30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬੇਲਾ ਕਾਲਜ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਕਨੋਇੰਗ ਤੇ ਕਾਈਕਿੰਗ ਖੇਡ ਅਤੇ ਖੇਲ੍ਹੋ ਇੰਡੀਆ ਖੇਡਾਂ 'ਚ ਛੱਡੀ ਛਾਪ <br/>

ਬੇਲਾ ਕਾਲਜ ਦੇ ਅੰਤਰ-ਰਾਸ਼ਟਰੀ ਪੱਧਰ ਤੇ ਕਨੋਇੰਗ ਅਤੇ ਕਾਈਕਿੰਗ ਖੇਡ ਤੇ ਖੇਲੋਂ੍ਹ ਇੰਡੀਆ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਅਹੁਦੇਦਾਰਾਂ, ਪਿ੍ੰਸੀਪਲ ਅਤੇ ਸਟਾਫ਼ ਮੈਂਬਰਾਂ ਨਾਲ | ਤਸਵੀਰ : ਮਨਜੀਤ ਸਿੰਘ ਸੈਣੀ <br/> 08-12-2025
ਬੇਲਾ, 7 ਦਸੰਬਰ (ਮਨਜੀਤ ਸਿੰਘ ਸੈਣੀ)-ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ, ਬੇਲਾ ਦੇ ਖਿਡਾਰੀਆਂ ਨੇ ਕਨੋਇੰਗ ਤੇ ਕਾਈਕਿੰਗ ਖੇਡ ਖੇਤਰ 'ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਨਵੀਆਂ ਮੱਲਾਂ ਮਾਰੀਆਂ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ ਅੰਤਰ-ਰਾਸ਼ਟਰੀ ਪੱਧਰ 'ਤੇ ਹੋਏ ਪੈ੍ਰਜ਼ੀਡੈਂਟ ਕੱਪ (ਕਨੋਇੰਗ ਤੇ ਕਾਈਕਿੰਗ) ਵਿਚ ਯੋਗੇਸ਼ ਕੁਮਾਰ ਨੇ ਹਿੱਸਾ ਲਿਆ | ਇਸ 'ਚ ਯੋਗੇਸ਼ ਕੁਮਾਰ ਨੇ ਖ-4-1000 ਮੀਟਰ 'ਚ ਚਾਂਦੀ ਦਾ ਤਗ਼ਮਾ ਜਿੱਤ ਕੇ ਸਮੁੱਚੇ ਰਾਸ਼ਟਰ ਦਾ ਨਾਂਅ ਉੱਚਾ ਕੀਤਾ | ਇਸ ਦੇ ਨਾਲ ਹੀ ਖ-4-500 ਮੀਟਰ 'ਚ ਵੀ ਕਾਂਸੀ ਦੇ ਪਦਕ ਤੇ ਆਪਣੇ ਪ੍ਰਤਿਭਾ ਨਾਲ ਕਬਜ਼ਾ ਕੀਤਾ | ਵਰਨਣਯੋਗ ਹੈ ਕਿ ਯੁਗੇਸ਼ ਕੁਮਾਰ ਨੇ 'ਖੇਲੋ ਇੰਡੀਆ' ਯੂਨੀਵਰਸਿਟੀ ਗੇਮਜ਼ 'ਚ ਵੀ ਦਾਅਵੇਦਾਰੀ ਪੇਸ਼ ਕੀਤੀ | ਉਸ ਨੇ ਖ-500 ਮੀਟਰ 'ਚ ਚਾਂਦੀ ਦਾ ਤਗ਼ਮਾ ਹਾਸਿਲ ਕੀਤਾ | ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ ਨੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਲੈਫ਼ਟੀਨੈਂਟ ਪਿ੍ਤਪਾਲ ਸਿੰਘ, ਪੋ੍ਰ. ਅਮਰਜੀਤ ਸਿੰਘ ਤੇ ਖਿਡਾਰੀ ਯੁਗੇਸ਼ ਕੁਮਾਰ ਨੂੰ ਵਧਾਈ ਦਿੱਤੀ | ਪ੍ਰਬੰਧਕ ਕਮੇਟੀ ਦੇ ਸਕੱਤਰ ਜਗਵਿੰਦਰ ਸਿੰਘ ਪੰਮੀ ਤੇ ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਨੇ ਖੇਡ ਖੇਤਰ ਵਿਚ ਸੰਸਥਾ ਦੀਆਂ ਵਧਦਿਆਂ ਪੈੜਾਂ ਦਾ ਸਿਹਰਾ ਪਿ੍ੰਸੀਪਲ ਸ਼ਾਹੀ, ਸਰੀਰਕ ਸਿੱਖਿਆ ਵਿਭਾਗ ਤੇ ਖਿਡਾਰੀਆਂ ਦੇ ਸਿਰ ਬੰਨਿ੍ਹਆ | ਇਸ ਮੌਕੇ ਡਾ. ਮਮਤਾ ਅਰੋੜਾ, ਪੋ੍ਰ. ਸੁਨੀਤਾ ਰਾਣੀ, ਪੋ੍ਰ. ਪਰਮਿੰਦਰ ਕੌਰ, ਪੋ੍ਰ. ਰਮਨਜੀਤ ਕੌਰ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ |

ਪਿਛਲੀ ਖ਼ਬਰ ਸਾਬਕਾ ਸਿੱਖਿਆ ਮੰਤਰੀ ਤਾਰਾ ਸਿੰਘ ਲਾਡਲ ਦੀਆਂ ਅਸਥੀਆਂ ਜਲ ਪ੍ਰਵਾਹ ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।