30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਖ਼ਾਲਸਾ ਸਕੂਲ ਦੇ ਖਿਡਾਰੀਆਂ ਦਾ ਸਨਮਾਨ

ਅਜੀਤ ਡੈਸਕ 08-11-2025
ਰੂਪਨਗਰ, 7 ਨਵੰਬਰ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਮਾਰਸ਼ਲ ਆਰਟਸ ਸਪੋਰਟਸ ਅਕੈਡਮੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਈਆਂ ਗਈਆਂ | ਖੇਡ ਮੁਕਾਬਲਿਆਂ ਵਿਚ ਰੂਪਨਗਰ ਜ਼ਿਲ੍ਹੇ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਸਥਾਨ ਹਾਸਿਲ ਕੀਤੇ | ਹੈਂਡਬਾਲ ਲੜਕੀਆਂ ਦੇ ਮੁਕਾਬਲੇ 'ਚ ਰੂਪਨਗਰ ਜ਼ਿਲ੍ਹੇ ਨੇ ਪਹਿਲਾ ਸਥਾਨ ਹਾਸਿਲ ਕੀਤਾ, ਜਿਸ ਵਿਚ ਖਾਲਸਾ ਸਕੂਲ ਦੀਆਂ ਖਿਡਾਰਨਾਂ ਜਸਮੀਤ ਕੌਰ, ਕੋਮਲ ਕੁਮਾਰੀ, ਅਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਸਿਮਰਨਜੀਤ ਕੌਰ, ਮਨਜੋਤ ਕੌਰ, ਤਨੂ ਰਾਣੀ, ਸ਼ਗੁਨਪ੍ਰੀਤ ਕੌਰ, ਇਸ਼ਕਾ, ਖੁਸ਼ਰੀਤ ਕੌਰ, ਗੁਰਮੀਤ ਕੌਰ ਅਤੇ ਗੁਰਲੀਨ ਕੌਰ ਸ਼ਾਮਿਲ ਸਨ | ਫੁੱਟਬਾਲ ਮੁਕਾਬਲੇ 'ਚ ਰੂਪਨਗਰ ਜ਼ਿਲ੍ਹੇ ਨੇ ਪਹਿਲਾ ਸਥਾਨ ਹਾਸਿਲ ਕੀਤਾ, ਇਸ 'ਚ ਵੀ ਖਾਲਸਾ ਸਕੂਲ ਦੇ ਵਿਦਿਆਰਥੀ ਰਹਿਮਾਨ ਮਲਿਕ ਅਤੇ ਸਹਿਜਪ੍ਰੀਤ ਸਿੰਘ ਟੀਮ ਦਾ ਹਿੱਸਾ ਸਨ | ਕਰਾਟੇ ਮੁਕਾਬਲੇ 'ਚ ਆਰੀਅਨ ਨੇ 22 ਕਿੱਲੋ 'ਚ ਅਤੇ ਰਾਜ ਕੁਮਾਰ ਨੇ 20 ਕਿਲੋ ਨੇ ਪਹਿਲਾ ਸਥਾਨ, ਅਭੀ ਮੋਰੀਆ ਨੇ 26 ਕਿਲੋ 'ਚ ਦੂਜਾ ਸਥਾਨ, ਜਾਨਵੀ ਨੇ 23 ਕਿਲੋ (ਲੜਕੀਆਂ) ਚ ਦੂਜਾ ਸਥਾਨ, ਸਤਰੰਜ (ਲੜਕੀਆਂ) ਰੂਪਨਗਰ ਨੇ ਦੂਜਾ ਸਥਾਨ ਹਾਸਿਲ ਕੀਤਾ | ਖਾਲਸਾ ਸਕੂਲ ਦੀਆਂ ਖਿਡਾਰਨਾਂ ਅਨੰਦੀ ਕੁਮਾਰੀ, ਭਾਵਨਾ, ਪ੍ਰਭਜੋਤ ਕੌਰ, ਗੁਰਸੀਰਤ ਕੌਰ ਅਤੇ ਚਾਹਤ ਨੇ ਹਿੱਸਾ ਲਿਆ | ਹੈਂਡਬਾਲ ਲੜਕਿਆਂ ਦੇ ਮੁਕਾਬਲੇ ਵਿਚ ਵੀ ਰੂਪਨਗਰ ਜ਼ਿਲ੍ਹੇ ਨੇ ਦੂਜਾ ਸਥਾਨ ਹਾਸਲ ਕੀਤਾ | ਖ਼ਾਲਸਾ ਸਕੂਲ ਦੇ ਵਿਦਿਆਰਥੀ ਦਲਜੀਤ ਸਿੰਘ, ਨਨਦੀਪ ਕੁਮਾਰ, ਮੁਹੰਮਦ ਅਨਿਤੁਲਾ, ਅਨਮੋਲਪ੍ਰੀਤ ਸਿੰਘ ਅਤੇ ਅਯਾਨ ਮਲਿਕ ਟੀਮ ਵਿਚ ਸ਼ਾਮਲ ਸਨ | ਇਨ੍ਹਾਂ ਖੇਡਾਂ 'ਚ ਮੱਲਾਂ ਮਾਰਨ ਵਾਲੇ ਖਾਲਸਾ ਸਕੂਲ ਦੇ ਖਿਡਾਰੀਆਂ ਨੂੰ ਅੰਬਾਲਾ ਬੋਰਡ ਆਫ ਐਜੂਕੇਸ਼ਨ ਦੇ ਮੈਨੇਜਰ ਹਰਬੰਸ ਸਿੰਘ ਕੰਦੋਲਾ ਨੇ ਕੋਚਾਂ, ਮਾਪਿਆਂ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ | ਖਾਲਸਾ ਮਾਡਲ ਸਕੂਲ ਦੇ ਪਿ੍ੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਸਕੂਲ ਵਾਪਸੀ 'ਤੇ ਖਿਡਾਰੀਆਂ ਦਾ ਸਨਮਾਨ ਕੀਤਾ ਤੇ ਅੱਗੇ ਹੋਣ ਵਾਲੀਆਂ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਸੁਖਪ੍ਰੀਤ ਕੌਰ, ਗੁਰਪ੍ਰੀਤ ਕੌਰ (ਇੰਚਾਰਜ), ਫੁੱਟਬਾਲ ਕੋਚ ਸਰਬਜੀਤ ਸਿੰਘ, ਬਲਜਿੰਦਰ ਕੌਰ, ਸ਼ੈਲਜਾ, ਗੀਤਾ ਰਾਣੀ, ਕਿਰਨਜੀਤ ਕੌਰ ਸਮੇਤ ਸਟਾਫ ਤੇ ਵਿਦਿਆਰਥੀ ਮੌਜੂਦ ਸਨ |
ਪਿਛਲੀ ਖ਼ਬਰ ਐਡ. ਧਾਮੀ ਨੇ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਦਿਹਾੜੇ ਸੰਬੰਧੀ ਹੋਣ ਵਾਲੇ ਪ੍ਰਬੰਧਾਂ ਦਾ ਲਿਆ ਜਾਇਜ਼ਾ <... ਅਗਲੀ ਖ਼ਬਰ ਪੰਚਾਇਤ ਦੀ ਗਲੀ 'ਚੋਂ ਬਿਨਾਂ ਮਨਜ਼ੂਰੀ ਦਰੱਖਤ ਕੱਟਣ ਦੇ ਮਾਮਲੇ 'ਚ ਸਰਪੰਚ ਸਮੇਤ ਚਾਰ ਵਿਰੁੱਧ ਮੁਕੱਦਮਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।