16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਆਈ. ਡੀ. ਬੀ. ਆਈ. ਨੇ ਸਕੂਲ ਆਫ਼ ਐਮੀਨੈਂਸ ਮੋਰਿੰਡਾ ਨੂੰ ਵਾਟਰ ਕੂਲਰ ਤੇ ਆਰ.ਓ. ਸਿਸਟਮ ਦਿੱਤੇ <br/>

ਅਜੀਤ ਡੈਸਕ 25-09-2025
ਮੋਰਿੰਡਾ, 24 ਸਤੰਬਰ (ਪਿ੍ਤਪਾਲ ਸਿੰਘ)-ਆਈ. ਡੀ. ਬੀ. ਆਈ. ਬੈਂਕ ਮੋਰਿੰਡਾ ਵਲੋਂ ਸ਼ਹੀਦ ਸੂਬੇਦਾਰ ਮੇਵਾ ਸਿੰਘ ਸਕੂਲ ਆਫ਼ ਐਮੀਨੈਸ ਮੋਰਿੰਡਾ ਨੂੰ ਵਾਟਰ ਕੂਲਰ ਤੇ ਆਰ.ਓ. ਸਿਸਟਮ ਭੇਟ ਕੀਤੇ | ਇਸ ਸਬੰਧੀ ਸਕੂਲ ਦੀ ਪਿ੍ੰਸੀਪਲ ਵਰਿੰਦਰਜੀਤ ਕੌਰ ਨੇ ਦੱਸਿਆ ਕਿ ਆਈ.ਡੀ.ਬੀ.ਆਈ ਬੈਂਕ ਮੋਰਿੰਡਾ ਵਲੋਂ ਆਪਣੇ ਪ੍ਰਮੁੱਖ ਸੀ.ਐੱਸ.ਆਰ. ਪ੍ਰੋਗਰਾਮ ਸੀਡ 2.0 ਦੇ ਅਧੀਨ ਸਕੂਲ ਨੂੰ 1.5 ਲੱਖ ਰੁਪਏ ਦਾ ਯੋਗਦਾਨ ਦਿੰਦਿਆਂ ਸਕੂਲ ਨੂੰ 2 ਵਾਟਰ ਕੂਲਰ ਅਤੇ 2 ਆਰੋ ਸਿਸਟਮ ਖਰੀਦਕੇ ਦਿੱਤੇ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪ੍ਰੇਮ ਕੁਮਾਰ ਮਿੱਤਲ ਡੀ.ਈ.ਓ. (ਐੱਸ. ਈ.) ਰੂਪਨਗਰ ਨੇ ਬੈਂਕ ਦੇ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੈਂਕ ਦੇ ਇਸ ਵਡਮੁੱਲੇ ਯੋਗਦਾਨ ਨਾਲ ਵਿਦਿਆਰਥੀਆਂ ਨੂੰ ਸੁਰੱਖਿਅਤ ਜਲ ਪ੍ਰਦਾਨ ਹੋਵੇਗਾ | ਆਈ. ਡੀ. ਬੀ. ਆਈ. ਦੇ ਮਹਾਂ ਪ੍ਰਬੰਧਕ ਅਤੇ ਸੀਨੀਅਰ ਜਨਰਲ ਮੈਨੇਜਰ ਸ਼੍ਰੀ ਮੋਹਿਤ ਮਨੋਹਰ ਸਿਨਹਾ ਨੇ ਮੋਰਿੰਡਾ ਬਰਾਂਚ ਦੀ ਇਸ ਪਹਿਲ ਦੀ ਸਰਹਾਣਾ ਕੀਤੀ | ਇਸ ਮੌਕੇ ਸਕੂਲ ਪ੍ਰਬੰਧਕਾਂ ਵਲੋਂ ਬੈਂਕ ਅਧਿਕਾਰੀਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸੁਮਿਤ ਠਕਰਾਲ, ਅਜੈ ਕੁਮਾਰ, ਸ਼ਿਵਾਕਸ਼ ਬਟਿਆਲ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਅਧਿਕਾਰੀ ਮੁਸਤੈਦੀ ਨਾਲ ਨਿਗਰਾਨੀ ਰੱਖਣ- ਐੱਸ. ਡੀ. ਐੱਮ. <br/> ਅਗਲੀ ਖ਼ਬਰ ਰੋਲਸ ਨੇਸ਼ਨ ਵਲੋਂ ਮੋਹਾਲੀ ਸਿਟੀ ਸੈਂਟਰ 'ਚ ਅਪਣੇ 60ਵੇਂ ਆਊਟਲੈੱਟ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।