15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਬੱਲਮਗੜ੍ਹ ਮੰਦਵਾੜਾ ਖੇਤਰ ਦੀਆਂ ਸੜਕਾਂ ਦੀ ਖ਼ਸਤਾ ਹਾਲਤ ਤੋਂ ਇਲਾਕਾ ਵਾਸੀ ਪ੍ਰੇਸ਼ਾਨ

ਅਜੀਤ ਡੈਸਕ 23-09-2025
ਪੁਰਖਾਲੀ, 22 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਪਿੰਡ ਬੱਲਮਗੜ੍ਹ ਮੰਦਵਾੜਾ ਖੇਤਰ ਦੀਆਂ ਸੜਕਾਂ ਦੀ ਖਸਤਾ ਹਾਲਤ ਤੋਂ ਸਮੂਹ ਇਲਾਕਾ ਵਾਸੀ ਪ੍ਰੇਸ਼ਾਨ ਹਨ, ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗ ਇਸ ਖੇਤਰ ਦੀਆਂ ਸੜਕਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ | ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਬੱਲਮਗੜ੍ਹ ਮੰਦਵਾੜਾ ਖੇਤਰ ਪਿਛਲੇ ਕਈ ਸਾਲਾਂ ਤੋਂ ਨਜਾਇਜ ਮਾਈਨਿੰਗ ਦਾ ਹੱਬ ਬਣਿਆ ਹੋਇਆ ਹੈ, ਜਿਸ ਤਹਿਤ ਹਰ ਰੋਜ ਰਾਤ ਭਰ ਓਵਰਲੋਡ ਟਿੱਪਰ ਅਤੇ ਟਰੈਕਟਰ -ਟਰਾਲੀਆਂ ਰੇਤ ਅਤੇ ਮਿੱਟੀ ਦੀਆਂ ਚੱਲਦੀਆਂ ਹਨ, ਪਰ ਮਾਈਨਿੰਗ ਵੱਲ ਵੀ ਪ੍ਰਸ਼ਾਸ਼ਨ ਦਾ ਕੋਈ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਦੱਸਿਆ ਕਿ ਇਸ ਮਾਈਨਿੰਗ ਨੇ ਇਲਾਕੇ ਦੇ ਲੋਕਾਂ ਦੀ ਜਿੰਦਗੀ ਨਰਕ ਬਣਾਈ ਹੋਈ ਹੈ | ਉਨ੍ਹਾਂ ਦੱਸਿਆ ਕਿ ਮਾਈਨਿੰਗ ਵਾਲੇ ਇਲਾਕੇ ਦੀਆਂ ਸੜਕਾਂ ਦਾ ਕੋਈ ਧਿਆਨ ਨਹੀਂ ਰੱਖ ਰਹੇ ਨਾ ਹੀ ਸੜਕਾਂ ਤੇ ਪਾਣੀ ਛਿੜਕ ਰਹੇ ਹਨ, ਜਿਸ ਕਾਰਨ ਸੜਕ ਦੇ ਨਾਲ ਲੱਗਦੇ ਘਰਾਂ ਦੇ ਲੋਕਾਂ ਤੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ | ਉਨ੍ਹਾਂ ਦੱਸਿਆ ਕਿ ਬਿੰਦਰਖ ਤੋਂ ਬੱਲਮਗੜ੍ਹ ਮੰਦਵਾੜਾ ਜਾਣ ਵਾਲੀ ਸੜਕ ਸਾਰੀ ਦੀ ਸਾਰੀ ਟੁੱਟ ਚੁੱਕੀ ਹੈ ਅਤੇ ਸੜਕ ਦੀ ਹਾਲਤ ਕੱਚੇ ਰਸਤੇ ਤੋਂ ਵੀ ਮਾੜੀ ਹੋ ਗਈ ਹੈ ਉਨ੍ਹਾਂ ਦੱਸਿਆ ਬੱਲਮਗੜ੍ਹ ਮੰਦਵਾੜਾ ਤੋਂ ਪੰਜੋਲਾ ਜਾਣ ਵਾਲੀ ਸੜਕ ਦਾ ਬਹੁਤ ਬੁਰਾ ਹਾਲ ਹੈ | ਇਸ ਤੋਂ ਇਲਾਵਾ ਬੱਲਮਗੜ੍ਹ ਖੇਤਰ ਨੂੰ ਕੁਰਾਲੀ ਨਾਲ ਜੋੜਨ ਵਾਲੀ ਕਾਕਰੋਂ, ਚਿੰਤਗੜ੍ਹ ਸੜਕ ਅਤੇ ਚੈੜੀਆਂ ਸੜਕ ਦਾ ਬੁਰਾ ਹਾਲ ਹੈ | ਉਨ੍ਹਾਂ ਦੱਸਿਆ ਕਿ ਬੱਲਮਗੜ੍ਹ ਮੰਦਵਾੜਾ ਦੇ ਸਰਕਾਰੀ ਸਕੂਲ ਤੋਂ ਪੁਲ ਤੱਕ ਟੁੱਟੀ ਸੜਕ ਤੇ ਲੰਘਣਾ ਬਹੁਤ ਔਖਾ ਹੈ | ਇਸ ਸਬੰਧੀ ਇਲਾਕੇ ਦੇ ਲੋਕਾਂ ਹਰਦੇਵ ਸਿੰਘ, ਸੱਤਪਾਲ ਸਿੰਘ, ਗੁਰਦੀਪ ਸਿੰਘ, ਹਰਬੰਸ ਸਿੰਘ, ਜਸਵੀਰ ਸਿੰਘ, ਹਰਪ੍ਰੀਤ ਸਿੰਘ, ਜਸਵੰਤ ਕੌਰ, ਕਿ੍ਸ਼ਨਾ ਦੇਵੀ, ਨਿਸ਼ਾ ਰਾਣੀ ਨੇ ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ, ਉਨ੍ਹਾਂ ਦੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ ਤੇ ਇਲਾਕੇ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾਵੇ |
ਪਿਛਲੀ ਖ਼ਬਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਅਗਲੀ ਖ਼ਬਰ ਮਰਹੂਮ ਨਰਿੰਦਰ ਸਿੰਘ ਸਿੱਟਾ ਦੀ ਯਾਦ 'ਚ ਕਿ੍ਕੇਟ ਟੂਰਨਾਮੈਂਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।