ਨੰਗਲ, 20 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)-ਮਾਤਾ ਕੈਲਾਸ਼ੀ ਦੇਵੀ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਨੇ ਪਦਾਰਥਵਾਦ ਦੀ ਅੰਨ੍ਹੀ ਦੌੜ ਦੇ ਯੁੱਗ 'ਚ ਕੌਸ਼ਲ ਪਰਿਵਾਰ ਨੂੰ ਸੰਸਕਿ੍ਤੀ ਤੇ ਸ਼ਾਲੀਨਤਾ ਨਾਲ ਜੋੜ ਕੇ ਰੱਖਿਆ | ਇਹ ਵਿਚਾਰ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪ੍ਰਸਿੱਧ ਐਡਵੋਕੇਟ ਪਵਨ ਕੌਸ਼ਲ ਦੇ ਗ੍ਰਹਿ ਵਿਖੇ ਉਨ੍ਹਾਂ ਦੀ ਮਾਤਾ ਕੈਲਾਸ਼ੀ ਦੇ ਚਾਣਚੱਕ ਵਿਛੋੜੇ ਕਾਰਨ ਅਫਸੋਸ ਦਾ ਇਜ਼ਹਾਰ ਕਰਦਿਆ ਪ੍ਰਗਟ ਕੀਤੇ | ''ਸਰਵਨ ਪੁੱਤ'' ਦੀ ਧਰਤੀ 'ਤੇ ਥਾਂ ਥਾਂ ਖੁਲ੍ਹੇ ਬਿਰਧ ਆਸ਼ਰਮ ਕਲੰਕ ਵਾਂਗ ਹਨ, ਪਰ ਉਹ ਪਰਿਵਾਰ ਵੀ ਹਨ ਜਿੱਥੇ ਮਾਂ ਬਾਪ ਪੂਜੇ ਜਾਂਦੇ ਹਨ | ਇਸ ਮੌਕੇ ਰਾਜਪੂਤ ਭਾਈਚਾਰੇ ਦੇ ਆਗੂ ਰਮਨ ਜਸਵਾਲ, ਜਰਨੈਲ ਸਿੰਘ ਸੰਧੂ, ਵਾਰਡ ਇੰਚਾਰਜ ਟੀ. ਐਲ. ਮੱਟੂ ਆਦਿ ਹਾਜ਼ਰ ਸਨ |