17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨਗਰ ਕੌਂਸਲ ਨੰਗਲ ਦੀ ਮੀਟਿੰਗ ਹੋਈ

ਅਜੀਤ ਡੈਸਕ 23-09-2025
ਨੰਗਲ, 22 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨਗਰ ਕੌਂਸਲ ਨੰਗਲ ਦੀ ਮੀਟਿੰਗ ਪ੍ਰਧਾਨ ਸੰਜੇ ਸਾਹਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸਾਹਨੀ ਨੇ ਦੱਸਿਆ ਕਿ ਹਾਊਸ ਵਲੋਂ ਇਹ ਐਮਰਜੈਂਸੀ ਮੀਟਿੰਗ ਮੁਲਾਜ਼ਮਾਂ ਅਤੇ ਸ਼ਹਿਰ ਦੇ ਹਿੱਤ ਨੂੰ ਧਿਆਨ ਵਿਚ ਰੱਖਦੇ ਹੋਏ ਬੁਲਾਈ ਗਈ ਸੀ ਅਤੇ ਹਾਜ਼ਰ ਕੌਂਸਲਰਾਂ ਵਲੋਂ ਸਰਬ ਸੰਮਤੀ ਨਾਲ ਪੰਜਾਬ ਸਰਕਾਰ ਲਗਾਏ ਜਾ ਰਹੇ ਟੈਂਡਰਾਂ ਨੂੰ ਰੱਦ ਕੀਤਾ ਗਿਆ | ਇਸ ਮੌਕੇ ਸੰਜੇ ਸਾਹਨੀ ਨੇ ਦੱਸਿਆ ਕਿ 16 ਸਤੰਬਰ ਨੂੰ ਮਿਊਾਸੀਪਲ ਇੰਪਲਾਈਜ਼ ਯੂਨੀਅਨ ਨੰਗਲ ਨੇ ਉਨ੍ਹਾਂ ਨੂੰ ਇੱਕ ਮੰਗ ਪੱਤਰ ਦਿੱਤਾ ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀ ਦੇਖਭਾਲ, ਘਰ-ਘਰ ਸਾਲਿਡ ਵੇਸਟ ਵਰਕ, ਕੂੜਾ ਇਕੱਠਾ ਕਰਨ ਦਾ ਕੰਮ, ਸੜਕ ਦੀ ਸਫ਼ਾਈ ਦਾ ਕੰਮ ਵੱਡੇ ਪੱਧਰ 'ਤੇ ਟੈਂਡਰ ਮੰਗ ਕੇ ਇੱਕ ਵੱਡੀ ਕੰਪਨੀ ਨੂੰ ਦਿੱਤਾ ਜਾਵੇਗਾ | ਸਰਕਾਰ ਨੇ ਇਹ ਕੰਮ ਲਗਭਗ 17 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਉਣ ਲਈ ਇਕ ਪ੍ਰਸਤਾਵ ਬਿਨਾਂ ਹਾਊਸ ਦੀ ਪ੍ਰਵਾਨਗੀ ਤੋਂ ਤਿਆਰ ਕਰ ਲਿਆ ਸੀ | ਇਨ੍ਹਾਂ ਕੰਮਾਂ ਦੇ ਟੈਂਡਰ ਦਿੱਤੇ ਜਾਣ ਤੋਂ ਬਾਅਦ, ਨੰਗਲ ਨਗਰ ਕੌਂਸਲ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਕਰਮਚਾਰੀ ਬੇਰੁਜ਼ਗਾਰ ਹੋ ਜਾਣਗੇ ਅਤੇ ਉਨ੍ਹਾਂ ਇਸ ਟੈਂਡਰ ਨੂੰ ਰੱਦ ਕਰਨ ਦੀ ਮੰਗ ਕੀਤੀ | ਦੂਜੇ ਪਾਸੇ, ਨੰਗਲ ਨਗਰ ਕੌਂਸਲ ਦੇ ਕਰਮਚਾਰੀ ਸਫ਼ਾਈ, ਪਾਣੀ ਸਪਲਾਈ ਅਤੇ ਸੀਵਰੇਜ ਨਾਲ ਜੁੜੇ ਹੋਏ ਸਨ, ਜੋ ਨਗਰ ਕੌਂਸਲ ਵਲੋਂ ਘਰ-ਘਰ ਕੂੜਾ ਇਕੱਠਾ ਕਰਨ, ਵੱਖ ਕਰਨ ਤੇ ਪਾਣੀ ਸਪਲਾਈ ਤੇ ਸੀਵਰੇਜ ਪ੍ਰਣਾਲੀ ਦੀ ਦੇਖਭਾਲ ਲਈ ਸਰਕਾਰ ਦੁਆਰਾ ਲਗਾਏ ਗਏ ਪ੍ਰਸਤਾਵਾਂ ਦੇ ਵਿਰੋਧ ਵਿਚ ਹੜਤਾਲ 'ਤੇ ਸਨ | ਜਦੋਂ ਨੰਗਲ ਨਗਰ ਕੌਂਸਲ ਦੇ ਪ੍ਰਧਾਨ ਅਤੇ ਹੋਰ ਕੌਂਸਲਰ ਹੜਤਾਲ ਦੌਰਾਨ ਕਰਮਚਾਰੀਆਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ, ਤਾਂ ਹੜਤਾਲੀ ਕਰਮਚਾਰੀਆਂ ਨੇ ਟੈਂਡਰਾਂ ਪ੍ਰਤੀ ਆਪਣਾ ਗੁੱਸਾ ਪ੍ਰਗਟ ਕੀਤਾ | ਪ੍ਰਧਾਨ ਨੇ ਸਾਰੇ ਕਰਮਚਾਰੀਆਂ ਨੂੰ ਸਪੱਸ਼ਟ ਤੌਰ 'ਤੇ ਕਿਹਾ ਕਿ ਇਨ੍ਹਾਂ ਵਿਚੋਂ ਕੋਈ ਵੀ ਟੈਂਡਰ ਕੌਂਸਲ ਪੱਧਰ 'ਤੇ ਪੇਸ਼ ਨਹੀਂ ਕੀਤਾ ਗਿਆ ਸੀ, ਨਾ ਹੀ ਕੋਈ ਸਹਿਮਤੀ ਦਿੱਤੀ ਗਈ ਸੀ, ਅਤੇ ਨਾ ਹੀ ਉਨ੍ਹਾਂ ਨੇ ਟੈਂਡਰਾਂ ਨਾਲ ਸਬੰਧਤ ਕਿਸੇ ਦਸਤਾਵੇਜ਼ 'ਤੇ ਦਸਤਖਤ ਕੀਤੇ ਸਨ | ਇਸ ਮੌਕੇ ਕੌਂਸਲ ਉਪ ਪ੍ਰਧਾਨ ਅਨੀਤਾ ਸ਼ਰਮਾ, ਭਾਜਪਾ ਕੌਂਸਲਰ ਰਾਜੇਸ਼ ਚੌਧਰੀ ਅਤੇ ਰਣਜੀਤ ਲੱਕੀ, ਦੀਪਕ ਨੰਦਾ, ਸੁਰਿੰਦਰ ਪੰਮਾ, ਸੁਨੀਲ ਕਾਕਾ, ਵਿਦਿਆ ਸਾਗਰ, ਅਸ਼ੋਕ ਪੁਰੀ, ਇੰਦੂਬਾਲਾ, ਵੀਨਾ ਐਰੀ, ਮਨਜੀਤ ਮੱਟੂ, ਰੋਜ਼ੀ ਸ਼ਰਮਾ, ਸਰੋਜ, ਮੀਨਾਕਸ਼ੀ ਬਾਲੀ, ਰੂਪਾ ਰਾਣੀ, ਸਰੋਜ ਰਾਣੀ ਆਦਿ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |
ਪਿਛਲੀ ਖ਼ਬਰ ਪੁਲਿਸ ਵਲੋਂ ਪੀ. ਓ. ਕਰਾਰ ਮੁਜਰਮ ਗਿ੍ਫ਼ਤਾਰ ਅਗਲੀ ਖ਼ਬਰ ਪਿੰਡ ਤਲਵਾੜਾ 'ਚ ਖ਼ੁਸ਼ੀ ਦੇ ਮਹੱਤਵ ਬਾਰੇ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।