ਕਾਹਨਪੁਰ ਖੂਹੀ, 5 ਨਵੰਬਰ (ਗੁਰਬੀਰ ਸਿੰਘ ਵਾਲੀਆ)-ਸ੍ਰੀ ਦਸਮੇਸ਼ ਮਾਰਸ਼ਲ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਬਲਾਕ ਝੱਜ ਦੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈਂਦਿਆਂ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ ਰੋੜੀ ਨੇ ਦੱਸਿਆ ਕਿ ਬਲਾਕ ਦੇ ਬੱਚਿਆਂ ਨੇ ਹਰੇਕ ਈਵੈਂਟ ਵਿਚ ਭਾਗ ਲਿਆ ਅਤੇ ਵਿਰੋਧੀ ਟੀਮਾਂ ਨੂੰ ਸਖ਼ਤ ਟੱਕਰ ਦਿੱਤੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡਾਂ ਵਿਚ ਬਲਾਕ ਝੱਜ ਨੇ 5 ਸੋਨ, 6 ਚਾਂਦੀ ਤੇ 1 ਕਾਂਸੇ ਦਾ ਤਮਗ਼ਾ ਜਿੱਤ ਕੇ ਸਟੇਟ ਪੱਧਰੀ ਖੇਡਾਂ ਲਈ ਕੁਆਲੀਫ਼ਾਈ ਕੀਤਾ | ਉਨ੍ਹਾਂ ਦੱਸਿਆ ਕਿ ਕਬੱਡੀ (ਕੁੜੀਆਂ), ਸ਼ਤਰੰਜ (ਕੁੜੀਆਂ), ਕੁਸ਼ਤੀ 28 ਕਿੱਲੋ, 600 ਮੀਟਰ ਰੇਸ (ਲੜਕੇ), ਮਿਨੀ ਹੈਂਡਬਾਲ (ਲੜਕੇ) ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦੋਂਕਿ ਕਬੱਡੀ (ਮੁੰਡੇ), ਜਿਮਨਾਸਟਿਕ (ਕੁੜੀਆਂ), ਖੋ ਖੋ (ਮੁੰਡੇ), ਯੋਗਾ (ਮੁੰਡੇ), ਯੋਗਾ (ਕੁੜੀਆਂ), 200 ਮੀਟਰ ਰੇਸ (ਮੁੰਡੇ) ਵਿਚ ਦੂਜਾ ਅਤੇ ਕਰਾਟੇ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਮਸ਼ੇਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਰੰਜਨਾ ਕਟਿਆਲ ਵਲੋਂ ਸੁੰਦਰ ਟਰਾਫ਼ੀਆਂ ਤੇ ਤਗਮੇ ਦੇ ਕੇ ਸਨਮਾਨਿਤ ਕੀਤਾ ਅਤੇ ਅਗਲੇ ਦੌਰ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ | ਇਸ ਮੌਕੇ ਮਲਕੀਤ ਸਿੰਘ ਭੱਠਲ, ਚੰਨਣ ਸਿੰਘ, ਹਰਦੀਪ ਸਿੰਘ, ਰਾਕੇਸ਼ ਭੰਡਾਰੀ, ਸੰਗੀਤਾ ਭੰਡਾਰੀ, ਅਮਰਜੀਤ ਸਿੰਘ, ਹਰਜੀਤ ਸੈਣੀ, ਬਲਵੀਰ ਸਿੰਘ, ਅਮਰਜੀਤ ਸੈਣੀ, ਸੁਰਿੰਦਰ ਭਟਨਾਗਰ, ਜਸਵੀਰ ਝੱਜ, ਲਖਵਿੰਦਰ ਸਿੰਘ, ਰਾਜਿੰਦਰ ਵਿਸ਼ਨੂੰ, ਜਸਵਿੰਦਰ ਸਿੱਧੂ, ਮਨਜੋਤ ਸਿੰਘ ਬੀ ਐੱਸ ਓ, ਹਰਮੇਸ਼ ਕੁਮਾਰ, ਗੁਰਪ੍ਰੀਤ ਗਿੱਲ, ਮੋਹਣ ਸਿੰਘ, ਰਾਜੀਵ ਲੂੰਬਾ, ਰਜਿਤ ਰਾਣਾ, ਰੁਪਿੰਦਰ ਸਿੰਘ, ਰਮਨ ਬੈਂਸ, ਬਲਵਿੰਦਰ ਪਲਾਟਾ, ਅਮਨਦੀਪ ਕੌਰ, ਨਿਸ਼ਾ ਰਾਣੀ, ਜਸਵੀਰ ਕੌਰ, ਨਵਜੋਤ ਕੌਰ, ਆਸ਼ਾ ਰਾਣੀ, ਸੁਰੇਖਾ, ਰਮਾ ਰਾਣੀ ਆਦਿ ਹਾਜ਼ਰ ਸਨ |