15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ

ਅਜੀਤ ਡੈਸਕ 23-09-2025
ਮੋਰਿੰਡਾ, 22 ਸਤੰਬਰ (ਪਿ੍ਤਪਾਲ ਸਿੰਘ)-ਅਜੋਕੇ ਸਮੇਂ ਵਿਚ ਸਮਾਜ ਸੇਵੀ ਨੌਜਵਾਨ ਦੀਪਕ ਸ਼ਰਮਾ ਦੀਪੀ ਕੁਰਾਲੀ ਤੇ ਉਨ੍ਹਾਂ ਟੀਮ ਵਲੋਂ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਕਰਕੇ ਪੂਰੇ ਰੀਤੀ ਰਿਵਾਜਾਂ ਅਨੁਸਾਰ ਲੜਕੀਆਂ ਨੂੰ ਲੋੜੀਂਦਾ ਸਮਾਨ ਦੇ ਕੇ ਵਿਦਾ ਕਰਨਾ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਏ.ਡੀ.ਜੀ.ਪੀ. ਪੰਜਾਬ ਗੁਰਸਰਨ ਸਿੰਘ ਸੰਧੂ ਨੇ ਸਥਾਨਕ ਰੰਗੀ ਪੈਲਿਸ ਵਿਖੇ 51 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ ਮੌਕੇ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆਂ ਪ੍ਰਗਟ ਕੀਤੇ | ਇਸ ਮੌਕੇ ਵਿਸ਼ੇਸ ਤੌਰ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਬੁਲਾਰੇ ਸੁਖਇੰਦਰ ਸਿੰਘ ਬੱਬੀ ਬਾਦਲ ਤੇ ਮਿਲਕਫ਼ੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸੇਰਗਿੱਲ ਨੇ ਕਿਹਾ ਕਿ ਦੀਪੂ ਕੁਰਾਲੀ ਦੀ ਅਗਵਾਈ ਵਿਚ ਨੌਜਵਾਨਾਂ ਵਲੋਂ ਇਸ ਔਖੀ ਘੜੀ ਵਿਚ ਜਦੋ ਅੱਧਾ ਪੰਜਾਬ ਹੜਾਂ ਦਾ ਸੰਤਾਪ ਭੋਗ ਰਿਹਾ ਹੈ, ਧੀਆਂ ਦੇ ਵਿਆਹ ਕਰਵਾਉਣਾ ਵੱਡਾ ਯੋਗਦਾਨ ਹੈ | ਇਸ ਮੌਕੇ ਐਸ.ਪੀ. ਹੈਡ ਕੁਆਰਟਰ ਅਰਵਿੰਦ ਮੀਨਾ ਤੇ ਸਾਂਈ ਪਰਵੇਸ ਦਰਗਾਹ ਬਾਬਾ ਬੁੱਢਣ ਸਾਹ ਨੇ ਕਿਹਾ ਕਿ ਆਮ ਲੋਕਾਂ ਨੂੰ ਵੀ ਅਜਿਹੇ ਹੋਣਹਾਰ ਅਤੇ ਲੋਕ ਭਲਾਈ ਦੇ ਕਾਰਜ ਕਰਨ ਵਾਲੇ ਨੌਜਵਾਨਾਂ ਦੀ ਹੋਸਲਾ ਅਫ਼ਜ਼ਾਈ ਲਈ ਅੱਗੇ ਆਉਣਾ ਚਾਹੀਦਾ ਹੈ | ਇਸ ਮੌਕੇ ਗ੍ਰੰਥੀ ਸਿੰਘਾਂ ਵਲੋਂ ਨਵ ਜੋੜਿਆਂ ਦੇ ਅਨੰਦ ਕਾਰਜ ਕਰਵਾਏ ਗਏ ਉਪਰੰਤ ਮੁੱਖ ਪ੍ਰਬੰਧਕ ਦੀਪੂ ਕੁਰਾਲੀ ਤੇ ਸਾਥੀਆਂ ਵਲੋਂ ਨਵ ਵਿਆਹੇ ਜੋੜਿਆਂ ਨੂੰ ਸਗਨ ਤੇ ਘਰੇਲੂ ਜਰੂਰਤਾਂ ਦਾ ਸਮਾਨ ਦਿੱਤਾ ਗਿਆ | ਇਸ ਮੌਕੇ ਇਮਾਸੂੰ ਯਾਹ ਡਾਇਰੈਕਟਰ ਪੰਜਾਬ ਸਮਾਲ ਇੰਡਸਟਰੀਸ ਤੇ ਐਕਸਪੋਰਟ ਕਾਰਪੋਰੇਸ਼ਨ, ਪਿ੍ੰਸ ਸਾਹ ਚੇਅਰਮੈਨ ਹਿਊਮਨ, ਸਰਪੰਚ ਇਕਬਾਲ ਸਿੰਘ, ਜੀਤੀ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ, ਧਰਮਿੰਦਰ ਸਿੰਘ ਕੋਟਲੀ, ਬਿਕਰਮਜੀਤ ਸਿੰਘ ਜੁਗਨੂੰ, ਰੌਕੀ ਖਰੜ ਦੀਪ ਹੋਮ, ਚੇਅਯਮੈਨ ਹਰੀਸ ਰਾਣਾ, ਬਿਕਰਮਜੀਤ ਸਿੰਘ ਬਿੱਕੀ ਖੈਰਪੁਰ, ਬਲਜੀਤ ਸਿੰਘ ਬਡਾਲੀ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਬੇਲਾ ਕਾਲਜ ਵਿਖੇ ਮੌਕ-ਸੰਸਦ ਸੈਸ਼ਨ ਕਰਵਾਇਆ ਅਗਲੀ ਖ਼ਬਰ ਬੱਲਮਗੜ੍ਹ ਮੰਦਵਾੜਾ ਖੇਤਰ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਤੋਂ ਇਲਾਕਾ ਵਾਸੀ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।