28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਰੂਪਨਗਰ ਤੋਂ 12 ਹਜ਼ਾਰ ਬੋਰੀਆਂ ਡੀ. ਏ. ਪੀ. ਖਾਦ ਦੀਆਂ ਬਿਨਾਂ ਟੈਗਿੰਗ ਤੋਂ ਕਿਸਾਨਾਂ ਲਈ ਰਵਾਨਾ <br/>

ਅਜੀਤ ਡੈਸਕ 03-11-2025
ਰੂਪਨਗਰ, 2 ਨਵੰਬਰ (ਸਤਨਾਮ ਸਿੰਘ ਸੱਤੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਅੱਜ ਰੂਪਨਗਰ ਰੇਲਵੇ ਸਟੇਸ਼ਨ ਤੋਂ 12 ਹਜ਼ਾਰ ਡੀ. ਏ. ਪੀ. ਖਾਦ ਦੀਆਂ ਬੋਰੀਆਂ ਕਿਸਾਨਾਂ ਲਈ ਬਿਨਾਂ ਕਿਸੇ ਟੈਗਿੰਗ ਜਾਂ ਬੂਸਟਰ ਪੈਕਿੰਗ ਤੋਂ ਰਵਾਨਾ ਕੀਤੀਆਂ ਗਈਆਂ | ਇਹ ਕਦਮ ਹਾਲ ਹੀ ਵਿਚ ਖਾਦ ਡਿਸਟਰੀਬਿਊਟਰਾਂ ਤੇ ਦੁਕਾਨਦਾਰਾਂ ਵਲੋਂ ਖਾਦ ਦੇ ਨਾਲ ਜ਼ਬਰਦਸਤੀ ਬੂਸਟਰ ਜਾਂ ਬਾਇਓ ਪ੍ਰੋਡਕਟ ਵੇਚਣ ਦੇ ਮਾਮਲੇ ਬਾਅਦ ਚੁੱਕਿਆ ਗਿਆ ਹੈ | ਵਿਧਾਇਕ ਚੱਢਾ ਨੇ ਦੱਸਿਆ ਕਿ ਕਿਸਾਨਾਂ ਵਲੋਂ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਉਨ੍ਹਾਂ ਨੇ ਵਿਭਾਗ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ | ਇਸ ਦੌਰਾਨ ਇਕ ਡਿਸਟ੍ਰੀਬਿਊਟਰ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਗਈ | ਚੱਢਾ ਨੇ ਕਿਹਾ ਕਿ ਅੱਜ ਖਾਦ ਦੀਆਂ ਬੋਰੀਆਂ ਕਿਸਾਨਾਂ ਤੱਕ ਸਿੱਧੀਆਂ ਰਵਾਨਾ ਕੀਤੀਆਂ ਗਈਆਂ ਹਨ, ਜਿਨ੍ਹਾਂ ਨਾਲ ਨਾ ਕੋਈ ਬੂਸਟਰ ਜੁੜਿਆ ਹੈ, ਤੇ ਨਾ ਕੋਈ ਟੈਗਿੰਗ | ਹੁਣ ਕਿਸਾਨਾਂ ਨੂੰ ਬਿਨਾਂ ਕਿਸੇ ਜ਼ਬਰਦਸਤੀ ਜਾਂ ਲੁੱਟ ਖੋਹ ਤੋਂ ਸਹੀ ਕੀਮਤ 'ਤੇ ਖਾਦ ਮਿਲੇਗੀ | ਉਨ੍ਹਾਂ ਕਿਹਾ ਕਿ ਪਹਿਲਾਂ ਜਿਥੇ ਦੁਕਾਨਦਾਰ ਡਿਸਟਰੀਬਿਊਟਰਾਂ ਤੇ ਕੰਪਨੀਆਂ ਦਾ ਹਵਾਲਾ ਦੇ ਕੇ ਬੂਸਟਰ ਵੇਚਦੇ ਸਨ, ਹੁਣ ਇਹ ਗੱਲ ਸਾਫ਼ ਹੋ ਗਈ ਹੈ ਕਿ ਖਾਦ ਦੀ ਸਪਲਾਈ ਕਿਸੇ ਵੀ ਐਕਸਟਰਾ ਪੈਕਿੰਗ ਤੋਂ ਬਿਨਾਂ ਸੰਭਵ ਹੈ | ਚੱਢਾ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮੁੱਦਾ ਸਿਰਫ਼ ਰੂਪਨਗਰ ਤੱਕ ਸੀਮਤ ਨਹੀਂ, ਸਗੋਂ ਪੂਰੇ ਦੇਸ਼ 'ਚ ਕਿਸਾਨਾਂ ਦੀ ਲੁੱਟ ਨਾਲ ਜੁੜਿਆ ਹੈ | ਜੋ ਕੰਪਨੀਆਂ ਖਾਦ ਨਾਲ ਜ਼ਬਰਦਸਤੀ ਬੂਸਟਰ ਵੇਚ ਰਹੀਆਂ ਹਨ, ਉਨ੍ਹਾਂ 'ਤੇ ਤੁਰੰਤ ਵੱਡੀ ਕਾਰਵਾਈ ਕੀਤੀ ਜਾਵੇ | ਇਸ ਮੌਕੇ ਚੇਅਰਮੈਨ ਭਾਗ ਸਿੰਘ ਮੈਦਾਨ, ਯੂਥ ਪ੍ਰਧਾਨ ਚੇਤਨ ਕਾਲੀਆ, ਰਜਿੰਦਰ ਧਿਮਾਨ ਤੇ ਸੋਸ਼ਲ ਮੀਡੀਆ ਕੋਆਰਡੀਨੇਟਰ ਰੋਪੜ ਹਾਜ਼ਰ ਸਨ |

ਪਿਛਲੀ ਖ਼ਬਰ ਡੀ. ਆਈ. ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ ਵਲੋਂ ਨਵਾਂ ਨੰਗਲ ਵਿਖੇ ਵਾਲੀਬਾਲ ਟੂਰਨਾਮੈਂਟ 'ਚ ਬਤੌਰ ਵਿਸ਼ੇਸ਼ ਮਹਿਮਾਨ ਵਜ... ਅਗਲੀ ਖ਼ਬਰ ਚੰਡੀਗੜ੍ਹ 'ਚ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਸੈਕਟਰ 30 ਨੇ ਲਗਾਇਆ ਖ਼ੂਨਦਾਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।