26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਭਗਤ ਨਾਮਦੇਵ ਜੀ ਦਾ 755ਵਾਂ ਜਨਮ ਦਿਹਾੜਾ ਸ਼ਰਧਾ ਮਨਾਇਆ <br/>

ਧਾਰਮਿਕ ਸਮਾਗਮ ਦੌਰਾਨ ਵਿਧਾਇਕ ਦਿਨੇਸ਼ ਚੱਢਾ ਤੇ ਹੋਰਾਂ ਨੂੰ ਸਨਮਾਨ ਦੇ ਰਹੇ ਪ੍ਰਬੰਧਕ | <br/> 03-11-2025
ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਗਊਸ਼ਾਲਾ ਰੋਡ ਰੂਪਨਗਰ ਸਥਿਤ ਗੁਰਦੁਆਰਾ ਬਾਬਾ ਨਾਮਦੇਵ ਜੀ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦਾ 755ਵਾਂ ਆਗਮਨ ਦਿਹਾੜਾ ਸ਼ਰਧਾ ਨਾਲ ਮਨਾਇਆ | ਇਹ ਸਮਾਗਮ ਬਾਬਾ ਨਾਮਦੇਵ ਕਮੇਟੀ ਰੂਪਨਗਰ ਵਲੋਂ ਕਰਵਾਇਆ ਗਿਆ ਸੀ, ਜਿਸ 'ਚ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ | ਸੰਗਤਾਂ ਨੇ ਭਗਤ ਨਾਮਦੇਵ ਜੀ ਦੀ ਬਾਣੀ ਤੇ ਕੀਰਤਨ ਦਾ ਰਸ ਪਾਨ ਕਰਦਿਆਂ ਆਤਮਿਕ ਸ਼ਾਂਤੀ ਤੇ ਅਨੰਦ ਪ੍ਰਾਪਤ ਕੀਤਾ | ਧਾਰਮਿਕ ਸਮਾਰੋਹ 'ਚ ਵਿਧਾਇਕ ਚੱਢਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਭਗਤ ਨਾਮਦੇਵ ਜੀ ਦੇ ਉਪਦੇਸ਼ਾਂ 'ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਭਗਤ ਨਾਮਦੇਵ ਜੀ ਨੇ ਆਪਣੇ ਕੀਰਤਨ ਤੇ ਭਜਨਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਭਗਵਾਨ ਪ੍ਰਤੀ ਪ੍ਰੇਮ, ਸੱਚਾਈ ਤੇ ਸਮਾਨਤਾ ਦੀ ਜੋਤ ਜਗਾਈ | ਉਨ੍ਹਾਂ ਕਿਹਾ ਕਿ ਭਗਤ ਨਾਮਦੇਵ ਜੀ ਦਾ ਜੀਵਨ ਸਮਾਜਿਕ ਸਾਂਝ, ਜਾਤ-ਪਾਤ ਦੇ ਭੇਦਾਂ ਦੇ ਖ਼ਿਲਾਫ਼ ਖੜ੍ਹਾ ਹੋਣ 'ਤੇ ਮਨੁੱਖਤਾ ਦੀ ਏਕਤਾ ਦਾ ਪ੍ਰਤੀਕ ਹੈ | ਅੱਜ ਦੇ ਯੁੱਗ 'ਚ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਪੇ੍ਰਰਨਾ ਲੈਣ ਦੀ ਲੋੜ ਹੈ, ਤਾਂ ਜੋ ਨੌਜਵਾਨ ਪੀੜ੍ਹੀ ਧਾਰਮਿਕ ਤੇ ਨੈਤਿਕ ਮੁੱਲਾਂ ਨਾਲ ਜੁੜੀ ਰਹੇ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਜਿਹੇ ਧਾਰਮਿਕ ਤੇ ਸਮਾਜਿਕ ਸਮਾਰੋਹਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਜਿਨ੍ਹਾਂ ਰਾਹੀਂ ਸਾਂਝ, ਸ਼ਰਧਾ ਤੇ ਸਭਿਆਚਾਰਕ ਏਕਤਾ ਨੂੰ ਮਜ਼ਬੂਤੀ ਮਿਲਦੀ ਹੈ | ਇਸ ਮੌਕੇ ਯੂਥ ਪ੍ਰਧਾਨ ਚੇਤਨ ਕਾਲੀਆ, ਭਾਗ ਸਿੰਘ ਮਦਾਨ, ਰਜਿੰਦਰ ਧਿਮਾਨ (ਯੂਥ ਸੋਸ਼ਲ ਮੀਡੀਆ ਇੰਚਾਰਜ), ਯੋਗੇਸ਼ ਕੱਕੜ, ਬਨਵਾਰੀ ਲਾਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਰੋਪੜ ਦੀ ਨੰਨ੍ਹੀ ਪਰੀ ਕੋਹਿਨੂਰ ਕੌਰ ਨੇ ਕਰਾਟੇ 'ਚ ਜਿੱਤਿਆ ਸੋਨ ਤਗਮਾ <br/> ਅਗਲੀ ਖ਼ਬਰ ਉੱਘੇ ਸਿੱਖ ਵਿਦਵਾਨ ਭਾਈ ਹਰਿਸਿਮਰਨ ਸਿੰਘ ਦਾ ਹਾਲ-ਚਾਲ ਜਾਣਨ ਪਹੁੰਚੇ ਦਿੱਲੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭੋਮਾ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।