26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਜ਼ਿਲ੍ਹਾ ਮਾਲ ਵਿਭਾਗ ਰੂਪਨਗਰ ਨੂੰ ਡਿਜ਼ੀਟਲ ਕ੍ਰਾਪ ਸਰਵੇ ਕਰਵਾਉਣ ਲਈ 300 ਪ੍ਰਾਈਵੇਟ ਸਰਵੇਅਰਾਂ ਦੀ ਲੋੜ <br/>

ਅਜੀਤ ਡੈਸਕ 19-07-2025
ਰੂਪਨਗਰ, 18 ਜੁਲਾਈ (ਸਤਨਾਮ ਸਿੰਘ ਸੱਤੀ)-ਜ਼ਿਲ੍ਹਾ ਰੋਜ਼ਗਾਰ ਅਫ਼ਸਰ, ਰੂਪਨਗਰ ਨੇ ਦੱਸਿਆ ਕਿ ਜ਼ਿਲ੍ਹਾ ਮਾਲ ਵਿਭਾਗ ਵਲੋਂ ਡਿਜ਼ੀਟਲ ਕਰਾਪ ਸਰਵੇ ਲਈ ਪ੍ਰਾਈਵੇਟ ਸਰਵੇਅਰਾਂ ਨੂੰ ਮਿਤੀ: 23 ਅਗਸਤ 2025 ਤੱਕ ਆਰਜ਼ੀ ਤੌਰ ਤੇ ਲੱਗਭਗ ਇੱਕ ਮਹੀਨੇ ਲਈ ਹਾਇਰ ਕੀਤਾ ਜਾਣਾ ਹੈ | ਪ੍ਰਾਈਵੇਟ ਸਰਵੇਅਰਾਂ ਨੂੰ 10/- ਰੁਪਏ ਪ੍ਰਤੀ ਅਪਰੂਵਡ ਸਰਵੇ ਮਿਲਣਗੇ | ਇਹ ਸਰਵੇ ਮਿਤੀ 01 ਅਗਸਤ 2025 ਤੋਂ ਸ਼ੁਰੂ ਕੀਤਾ ਜਾਣਾ ਹੈ | ਹਰੇਕ ਸਰਵੇਅਰ ਨੂੰ ਘੱਟੋ-ਘੱਟ 70 ਖਸਰਾ ਨੰਬਰਾਂ ਦਾ ਸਰਵੇ ਕਰਨਾ ਲਾਜ਼ਮੀ ਹੋਵੇਗਾ | ਇਸ ਸਬੰਧੀ ਕੋਈ ਵੀ ਟੀ.ਏ ਜਾਂ ਡੀ.ਏ ਮਿਲਣਯੋਗ ਨਹੀਂ ਹੋਵੇਗਾ | ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਸਰਵੇਅਰ ਦੀਆਂ 300 ਅਸਾਮੀਆਂ ਲਈ ਬਾਰਵੀਂ ਪਾਸ ਕੇਵਲ ਪੁਰਸ਼ ਉਮੀਦਵਾਰ ਜਿਨ੍ਹਾਂ ਕੋਲ ਆਪਣਾ ਐਂਡਰਾਇਡ ਫੋਨ ਹੋਵੇ ਅਪਲਾਈ ਕਰ ਸਕਦੇ ਹਨ | ਪ੍ਰਾਈਵੇਟ ਸਰਵੇਅਰ ਦੀ ਅਸਾਮੀ ਲਈ ਗੂਗਲ ਲਿੰਕ 'ਤੇ ਮਿਤੀ: 22 ਜੁਲਾਈ 2025 ਤੱਕ ਰਜਿਸਟਰ ਕੀਤਾ ਜਾ ਸਕਦਾ ਹੈ |

ਪਿਛਲੀ ਖ਼ਬਰ ਇਲਾਕਾ ਵਾਸੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਕੇ ਪਨੈਲਟੀ ਅਤੇ ਵਿਆਜ ਦੀ ਛੋਟ ਦਾ ਲਾਭ ਉਠਾਉਣ-ਕਾਰਜ ਸਾਧਕ ਅਫ਼ਸਰ <br/>... ਅਗਲੀ ਖ਼ਬਰ ਸੰਤ ਬਾਬਾ ਮਹਿੰਦਰ ਸਿੰਘ ਧਿਆਨੂ ਮਾਜਰੇ ਵਾਲਿਆਂ ਦਾ ਜਨਮ ਦਿਹਾੜਾ ਭਲਕੇ ਮਨਾਇਆ ਜਾਵੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।