ਰੂਪਨਗਰ, 5 ਨਵੰਬਰ (ਸਤਨਾਮ ਸਿੰਘ ਸੱਤੀ)-ਗੋਪਾਲ ਗਊਸ਼ਾਲਾ ਰੂਪਨਗਰ ਵਲੋਂ ਗੋਪਾਸ਼ਟਮੀ ਸਮਾਰੋਹ ਦੌਰਾਨ ਨਿਯਮਤ ਦਾਨੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗਊ ਸੇਵਾ ਸਮਿਤੀ ਦੇ ਪ੍ਰਧਾਨ ਇੰਜੀ. ਭਾਰਤ ਭੂਸ਼ਣ ਸ਼ਰਮਾ ਨੇ ਕਿਹਾ ਕਿ ਗਊਸ਼ਾਲਾ ਦੀ ਸੇਵਾ ਸਿਰਫ਼ ਪ੍ਰਬੰਧਕਾਂ ਵਲੋਂ ਹੀ ਨਹੀਂ, ਸਗੋਂ ਸੇਵਾਪ੍ਰੇਮੀ ਦਾਨੀਆਂ ਦੇ ਸਹਿਯੋਗ ਨਾਲ ਸੰਭਵ ਹੁੰਦੀ ਹੈ | ਉਨ੍ਹਾਂ ਦੱਸਿਆ ਕਿ ਗਊਸ਼ਾਲਾ ਦਾ ਮਹੀਨਾਵਾਰ ਖਰਚਾ ਲਗਭਗ 10 ਲੱਖ ਰੁਪਏ ਹੈ, ਜਿਸ ਵਿਚ ਸ਼ਹਿਰ ਅਤੇ ਵਿਦੇਸ਼ਾਂ ਤੋਂ ਲਗਭਗ 20 ਨਿਯਮਤ ਦਾਨੀਆਂ ਦਾ ਯੋਗਦਾਨ ਮਿਲਦਾ ਹੈ | ਪ੍ਰਮੁੱਖ ਦਾਨੀਆਂ ਵਿਚ ਹਿੰਮਤ ਸਿੰਘ ਢਿੱਲੋਂ (ਅਮਰੀਕਾ) 2 ਲੱਖ ਸਾਲਾਨਾ, ਵਿਨੋਦ ਬਾਂਸਲ (ਟਰੂ ਫਾਰਮੇਸ਼ੀਆ) 61 ਹਜ਼ਾਰ, ਡਾ. ਆਰ.ਐਸ. ਪਰਮਾਰ 51 ਹਜ਼ਾਰ, ਪ੍ਰੇਮ ਕਪੂਰ ਸਰਾਫ 50 ਹਜ਼ਾਰ, ਅਤੇ ਕੁਲਦੀਪ ਤੇ ਉਰਮਿਲਾ ਗਰਗ ਪਰਿਵਾਰ ਵਲੋਂ 50 ਹਜ਼ਾਰ ਸਮੇਤ 10 ਲੱਖ ਰੁਪਏ ਘਰਾਂ ਦੀ ਉਸਾਰੀ ਲਈ ਦਾਨ ਸ਼ਾਮਲ ਹਨ ਇਸਤੋਂ ਇਲਾਵਾ ਕਿ੍ਸ਼ਨਾ ਬਿਲਡਰਜ਼ ਦੇ ਕਿ੍ਸ਼ਨ ਗੁਪਤਾ 51 ਹਜ਼ਾਰ, ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ 25 ਹਜ਼ਾਰ, ਸੁਸ਼ੀਲ ਜਿੰਦਲ 25 ਹਜ਼ਾਰ (ਦੋ ਗਾਂਵਾਂ ਗੋਦ ਲਈਆਂ), ਅਨਿਲ ਕੌਸ਼ਲ (ਹੋਟਲ ਸਾਹਿਲ ਪੈਲੇਸ) 21 ਹਜ਼ਾਰ, ਅਤੇ ਮਨਜੀਤ ਸੇਠੀ (ਜਲੰਧਰ) 21 ਹਜ਼ਾਰ ਦੇ ਦਾਨ ਨਾਲ ਸੇਵਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਗੋਪਾਸ਼ਟਮੀ ਮੌਕੇ ਰੋਹਿਤ ਗਰੋਵਰ (ਜੇ ਆਰ ਈ ਡਬਲਿਉ ਮੋਹਾਲੀ) ਨੇ 1 ਲੱਖ, ਵਿਧਾਇਕ ਦਿਨੇਸ਼ ਚੱਢਾ ਨੇ 50 ਹਜ਼ਾਰ, ਅਤੇ ਰਾਕੇਸ਼ ਭੱਲਾ ਨੇ 21 ਹਜ਼ਾਰ ਦਾ ਯੋਗਦਾਨ ਦਿੱਤਾ ਜਦੋੰਕਿ 11-11 ਹਜ਼ਾਰ ਦੇ ਦਾਨੀਆਂ ਵਿਚ ਇੰਜੀ ਭਾਰਤ ਭੂਸ਼ਣ ਸ਼ਰਮਾ, ਐਡਵੋਕੇਟ ਅਮਰ ਰਾਜ ਸੈਣੀ, ਦੀਪਕ ਸੂਦ, ਬਘੇਲ ਸਿੰਘ,ਸ਼੍ਰੀਮਤੀ ਗਗਨ ਸੈਣੀ ਸ਼ਾਮਲ ਹਨ, 5100 ਦੇ ਦਾਨੀਆਂ ਵਿਚ ਮੂਲ ਰਾਜ ਸ਼ਰਮਾ, ਰਾਜ ਕੁਮਾਰ ਸਿੱਕਾ, ਜਗਦੀਸ਼ ਚੰਦਰ ਤਲੂਜਾ, ਕੈਪਟਨ ਅੰਮਿ੍ਤ ਲਾਲ ਸ਼ਰਮਾ, ਏ.ਐਸ. ਟਰੇਡਰਜ਼ ਰੂਪਨਗਰ, ਚੰਦਰ ਮੋਹਨ (ਪ੍ਰਾਚੀਨ ਸ਼ਿਵ ਮੰਦਰ) ਅਤੇ ਸੁਭਾਸ਼ ਸ਼ਰਮਾ ਸ਼ਾਮਲ ਹਨ | ਕਈ ਹੋਰ ਦਾਨੀਆਂ ਨੇ ਪੈਸੇ ਦੇ ਨਾਲ-ਨਾਲ ਰਾਸ਼ਨ, ਚਾਰਾ ਅਤੇ ਹੋਰ ਜ਼ਰੂਰੀ ਸਮਾਨ ਦਾ ਯੋਗਦਾਨ ਪਾਇਆ | ਆਦਿ ਸ਼ਾਮਲ ਸਨ | ਇੰਜ. ਭਾਰਤ ਭੂਸ਼ਣ ਸ਼ਰਮਾ ਨੇ ਸਾਰੇ ਦਾਨੀਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਲੋਕ ਗਊਸ਼ਾਲਾ ਦਾ ਨਿਯਮਤ ਦੌਰਾ ਕਰਨ ਅਤੇ ਇੱਥੇ ਬਣ ਰਹੇ ਗੌਅਰਕ ਤੇ ਫਿਨਾਇਲ ਵਰਗੇ ਉਤਪਾਦ ਖਰੀਦ ਕੇ ਸਹਿਯੋਗ ਦੇਣ | ਉਹਨਾਂ ਦੱਸਿਆ ਕਿ ਗੋਪਾਲ ਗਉਸ਼ਾਲਾ ਰੂਪਨਗਰ ਵਿਖੇ 500 ਦੇ ਕਰੀਬ ਉਹ ਗਊਆਂ ਦੀ ਸੇਵਾ ਕੀਤੀ ਜਾ ਰਹੀ ਹੈ ਜਿਨਾਂ ਨੂੰ ਲੋਕ ਲਵਾਰਸ ਸੜਕਾਂ ਤੇ ਛੱਡ ਗਏ ਸਨ ਅਜਿਹਾ ਕਰਕੇ ਗਊਸ਼ਾਲਾ ਵਲੋਂ ਸ਼ਹਿਰ ਅਤੇ ਗਊ ਮਾਤਾ ਦੇ ਸਤਿਕਾਰ ਅਤੇ ਸੇਵਾ ਲਈ ਕਾਰਜ ਕੀਤਾ ਜਾ ਰਿਹਾ ਹੈ ਇਸ ਮੌਕੇ ਮੂਲ ਰਾਜ ਸ਼ਰਮਾ, ਪ੍ਰਦੀਪ ਧਵਨ, ਮਹੇਸ਼ ਓਬਰਾਏ, ਡਾ. ਜੇ.ਕੇ. ਸ਼ਰਮਾ, ਸ਼ਿਵ ਕਾਂਤ ਕਾਲੀਆ ਅਤੇ ਮੈਨੇਜਰ ਪੀ.ਕੇ. ਸਿੰਘ ਆਦਿ ਮੌਜੂਦ ਸਨ |