ਨੂਰਪੁਰ ਬੇਦੀ, 18 ਨਵੰਬਰ (ਵਿੰਦਰਪਾਲ ਝਾਂਡੀਆਂ)-ਅੱਜ ਬਲਾਕ ਤਖਤਗੜ੍ਹ ਦੇ ਅਧਿਆਪਕਾਂ ਨੇ ਪਿੰਡ ਬੜਵਾ ਵਿਖੇ ਇਕੱਤਰ ਹੋ ਕੇ ਪੰਜਾਬ ਸਰਕਾਰ ਵਲੋਂ 18 ਨਵੰਬਰ 2022 ਨੂੰ ਇੱਕ ਪੱਤਰ ਜਾਰੀ ਕੀਤਾ ਸੀ, ਜਿਸ ਵਿਚ ਪੁਰਾਣੀ ਪੈਨਸ਼ਨ ਬਹਾਲੀ ਕਰ ਦਿੱਤੀ ਗਈ ਸੀ | ਲੇਕਿਨ ਹੁਣ ਤੱਕ ਪੰਜਾਬ ਸਰਕਾਰ ਵਲੋਂ ਕੋਈ ਨੋਟੀਫ਼ਿਕੇਸ਼ਨ ਜਾਰੀ ਨਹੀਂ ਕੀਤਾ ਗਿਆ | ਜਿਸਦੇ ਰੋਸ ਵੱਜੋ ਅਧਿਆਪਕਾਂ ਵਲੋਂ ਜਾਰੀ ਪੱਤਰ ਦੀਆਂ ਕਾਪੀਆਂ ਨੂੰ ਸਾੜ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ 'ਤੇ ਆਪਣੇ ਗ਼ੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਸਾਂਝਾ ਅਧਿਆਪਕ ਮੋਰਚੇ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਜਗਮੋਹਨ ਸਿੰਘ ਚੌਂਤਾ ਨੇ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਇੱਕ ਮੁਲਾਜ਼ਮ ਤੀਹ-ਪੈਂਤੀ ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਖ਼ਾਲੀ ਹੱਥ ਘਰ ਵਾਪਸ ਚਲਾ ਜਾਂਦਾ ਹੈ | ਜਿਸ ਨਾਲ ਮੁਲਾਜ਼ਮ ਦੀ ਸੇਵਾ ਮੁਕਤੀ ਤੋਂ ਬਾਅਦ ਬਜ਼ੁਰਗ ਅਵਸਥਾ ਵਿਚ ਜੋ ਪੈਨਸ਼ਨ ਦਾ ਸਹਾਰਾ ਅਤੇ ਜਿਸ ਨਾਲ ਬੱਚਿਆਂ ਨੇ ਬਜ਼ੁਰਗ ਦਾ ਪਾਲਨ ਪੋਸ਼ਣ ਕਰਨਾ ਹੁੰਦਾ ਸੀ, ਉਸ ਤੋਂ ਉਹ ਵਾਂਝਾ ਰਹਿ ਜਾਂਦਾ ਹੈ | ਮਾਸਟਰ ਮਨਦੀਪ ਕੁਮਾਰ ਸਰਥਲੀ , ਮਾਸਟਰ ਰਾਕੇਸ਼ ਕੁਮਾਰ ਤਖਤਗੜ੍ਹ ਅਤੇ ਮਾਸਟਰ ਗਿਆਨ ਚੰਦ ਚਹਿੜਮਜਾਰਾ ਨੇ ਕਿਹਾ ਹੈ ਕਿ ਸਰਕਾਰ ਦਾ ਇੱਕ ਐਮ .ਐੱਲ .ਏ ਜਾਂ ਐੱਮ. ਪੀ ਸੌਂਹੁ ਚੁੱਕਣ ਤੋਂ ਬਾਅਦ ਪੈਨਸ਼ਨ ਲੈਣ ਦਾ ਹੱਕਦਾਰ ਹੋ ਜਾਂਦਾ ਹੈ | ਪ੍ਰੰਤੂ ਇੱਕ ਸਰਕਾਰੀ ਮੁਲਾਜ਼ਮ ਪੂਰੀ ਜ਼ਿੰਦਗੀ ਦੇਸ਼ ਦੀ ਸੇਵਾ ਕਰਦੇ ਵਿਚਰ ਜਾਂਦੀ ਹੈ, ਪਰ ਉਸ ਨੂੰ ਕੋਈ ਪੈਨਸ਼ਨ ਨਹੀਂ ਦਿੱਤੀ ਜਾਂਦੀ | ਸਮੂਹ ਅਧਿਆਪਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰੇ ਅਤੇ ਨੈਸ਼ਨਲ ਪੈਨਸ਼ਨ ਸਕੀਮ ਬੰਦ ਕੀਤੀ ਜਾਵੇ | ਜੇਕਰ ਅਜਿਹਾ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਮਾਸਟਰ ਹਰਜਿੰਦਰ ਸਿੰਘ ਬਜਰੂੜ, ਮਾਸਟਰ ਰਣਜੀਤ ਸਿੰਘ, ਮਾਸਟਰ ਲਖਵਿੰਦਰ ਸਿੰਘ, ਮੈਡਮ ਸੁਨੀਤਾ ਦੇਵੀ, ਮੈਡਮ ਕਮਲਜੀਤ ਕੌਰ, ਮਾਸਟਰ ਸਨੀ ਸਿੰਘ, ਮਾਸਟਰ ਸੰਜੇ ਕੁਮਾਰ, ਮਾਸਟਰ ਜਸਵਿੰਦਰ ਸਿੰਘ ਲਾਡੀ, ਮਾਸਟਰ ਰਵੀਰਾਜ, ਮੈਡਮ ਜਸਪ੍ਰੀਤ ਕੌਰ, ਮੈਡਮ ਪ੍ਰਦੀਪ ਕੌਰ, ਮਾਸਟਰ ਨਵੀਨ ਕੁਮਾਰ, ਮਾਸਟਰ ਵਿਪਨ ਕੁਮਾਰ, ਮੈਡਮ ਨੇਹਾ, ਮੈਡਮ ਰਣਜੀਤ ਕੌਰ, ਮੈਡਮ ਨੀਰੂ ਬਾਲਾ, ਮੈਡਮ ਪੂਜਾ ਰਾਣੀ, ਮੈਡਮ ਮਨਪ੍ਰੀਤ ਕੌਰ ਮੈਡਮ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |