07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਜਾਗਰਣ ਦੇ ਮੱਦੇਨਜ਼ਰ ਕੱਢੀ ਸ੍ਰੀ ਖਾਟੂ ਸ਼ਾਮ ਸਾਲਾਸਰ ਬਾਲਾ ਦੀ ਰਥ ਯਾਤਰਾ <br/>

ਸ੍ਰੀ ਖਾਟੂ ਸ਼ਾਮ ਸਾਲਾਸਰ ਬਾਲਾ ਦੀ ਵਿਸ਼ਾਲ ਰਥ ਯਾਤਰਾ ਮੌਕੇ ਹਾਜ਼ਰ ਸੰਗਤਾਂ | ਤਸਵੀਰ: ਰਾਜੇਸ਼ ਚੌਧਰੀ <br/> 06-11-2025
ਨੂਰਪੁਰ ਬੇਦੀ, 5 ਨਵੰਬਰ (ਰਾਜੇਸ਼ ਚੌਧਰੀ ਤਖਤਗੜ੍ਹ)-ਸ੍ਰੀ ਖਾਟੂ ਸ਼ਾਮ ਸਾਲਾਸਰ ਬਾਲਾ ਜੀ ਦੇ ਵਿਸ਼ਾਲ ਜਾਗਰਣ ਦੇ ਮੱਦੇਨਜ਼ਰ ਅੱਜ ਕੱਢੀ ਗਈ ਵਿਸ਼ਾਲ ਰਥ ਯਾਤਰਾ ਦੌਰਾਨ ਨੂਰਪੁਰ ਬੇਦੀ ਸ਼ਹਿਰ 'ਚ ਜੈਕਾਰਿਆਂ ਨਾਲ ਗੂੰਜ ਰਿਹਾ ਸੀ | ਸ਼ਾਮ ਮਿੱਤਰ ਮੰਡਲੀ ਦੀ ਅਗਵਾਈ ਹੇਠ ਕੱਢੀ ਗਈ ਵਿਸ਼ਾਲ ਰਥ ਯਾਤਰਾ ਦੌਰਾਨ ਸੈਂਕੜੇ ਸ਼ਰਧਾਲੂਆਂ ਨੇ ਹਿੱਸਾ ਲਿਆ | ਨੂਰਪੁਰ ਬੇਦੀ ਦੇ ਵੱਖ-ਵੱਖ ਸਥਾਨਾਂ 'ਤੇ ਸੰਗਤਾਂ ਤੇ ਸ਼ਹਿਰਵਾਸੀਆਂ ਵਲੋਂ ਰਥ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ | ਹਰ ਜਗ੍ਹਾ ਸ੍ਰੀ ਖੱਟੂ ਸ਼ਾਮ ਜੀ ਦੇ ਭਜਨ ਗੂੰਜ ਰਹੇ ਸਨ ਤੇ ਭਗਤਾਂ ਵਲੋਂ ਫੁੱਲਾਂ ਦੀ ਵਰਖਾ ਕਰ ਕੇ ਮਾਹੌਲ ਹੋਰ ਹੀ ਰੰਗੀਨ ਬਣਾ ਦਿੱਤਾ ਗਿਆ | ਇਸ ਯਾਤਰਾ ਦੌਰਾਨ ਨਾਲ ਚੱਲ ਰਹੀਆਂ ਸੰਗਤਾਂ ਵਲੋਂ ਸ੍ਰੀ ਖਾਟੂ ਸ਼ਾਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾ ਰਿਹਾ ਸੀ | ਪ੍ਰਬੰਧਕਾਂ ਨੇ ਦੱਸਿਆ ਕਿ 7 ਨਵੰਬਰ ਨੂੰ ਸਥਾਨਕ ਬੱਸ ਸਟੈਂਡ ਵਿਖੇ ਸ੍ਰੀ ਖਾਟੂ ਸ਼ਾਮ ਸਾਲਾਸਰ ਬਾਲਾ ਜੀ ਦਾ ਤੀਸਰਾ ਸਾਲਾਨਾ ਜਾਗਰਣ ਕਰਵਾਇਆ ਜਾ ਰਿਹਾ ਹੈ ਅਤੇ ਇਸੀ ਦਿਨ ਰਾਤ ਸਮੇਂ ਮਹਾਵੀਰ ਮੰਦਰ ਨੂਰਪੁਰ ਬੇਦੀ ਵਿਖੇ ਸੰਗਤਾਂ ਲਈ ਅਤੁੱਟ ਲੰਗਰ ਵਰਤਾਇਆ ਜਾਵੇਗਾ | ਇਸ ਰਥ ਯਾਤਰਾ 'ਚ ਪ੍ਰਧਾਨ ਬਲਵੀਰ ਵੀਰੂ, ਸੇਠੀ ਉੱਪਲ, ਕੈਸ਼ੀਅਰ ਸੋਨੂੰ ਦੀਵਾਨ, ਸਾਬਕਾ ਨਗਰ ਪੰਚਾਇਤ ਪ੍ਰਧਾਨ ਜਗਨਨਾਥ ਭੰਡਾਰੀ, ਗੋਰਾ ਸ਼ਾਰਦਾ, ਨਵੀਨ ਵਸ਼ਿਸ਼ਟ, ਕਨਵੀਨਰ ਗੌਰਵ ਰਾਣਾ, ਰਿੰਕੂ ਚੱਡਾ, ਜੌਲੀ ਸ਼ਰਮਾ, ਦੀਪਕ ਬਾਵਾ, ਮਲਕੀਤ ਸਿੰਘ, ਮੋਨੂੰ ਚੇਤਲ, ਮੋਨੂੰ ਵਸ਼ਿਸ਼ਟ, ਰਾਹੁਲ ਬੱਸੀ, ਨੀਰਜ ਰਾਣਾ ਹਿਆਤਪੁਰ, ਸ਼ਿਵਾ ਸੋਨੀ, ਗੱਗੀ ਬੱਸੀ, ਬਰਿੰਦਰ ਬੁੱਲ੍ਹੀ ਸਹਿਤ ਸ਼ਾਮ ਮਿੱਤਰ ਮੰਡਲੀ ਦੇ ਸੇਵਾਦਾਰ, ਮਹਿਲਾ ਮੰਡਲ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਹਿਤ ਭਾਰੀ ਸੰਖਿਆ 'ਚ ਸ਼ਹਿਰਵਾਸੀਆਂ ਨੇ ਸ਼ਮੂਲੀਅਤ ਕੀਤੀ | ਇਸ ਦੌਰਾਨ ਸੰਗਤਾਂ ਨੇ ਢੋਲ-ਨਗਾਰਿਆਂ 'ਤੇ ਨੱਚ ਕੇ ਆਪਣੀ ਭਗਤੀ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਕਿਡਜ਼ੀ ਸਕੂਲ ਬੇਲਾ ਦੇ ਵਿਦਿਆਰਥੀਆਂ ਨੇ ਕੀਤਾ ਗੁਰਦੁਆਰਾ ਕਤਲਗੜ੍ਹ ਸਾਹਿਬ ਦਾ ਦੌਰਾ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਰੋਹ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਜਾਰੀ- ਡੀ. ਸੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।