26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਕੁਸ਼ਤੀ ਦੰਗਲ ਕਰਵਾਇਆ <br/>

ਪੁਰਖਾਲੀ ਵਿਖੇ ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਸਾ. ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਸਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ | ਤਸਵੀਰ : ਅੰਮਿ੍ਤਪਾਲ ਸਿੰਘ ਬੰਟੀ <br/> 03-11-2025
ਪੁਰਖਾਲੀ, 2 ਨਵੰਬਰ (ਅੰਮਿ੍ਤਪਾਲ ਸਿੰਘ ਬੰਟੀ)-ਪੁਰਖਾਲੀ ਵਿਖੇ ਭਗਵਾਨ ਵਾਲਮੀਕਿ ਜੀ ਯਾਦ ਨੂੰ ਸਮਰਪਿਤ ਕੁਸ਼ਤੀ ਦੰਗਲ ਕਰਵਾਇਆ | ਕੁਸ਼ਤੀ ਦੰਗਲ ਦੌਰਾਨ ਪੰਜਾਬ ਦੇ ਨਾਮੀ ਅਖਾੜਿਆਂ ਦੇ ਭਲਵਾਨਾਂ ਨੇ ਆਪਣੀ ਜ਼ੋਰ ਅਜ਼ਮਾਈ ਕੀਤੀ | ਇਸ ਮੌਕੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਡਾ. ਗੁਰਸੇਵਕ ਸਿੰਘ, ਸੁਖਵਿੰਦਰ ਸਿੰਘ ਬਿੰਦਰਖ ਸਾ ਪ੍ਰਧਾਨ, ਸੁਖਵਿੰਦਰ ਸਿੰਘ ਗਿੱਲ, ਦੀਪਕ ਗੁਪਤਾ, ਸੱਜਣ ਸਿੰਘ ਸਰਪੰਚ ਹਰੀਪੁਰ, ਮਾ ਸੁਖਜੀਤ ਸਿੰਘ ਬਿੰਦਰਖ, ਦੀਦਾਰ ਸਿੰਘ ਟੱਪਰੀਆਂ ਤੇ ਕਈ ਹੋਰ ਸ਼ਖ਼ਸੀਅਤਾਂ ਵਲੋਂ ਵੀ ਹਾਜ਼ਰੀ ਲਗਵਾਈ ਗਈ | ਇਸ ਮੌਕੇ ਆਏ ਮਹਿਮਾਨਾਂ ਵਲੋਂ ਪਹਿਲਵਾਨਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਬੰਧਕ ਕਾਲਾ ਵਪਾਰੀ ਪੁਰਖਾਲੀ ਵਲੋਂ ਆਈਆਂ ਸ਼ਖ਼ਸੀਅਤਾਂ, ਪਹਿਲਵਾਨਾਂ ਤੇ ਕੁਸ਼ਤੀ ਪ੍ਰੇਮੀਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਰੂਪਨਗਰ ਨਗਰ ਕੌਂਸਲ 'ਚ ਨਵੇਂ ਪ੍ਰਧਾਨ ਦੀ ਚੋਣ ਨੇ ਬੇਨਕਾਬ ਕੀਤੀ ਗੰਦੀ ਸਿਆਸਤ-ਲਾਲਪੁਰਾ ਅਗਲੀ ਖ਼ਬਰ ਡੇਂਗੂ/ਮਲੇਰੀਆ ਤੋਂ ਬਚਾਅ ਲਈ ਜਾਗਰੂਕਤਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।