17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੁਲਿਸ ਵਲੋਂ ਪੀ. ਓ. ਕਰਾਰ ਮੁਜਰਮ ਗਿ੍ਫ਼ਤਾਰ

ਅਜੀਤ ਡੈਸਕ 23-09-2025
ਮੋਰਿੰਡਾ, 22 ਸਤੰਬਰ (ਪਿ੍ਤਪਾਲ ਸਿੰਘ)-ਸਿਟੀ ਥਾਣਾ ਪੁਲਿਸ ਮੋਰਿੰਡਾ ਵਲੋਂ ਪਿਛਲੇ 17 ਸਾਲ ਤੋਂ ਪੀ. ਓ. ਕਰਾਰ ਮੁਜਰਮ ਨੂੰ ਗਿ੍ਫ਼ਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਅਫ਼ਸਰ ਥਾਣਾ ਸਿਟੀ ਮੋਰਿੰਡਾ ਐਸ.ਆਈ ਗੁਰਮੁਖ ਸਿੰਘ ਨੇ ਦੱਸਿਆ ਕਿ ਮੁਕੱਦਮਾ ਦੇ ਪੀ.ਓ. ਨੂੰ ਗਿ੍ਫ਼ਤਾਰ ਕਰਨ ਲਈ ਸਪੈਸਲ ਮੁਹਿੰਮ ਦੇ ਸਬੰਧ ਵਿਚ ਥਾਣਾ ਸਿਟੀ ਮੋਰਿੰਡਾ ਦੀ ਟੀਮ ਨੂੰ ਸਫਲਤਾ ਮਿਲੀ ਹੈ | ਇਸ ਸਬੰਧੀ ਮੁਕੱਦਮਾ ਨੰਬਰ 145 ਮਿਤੀ 01.11.2003 ਅ/ਧ 420 ਆਈ.ਪੀ.ਸੀ. ਪੀ.ਐਸ. ਮੋਰਿੰਡਾ ਵਿਚ ਰਣਜੀਤ ਸਿੰਘ ਪੁੱਤਰ ਮਲਹਾਰਾ ਸਿੰਘ ਵਾਸੀ ਮਕੜੌਨਾ ਕਲਾਂ ਥਾਣਾ ਸਦਰ ਮੋਰਿੰਡਾ ਨੂੰ ਅਦਾਲਤ ਵਲੋਂ ਗੈਰਹਾਜਰ ਹੋਣ ਕਰਕੇ ਮਿਤੀ 24.04.2009 ਨੂੰ ਪੀ.ਓ ਕਰਾਰ ਕਰ ਦਿੱਤਾ ਸੀ | ਜੋ ਕਿ ਕਾਫੀ ਸਮੇ ਤੋਂ ਪੀ.ਓ. ਚੱਲ ਰਿਹਾ ਸੀ | ਏ.ਐਸ.ਆਈ ਮਨਜੀਤ ਸਿੰਘ ਨੇ ਪੀ.ਓ ਰਣਜੀਤ ਸਿੰਘ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ ਕੀਤਾ ਗਿਆ | ਪੜਤਾਲ ਤੋ ਪਾਇਆ ਗਿਆ ਹੈ ਕਿ ਪੀ.ਓ ਰਣਜੀਤ ਸਿੰਘ ਪੁੱਤਰ ਮਲਹਾਰਾ ਸਿੰਘ ਵਾਸੀ ਮਕੜੌਨਾ ਕਲਾਂ ਥਾਣਾ ਸਦਰ ਮੋਰਿੰਡਾ ਦੇ ਖਿਲਾਫ ਦਿੱਲੀ ਵਿਖੇ ਵੀ ਧੋਖਾਦੇਹੀ ਦਾ ਮੁਕੱਦਮਾ ਦਰਜ ਹੈ | ਜਿਸ ਤੇ ਪੀ. ਓ. ਨੂੰ ਜੇਲ੍ਹ ਬੰਦ ਕਰਵਾਇਆ ਗਿਆ |
ਪਿਛਲੀ ਖ਼ਬਰ ਸ੍ਰ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ 'ਚ ਝੋਨੇ ਦੀ ਖ਼ਰੀਦ ਸ਼ੁਰੂ ਅਗਲੀ ਖ਼ਬਰ ਨਗਰ ਕੌਂਸਲ ਨੰਗਲ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।