26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਖਵਾਜਾ ਪੀਰ ਮੰਦਰ ਵਿਖੇ 2 ਦਿਨਾਂ ਸਾਲਾਨਾ ਗਾਇਨ ਦਰਬਾਰ ਅਤੇ ਭੰਡਾਰਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਸ਼ੁਰੂ <br/>

ਖਵਾਜਾ ਪੀਰ ਮੰਦਰ ਨੰਗਲ ਵਿਖੇ ਮੱਥਾ ਟੇਕਦੇ ਹੋਏ ਸਾਬਕਾ ਸਪੀਕਰ ਪੰਜਾਬ ਰਾਣਾ ਕੇ.ਪੀ. ਸਿੰਘ | (ਸੱਜੇ) ਖਵਾਜਾ ਪੀਰ ਮੰਦਰ ਕਮੇਟੀ ਵਲੋਂ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੂੰ ਸਨਮਾਨਿਤ ਕੀਤੇ ਜਾਣ ਮੌਕੇ | <br/> 19-07-2025
ਨੰਗਲ, 18 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਖਵਾਜਾ ਪੀਰ ਮੰਦਰ ਨੰਗਲ ਵਿਖੇ ਸਾਲਾਨਾ ਦੋ ਦਿਨਾਂ ਗਾਇਨ ਦਰਬਾਰ ਅਤੇ ਭੰਡਾਰਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਅੱਜ ਸ਼ੁਰੂ ਹੋਇਆ | ਅੱਜ ਸਵੇਰੇ ਖਵਾਜਾ ਦੀ ਅਰਾਧਨਾ ਤੋਂ ਉਪਰੰਤ ਸ਼ੁਰੂ ਹੋਏ ਇਸ ਗਾਇਨ ਦਰਬਾਰ ਵਿਚ ਉਭਰਦੇ ਗਾਇਕ ਪ੍ਰੇਮ ਸੰਧੂ, ਬੀ ਮਾਹੀ, ਨੋਨੀ ਸੈਣੀ ਵਲੋਂ ਜਿੱਥੇ ਖਵਾਜਾ ਜੀ ਦਾ ਗੁਣਗਾਨ ਕੀਤਾ ਗਿਆ, ਉੱਥੇ ਹੀ ਸੰਦੀਪ ਭਾਰਦਵਾਜ਼ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ | ਇਸ ਸਮਾਗਮ ਵਿਚ ਦੁਪਹਿਰ ਸਮੇਂ ਸਾਬਕਾ ਸਪੀਕਰ ਪੰਜਾਬ ਰਾਣਾ ਕੰਵਰਪਾਲ ਸਿੰਘ ਨੇ ਸਾਥੀਆਂ ਸਮੇਤ ਸ਼ਿਰਕਤ ਕੀਤੀ ਅਤੇ ਖਵਾਜਾ ਪੀਰ ਦੇ ਦਰਬਾਰ 'ਚ ਮੱਥਾ ਟੇਕਿਆ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਅਤੇ ਤਰੱਕੀ ਲਈ ਕਾਮਨਾ ਕੀਤੀ | ਉਪਰੰਤ ਆਪਣੇ ਸੰਬੋਧਨ 'ਚ ਰਾਣਾ ਕੰਵਰਪਾਲ ਸਿੰਘ ਨੇ ਜਿੱਥੇ ਇਸ ਸਮਾਗਮ ਦੇ ਲਈ ਪ੍ਰਬੰਧਕਾਂ ਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਵਲੋਂ ਖਵਾਜਾ ਜੀ ਦੀ ਉਪਮਾ ਵੀ ਦੱਸੀ ਗਈ | ਖਵਾਜਾ ਪੀਰ ਮੰਦਰ ਕਮੇਟੀ ਵਲੋਂ ਪ੍ਰਧਾਨ ਦਿਲਬਾਗ ਸਿੰਘ ਪਰਮਾਰ ਦੀ ਅਗਵਾਈ ਹੇਠ ਸਾਬਕਾ ਸਪੀਕਰ ਪੰਜਾਬ ਰਾਣਾ ਕੇਪੀ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਪ੍ਰਬੰਧਕਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਵਿਸ਼ਾਲ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਹਨੀ, ਇੰਪਰੂਵਮੈਂਟ ਟਰਸਟ ਨੰਗਲ ਦੇ ਸਾਬਕਾ ਚੇਅਰਮੈਨ ਰਾਕੇਸ਼ ਨਈਅਰ, ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਦੇ ਪ੍ਰਧਾਨ ਪੀਆਰਓ ਬੀਬੀਐਮਬੀ ਸਤਨਾਮ ਸਿੰਘ ਲਾਦੀ, ਲਖਵਿੰਦਰ ਸਿੰਘ ਲੱਖੀ , ਦੀਪਕ ਨੰਦਾ ਕੌਂਸਲਰ,ਤਰਸੇਮ ਲਾਲ ਮੱਟੂ, ਰਮਨ ਕੁਮਾਰ ਆਰ ਕੇ , ਵਿਜੇ ਕੌਸ਼ਲ, ਕਪੂਰ ਸਿੰਘ, ਚੰਦਨ ਰਾਣਾ ਚਿੰਪੂ, ਵਿਸ਼ਾਲ ਐਰੀ, ਸ਼ਿਵ ਸਿੰਘ ਰੈਣੀ ਹਾਜ਼ਰ ਸਨ, ਜਦੋਂ ਕਿ ਪ੍ਰਬੰਧਕਾਂ ਵਿਚ ਦਿਲਬਾਗ ਸਿੰਘ ਪਰਮਾਰ, ਰਕੇਸ਼ ਮਹਿਤਾ, ਜਗਦੀਸ਼ ਜੱਗੀ, ਸੁਰਜੀਤ ਸਿੰਘ ਧੁੱਗਾ, ਬਲਵੀਰ ਸਿੰਘ ਬਿੱਲੂ ਮੁੱਖ ਤੌਰ ਤੇ ਹਾਜ਼ਰ ਸਨ | ਇਸ ਸਮਾਗਮ ਦੇ ਚਲਦਿਆਂ ਅੱਜ ਪਹਿਲੇ ਦਿਨ ਨੌਜਵਾਨ ਸੇਵਾ ਸੰਮਤੀ ਰਾਜ ਨਗਰ ਵਲੋਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ 'ਤੇ ਗੁਗਾ ਮਾੜੀ ਮੰਦਰ ਤੋਂ ਖਵਾਜਾ ਪੀਰ ਮੰਦਰ ਤੱਕ ਨੌਜਵਾਨ ਸੇਵਾ ਸੰਮਤੀ ਵਲੋਂ ਖਵਾਜਾ ਜੀ ਦਾ ਗੁਣਗਾਨ ਕਰਦੇ ਹੋਏ ਪੈਦਲ ਸ਼ੋਭਾ ਯਾਤਰਾ ਦੇ ਰੂਪ ਵਿਚ ਸਮੂਹ ਸੰਮਤੀ ਮੈਂਬਰ ਅਤੇ ਸੰਗਤ ਪਹੁੰਚੀ | ਇਸ ਮੌਕੇ ਤੇ ਨਗਰ ਕੌਂਸਲ ਨੰਗਲ ਦੇ ਸਾਬਕਾ ਪ੍ਰਧਾਨ ਰਜੇਸ਼ ਚੌਧਰੀ, ਨੌਜਵਾਨ ਸੇਵਾ ਸੰਮਤੀ ਦੇ ਪ੍ਰਧਾਨ ਸੁਰਜੀਤ ਸਿੰਘ, ਜਤਿੰਦਰ ਪਾਲ ਸਿੰਘ ਜੇ ਪੀ, ਤਿਲਕਰਾਜ ਲੱਕੀ, ਬਿੱਲੂ ਪ੍ਰਧਾਨ, ਸੁਖਵਿੰਦਰ ਭਾਟੀਆ, ਐਡਵੋਕੇਟ ਸੰਜੀਵ ਕੁਮਾਰ, ਜਸ਼ਨ ਅਰੋੜਾ, ਪਿ੍ੰਸ ਅਰੋੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਬਾਬਾ ਮਹਿੰਦਰ ਸਿੰਘ ਧਿਆਨੂ ਮਾਜਰੇ ਵਾਲਿਆਂ ਦਾ ਜਨਮ ਦਿਹਾੜਾ ਭਲਕੇ ਮਨਾਇਆ ਜਾਵੇਗਾ <br/> ਅਗਲੀ ਖ਼ਬਰ ਬੇਸਹਾਰਾ ਗਊਆਂ ਦਾ ਪਿੰਡ ਮਾਂਗੇਵਾਲ ਨਜ਼ਦੀਕ ਭਰਿਆ ਹੋਇਆ ਟਰੱਕ ਫੜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।