30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸ੍ਰੀ ਚਮਕੌਰ ਸਾਹਿਬ-ਰੋਪੜ ਮਾਰਗ 'ਤੇ ਮੀਂਹ ਨਾਲ ਪਏ ਪਾੜ ਨੂੰ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਨਹੀਂ ਹੋਈ ਮੁਰੰਮਤ <br/>

ਅਜੀਤ ਡੈਸਕ 08-11-2025
ਸ੍ਰੀ ਚਮਕੌਰ ਸਾਹਿਬ, 7 ਨਵੰਬਰ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਤੋਂ ਰੋਪੜ ਮਾਰਗ 'ਤੇ ਪਿੰਡ ਕਮਾਲਪੁਰ ਟੋਲ ਪਲਾਜ਼ਾ ਕੋਲ ਪਏ ਪਾੜ ਨੂੰ ਕਰੀਬ ਇਕ ਮਹੀਨਾ ਹੋ ਗਿਆ, ਜਿਸ ਨੂੰ ਅਜੇ ਤੱਕ ਭਰਿਆ ਨਹੀਂ ਗਿਆ ਤੇ ਕਿਸੇ ਸਮੇਂ ਵੀ ਕੋਈ ਹਾਦਸਾ ਵਾਪਰ ਸਕਦਾ ਹੈ | ਇਸੇ ਮਹੀਨੇ ਦੇ ਸ਼ੁਰੂਆਤ 'ਚ ਇਲਾਕੇ ਅੰਦਰ ਪਏ ਮੀਂਹ ਨੇ ਇਸ ਥਾਂ ਸੜਕ ਨੂੰ ਵੱਡਾ ਖੋਰਾ ਲਾਇਆ ਸੀ ਤੇ ਇਸ ਥਾਂ ਸੜਕ ਹੇਠਾਂ ਤੋਂ ਖੋਖਲੀ ਵੀ ਹੋਈ ਹੋ ਸਕਦੀ ਹੈ, ਪਰ ਵਿਭਾਗ ਨੇ ਇਸ ਸੜਕ 'ਤੇ ਪਾੜ ਨੂੰ ਭਰਨ ਦੀ ਥਾਂ 'ਤੇ ਪੁਲਿਸ ਦਾ ਬੈਰੀਕੇਡ ਰੱਖ ਕੇ ਬੂਤਾ ਸਾਰਿਆ ਹੋਇਆ ਹੈ | ਦੱਸਣਯੋਗ ਹੈ ਕਿ ਇਸੇ ਥਾਂ 'ਤੇ ਕੁਝ ਮਹੀਨੇ ਪਹਿਲਾਂ ਵੀ ਪਾੜ ਪਿਆ ਸੀ, ਜਿਥੇ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮਿੱਟੀ ਭਰ ਕੇ ਲਾਂਘਾ ਬਣਾ ਦਿੱਤਾ ਗਿਆ ਸੀ | ਕੁੱਝ ਦਿਨਾਂ ਬਾਅਦ ਮੁੜ ਉਸੇ ਥਾਂ ਪਿਆ ਪਾੜ ਵਿਭਾਗ ਦੀ ਢਿੱਲੀ ਕਾਰਗੁਜਾਰੀ ਨੂੰ ਬਿਆਨ ਕਰ ਰਿਹਾ | ਗੁਰਦੀਪ ਸਿੰਘ ਰਾਜੀ ਸਾਬਕਾ ਸਰਪੰਚ ਭੱਕੂਮਾਜਰਾ, ਚੇਅਰਮੈਨ ਪਰਮਜੀਤ ਸਿੰਘ ਖੇੜੀ, ਸਰਪੰਚ ਹਾਕਮ ਸਿੰਘ ਖੇੜੀ, ਰਿਟਾ: ਬੀ. ਡੀ. ਓ. ਚਰਨਜੀਤ ਸਿੰਘ ਖੇੜੀ, ਰਣਧੀਰ ਸਿੰਘ ਗਿੱਲ ਝੱਲੀਆਂ ਕਲਾਂ, ਸਾਬਕਾ ਚੇਅਰਮੈਨ ਸਮਸ਼ੇਰ ਸਿੰਘ ਭੋਜੇਮਾਜਰਾ, ਕਿਸਾਨ ਆਗੂ ਗੁਰਮੀਤ ਸਿੰਘ ਢਿੱਲੋਂ ਭੋਜੇਮਾਜਰਾ ਆਦਿ ਨੇ ਮੰਗ ਕੀਤੀ ਹੈ ਕਿ ਇਸ ਪਾੜ ਨੂੰ ਤੁਰੰਤ ਭਰ ਕੇ ਲਾਘਾਂ ਸੁਰਖਿਅਤ ਬਣਾਇਆ ਜਾਵੇ |

ਪਿਛਲੀ ਖ਼ਬਰ ਮੋਰਿੰਡਾ ਵਾਸੀਆਂ ਨੇ ਮੋਰਿੰਡਾ ਨੇੜੇ ਲੱਗ ਰਹੀ ਫ਼ੈਕਟਰੀ ਦਾ ਕੀਤਾ ਵਿਰੋਧ <br/> ਅਗਲੀ ਖ਼ਬਰ 'ਆਪ' ਦੀ ਕਮਜ਼ੋਰ ਪੈਰਵਾਈ ਕਾਰਨ ਪੰਜਾਬ ਯੂਨੀਵਰਸਿਟੀ 'ਤੇ ਕੇਂਦਰ ਦਾ ਕਬਜ਼ਾ ਸੰਭਵ-ਅਸ਼ਵਨੀ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।