15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਵਿਧਾਇਕ ਚੱਢਾ ਵਲੋਂ ਰੂਪਨਗਰ ਸ਼ਹਿਰ ਦੇ ਅਟਕੇ ਕੰਮ ਤੇਜ਼ੀ ਨਾਲ ਪਟੜੀ 'ਤੇ ਲਿਆਉਣ ਦੀ ਕਵਾਇਦ ਸ਼ੁਰੂ

ਅਜੀਤ ਡੈਸਕ 23-09-2025
ਰੂਪਨਗਰ, 22 ਸਤੰਬਰ (ਸਤਨਾਮ ਸਿੰਘ ਸੱਤੀ)-ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਰੂਪਨਗਰ ਸ਼ਹਿਰ ਦੇ ਲੰਬਿਤ ਪਏ ਕੰਮਾਂ ਨੂੰ ਤੁਰੰਤ ਪੂਰਾ ਕਰਨ ਲਈ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੀਆਂ ਮੀਟਿੰਗਾਂ ਨਾ ਹੋਣ ਕਾਰਨ ਕਈ ਵਿਕਾਸ ਕੰਮ ਅਟਕ ਗਏ ਹਨ, ਪਰ ਸ਼ਹਿਰ ਵਾਸੀਆਂ ਨੂੰ ਇਸ ਰਾਜਨੀਤਕ ਟਕਰਾਅ ਦੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ | ਇਸ ਲਈ ਉਨ੍ਹਾਂ ਇਕ ਪੱਤਰ ਰਾਹੀਂ ਸਪੱਸ਼ਟ ਕੀਤਾ ਹੈ ਕਿ ਨਿਯਮਾਂ ਅਨੁਸਾਰ ਤੁਰੰਤ ਮੀਟਿੰਗ ਬੁਲਾਈ ਜਾਵੇ | ਚੱਢਾ ਦੇ ਦਖ਼ਲ ਤੋਂ ਬਾਅਦ ਹੁਣ 23 ਸਤੰਬਰ ਨੂੰ ਨਗਰ ਕੌਂਸਲ ਦੀ ਮੀਟਿੰਗ ਬੁਲਾਉਣ ਦਾ ਐਲਾਨ ਕੀਤਾ ਗਿਆ ਹੈ | ਵਿਧਾਇਕ ਚੱਢਾ ਨੇ ਸ਼ਹਿਰ ਦੀਆਂ ਨਜਾਇਜ਼ ਕਲੌਨੀਆਂ ਦੇ ਵਿਕਾਸ ਲਈ ਇਕੱਠੇ ਕੀਤੇ ਫੰਡਾਂ ਦੇ ਨਾ ਵਰਤੇ ਜਾਣ 'ਤੇ ਵੀ ਗੰਭੀਰ ਚਿੰਤਾ ਜ਼ਾਹਿਰ ਕੀਤੀ | ਉਹਨਾਂ ਕਿਹਾ ਕਿ ਪਿਛਲੇ 11 ਸਾਲਾਂ ਤੋਂ ਲਗਪਗ 62 ਅਣਅਧਿਕਾਰਤ ਕਲੌਨੀਆਂ ਲਈ ਇਕੱਠੇ ਕੀਤੇ 6 ਕਰੋੜ ਰੁਪਏ ਦਾ ਫੰਡ ਅਣਵਰਤਿਆ ਪਿਆ ਹੈ, ਜਦਕਿ ਇਨ੍ਹਾਂ ਕਲੌਨੀਆਂ ਦੇ ਨਿਵਾਸੀ ਅਜੇ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਝੇ ਹਨ |ਚੱਢਾ ਨੇ ਕਾਰਜਸਾਧਕ ਅਫ਼ਸਰ ਨੂੰ ਨਿਰਦੇਸ਼ ਦਿੱਤੇ ਕਿ ਇਹ ਰਕਮ ਨਿਯਮਾਂ ਅਨੁਸਾਰ ਜਲਦੀ ਖਰਚ ਕੀਤੀ ਜਾਵੇ ਤਾਂ ਜੋ ਨਿਵਾਸੀਆਂ ਨੂੰ ਸੜਕਾਂ, ਪਾਣੀ, ਨਿਕਾਸੀ ਅਤੇ ਹੋਰ ਬੁਨਿਆਦੀ ਸਹੂਲਤਾਂ ਮਿਲ ਸਕਣ | ਉਹਨਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਉਨ੍ਹਾਂ ਦੀ ਪਹਿਲੀ ਤਰਜੀਹ ਹੈ ਅਤੇ ਹੁਣ ਕਿਸੇ ਵੀ ਹਾਲਤ ਵਿਚ ਵਿਕਾਸ ਕੰਮਾਂ ਨੂੰ ਹੋਰ ਲਟਕਣ ਨਹੀਂ ਦਿੱਤਾ ਜਾਵੇਗਾ | ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਵਿਧਾਇਕ ਦੀ ਦਖਲ ਅੰਦਾਜ਼ੀ ਤੋਂ ਬਾਅਦ ਨਾ ਸਿਰਫ਼ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇਜ਼ ਹੋਣ ਅਤੇ ਲੰਬੇ ਸਮੇਂ ਤੋਂ ਰੁਕੇ ਪ੍ਰੋਜੈਕਟ ਵੀ ਅੱਗੇ ਵਧਣ ਦੀ ਉਮੀਦ ਜਾਗੀ ਹੈ, ਪਰ ਹੁਣ ਆਉਂਦੇ ਦਿਨਾਂ 'ਚ ਪਤਾ ਚਲੇਗਾ ਕਿ ਮਾਮਲਾ ਅੱਗੇ ਵਧੇਗਾ ਜਾਂ ਸਿਰਫ ਬਿਆਨਾਂ ਤਕ ਹੀ ਸਿਮਟ ਜਾਵੇਗਾ |
ਪਿਛਲੀ ਖ਼ਬਰ ਬਾਬਾ ਗਾਜੀ ਦਾਸ ਕਲੱਬ ਤੇ ਇਲਾਕਾ ਵਾਸੀਆਂ ਵਲੋਂ ਹੜ੍ਹ ਪੀੜਤਾਂ ਨੂੰ ਸਹਾਇਤਾ ਭੇਟ ਅਗਲੀ ਖ਼ਬਰ ਇਕਬਾਲ ਸਿੰਘ ਲਾਲਪੁਰਾ ਵਲੋਂ ਪੀ. ਐੱਮ. ਮੋਦੀ ਦਾ ਜੀ. ਐੱਸ. ਟੀ. ਸੁਧਾਰਾਂ ਲਈ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।