ਭਰਤਗੜ੍ਹ, 5 ਨਵੰਬਰ (ਜਸਬੀਰ ਸਿੰਘ ਬਾਵਾ)-ਪੰਜਾਬ ਸਰਕਾਰ, ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਐੱਫ. ਸੀ. ਆਈ. ਖ਼ਰੀਦ ਏਜੰਸੀ ਅਤੇ ਪਨਗਰੇਨ ਖ਼ਰੀਦ ਏਜੰਸੀ ਵਲੋਂ ਭਰਤਗੜ੍ਹ ਦੀ ਅਨਾਜ ਮੰਡੀ 'ਚ ਹੁਣ 33877 ਕੁਇੰਟਲ ਝੋਨਾ ਖ਼ਰੀਦਿਆ ਗਿਆ ਹੈ, ਮੰਡੀ 'ਚ ਝੋਨੇ ਦੀ ਆਮਦ ਜਾਰੀ ਹੈ, ਇਸ ਮੰਡੀ 'ਚ ਫ਼ਸਲ ਖ਼ਰੀਦਣ ਲਈ ਸਬੰਧਿਤ ਅਧਿਕਾਰੀ 8 ਨਵੰਬਰ ਸ਼ਾਮੀਂ 5 ਵਜੇ ਤੱਕ ਹਾਜ਼ਰ ਰਹਿਣਗੇ | ਐਫ਼. ਸੀ. ਆਈ. ਦੇ ਅਧਿਕਾਰੀ ਮੋਹਿਤ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਰਾਹੀਂ ਅਜੇ ਤੱਕ 17287 ਕੁਇੰਟਲ ਝੋਨਾ ਖ਼ਰੀਦਿਆ ਹੈ, 14319 ਕੁਇੰਟਲ ਝੋਨੇ ਦੀ ਚੁਕਾਈ ਕਰਕੇ ਵਾਹਨਾਂ ਰਾਹੀਂ ਗੋਦਾਮ ਤੱਕ ਪਹੁੰਚਾਇਆ ਹੈ, ਝੋਨਾ ਖ਼ਰੀਦਣ ਦੀ ਅੰਤਿਮ ਤਾਰੀਖ਼ ਤੱਕ ਆਏ ਝੋਨੇ ਸਮੇਤ ਰਹਿੰਦੇ ਝੋਨੇ ਨੂੰ ਵੀ ਵਾਹਨਾਂ ਰਾਹੀਂ ਗੋਦਾਮ ਤੱਕ ਪਹੁੰਚਾਇਆ ਜਾਵੇਗਾ | ਪਨਗਰੇਨ ਦੇ ਅਧਿਕਾਰੀ ਹਰਸ਼ਵਿੰਦਰ ਸਿੰਘ ਨੂੰ ਦੱਸਿਆ ਕਿ ਇਸ ਮੰਡੀ 'ਚ ਇਨ੍ਹਾਂ ਰਾਹੀਂ 16590 ਕੁਇੰਟਲ ਝੋਨਾ ਖ਼ਰੀਦਿਆ ਸੀ, ਖ਼ਰੀਦਿਆ ਝੋਨਾ ਗੋਦਾਮ 'ਚ ਪਹੁੰਚਾਇਆ ਗਿਆ ਹੈ, ਹੁਣ ਪਨਗਰੇਨ ਦੀ ਖ਼ਰੀਦ ਬੰਦ ਹੋ ਗਈ ਹੈ | ਮਾਰਕੀਟ ਕਮੇਟੀ ਦੇ ਸੁਪਰਵਾਈਜ਼ਰ ਪਰਮਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਵਧੀਆ ਇੰਤਜ਼ਾਮਾਂ ਬਦੌਲਤ ਮੰਡੀ 'ਚ ਕਿਸੇ ਵੀ ਕਿਸਮ ਦੀ ਦਿੱਕਤ ਨਾ ਹੋਣ ਕਰਕੇ ਕਿਸਾਨ ਸਤੁੰਸ਼ਟ ਰਹੇ ਹਨ, ਖ਼ਰੀਦੀ ਹੋਈ ਫ਼ਸਲ ਦੀ ਅਦਾਇਗੀ ਨਿਯਮਾਂ ਮੁਤਾਬਿਕ ਹੋ ਗਈ ਹੈ | ਇਸ ਮੌਕੇ ਦੀਪ ਸਿੰਘ ਦਿਓਲ, ਅਰਸ਼ਦੀਪ ਭੱਲਾ, ਗੁਰਿੰਦਰ ਸਿੰਘ ਸਹੋਤਾ, ਮਨੀਸ਼ ਗਰਗ, ਲੱਕੀ ਪੱਲੀ, ਅੱਛਰ ਭੱਲਾ, ਸਾਬਕਾ ਸਰਪੰਚ ਬਖਸ਼ੀਸ਼ ਸਿੰਘ ਬੜਾ ਪਿੰਡ ਆਦਿ ਹਾਜ਼ਰ ਸਨ |