰਚ ਕਰਨ ਲਈ ਕਿਹਾ | ਇਸ ਮੌਕੇ ਯੂਹੀ ਵੋਹਰਾ, ਰਵਿੰਦਰ ਸਿੰਘ, ਜਸਵੀਰ ਸਿੰਘ, ਸੀ. ਐਚ. ਟੀ. ਜਸਵੀਰ ਸਿੰਘ, ਬਲਜਿੰਦਰ ਸਿੰਘ ਢਿੱਲੋਂ, ਸਨਜੀਤ ਕੌਰ, ਕਮਲਜੀਤ ਕੌਰ, ਮਨਿੰਦਰ ਰਾਣਾ, ਸੁਰਿੰਦਰ ਸਿੰਘ ਭਟਨਾਗਰ, ਅਵਤਾਰ ਸਿੰਘ ਭੱਠਲ, ਸੁਰਜੀਤ ਰਾਣਾ, ਰਾਮ ਰਾਣਾ, ਰਾਜ ਕੁਮਾਰ, ਹੈੱਡ ਟੀਚਰ ਰਾਜ ਕੁਮਾਰ, ਮੀਹਮਲ ਸਿੰਘ, ਰਵੀ ਕੁਮਾਰ, ਬਲਵਿੰਦਰ ਕੁਮਾਰ, ਸੁਰਿੰਦਰ ਕਾਲੀਆ, ਮਦਨ ਲਾਲ, ਜੋਗਾ ਸਿੰਘ, ਹਰਮਿੰਦਰ ਕੌਰ, ਗੁਰਜੀਤ ਕੌਰ , ਦਵਿੰਦਰ ਕੌਰ, ਇਕਬਾਲ ਕੌਰ, ਰਵਿੰਦਰ ਕੌਰ, ਸੋਨੀਆ ਆਦਿ ਅਧਿਆਪਕ ਹਾਜ਼ਰ ਸਨ |