30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਲੋਕ ਰੌਲਾ ਪਾ ਰਹੇ ਸਨ ਕਿ ਪਿੰਡਾਂ 'ਚ ਸ਼ਰੇਆਮ ਵਿਕ ਰਿਹਾ ਨਸ਼ਾ, ਪਰ ਹਲਕਾ ਵਿਧਾਇਕ 2 ਕਿੱਲੋਮੀਟਰ ਦੂਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਕਰ ਰਿਹਾ ਦਾਅਵੇ-ਚੰਨੀ <br/>

ਅਜੀਤ ਡੈਸਕ 18-07-2025
ਬੇਲਾ, 17 ਜੁਲਾਈ (ਮਨਜੀਤ ਸਿੰਘ ਸੈਣੀ)-ਬੀਤੇ ਦਿਨੀਂ ਨੇੜਲੇ ਪਿੰਡ ਖੋਖਰਾਂ ਦੇ ਖੇਡ ਮੈਦਾਨ ਵਿਚ ਖੜ੍ਹੀ ਕਾਰ 'ਚੋਂ ਫ਼ੌਜੀ ਨੌਜਵਾਨ ਦੀ ਲਾਸ਼ ਮਿਲੀ, ਜਿਸ ਦੀ ਕਿ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ | ਇਸ ਮੌਕੇ ਪਰਿਵਾਰ ਅਤੇ ਵੱਡੀ ਗਿਣਤੀ 'ਚ ਇਕੱਠੇ ਹੋਏ ਇਲਾਕੇ ਦੇ ਲੋਕ ਸ਼ਰੇਆਮ ਪੁਲਿਸ ਦੀ ਹਾਜ਼ਰੀ ਵਿਚ ਨੇੜਲੇ ਹੀ ਪਿੰਡਾਂ ਦੇ ਨਸ਼ਾ ਤਸਕਰਾਂ ਦਾ ਨਾਂਅ ਲੈ ਕੇ ਆਖ ਰਹੇ ਸਨ ਕਿ ਉਹ ਨਸ਼ਾ ਵੇਚ ਰਹੇ ਹਨ | ਇਸ ਮੌਕੇ ਮਿ੍ਤਕ ਨੌਜਵਾਨ ਦੇ ਪਿਤਾ ਅਤੇ ਪਰਿਵਾਰਕ ਮੈਂਬਰਾਂ ਨੇ ਵੀ ਪੁਲਿਸ ਨੂੰ ਨਸ਼ਾ ਵੇਚਣ ਵਾਲੇ ਉਨ੍ਹਾਂ ਵਿਅਕਤੀਆਂ ਦੇ ਨਾਂਅ ਦੱਸੇ ਜਿਨ੍ਹਾਂ ਨਾਲ ਉਨ੍ਹਾਂ ਦਾ ਫ਼ੌਜੀ ਨੌਜਵਾਨ ਪੁੱਤਰ ਜਿਸ ਦਾ ਕਿ ਹਲੇ ਡੇਢ ਪੌਣੇ ਦੋ ਕੁ ਸਾਲ ਪਹਿਲਾਂ ਪੁਲਿਸ ਵਿਭਾਗ ਵਿਚ ਜਲੰਧਰ ਵਿਖੇ ਨੌਕਰੀ ਕਰਦੀ ਮੁਟਿਆਰ ਨਾਲ ਵਿਆਹ ਹੋਇਆ ਸੀ ਅਤੇ ਅੱਠ ਨੌ ਮਹੀਨਿਆਂ ਦਾ ਪੁੱਤਰ ਹੈ ਗਿਆ ਸੀ ਅਤੇ ਦੂਜੇ ਦਿਨ ਉਸ ਦੀ ਲਾਸ਼ ਮਿਲੀ, ਹਾਲਾਂ ਕਿ ਪਰਿਵਾਰਕ ਮੈਂਬਰ ਕਹਿ ਰਹੇ ਸਨ ਕਿ ਉਨ੍ਹਾਂ ਦਾ ਪੁੱਤਰ ਚਿੱਟੇ ਦਾ ਨਸ਼ਾ ਨਹੀਂ ਕਰਦਾ ਸੀ, ਛੁੱਟੀ ਆਉਣ 'ਤੇ ਪੈੱਗ ਜ਼ਰੂਰ ਲਗਾ ਲੈਂਦਾ ਸੀ | ਸਥਾਨਕ ਪੁਲਿਸ ਵਿਭਾਗ ਦੀਆਂ ਵੱਖ-ਵੱਖ ਟੀਮਾਂ ਆਪਣੇ ਤੌਰ ਤੇ ਕਾਰ ਅਤੇ ਮਿ੍ਤਕ ਨੌਜਵਾਨ ਦੇ ਸਰੀਰ ਦੀ ਜਾਂਚ ਪੜਤਾਲ ਕਰ ਰਹੀਆਂ ਹਨ | ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਗਵੰਤ ਮਾਨ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਿਹਾ ਹੈ, ਪ੍ਰੰਤੂ ਝਾੜੂ ਦੀ ਸਰਕਾਰ ਦੇ ਸਮੇਂ ਨਸ਼ਾ, ਚਿੱਟੇ ਦਿਨ ਕਤਲੋਗਾਰਤ, ਲੁੱਟਾਂ ਖੋਹਾਂ ਆਮ ਵਰਤਾਰਾ ਹੋ ਗਿਆ ਹੈ ਲੋਕ ਦਿਨੇ ਵੀ ਘਰਾਂ ਤੋਂ ਨਿਕਲਣ ਤੋਂ ਡਰਦੇ ਹਨ | ਮੌਕੇ 'ਤੇ ਹਾਜ਼ਰ ਲੋਕਾਂ ਨੇ ਕਿਹਾ ਕਿ ਹਲਕਾ ਸ੍ਰੀ ਚਮਕੌਰ ਸਾਹਿਬ ਵਿਚ ਸ਼ਰੇਆਮ ਨਸ਼ਾ ਵਿਕਦਾ ਹੈ ਅਤੇ ਸਾਡਾ ਵਿਧਾਇਕ ਜਿੱਥੋਂ ਨੌਜਵਾਨ ਮਿ੍ਤਕ ਹਾਲਤ ਵਿਚ ਮਿਲਿਆ ਉੱਥੋਂ ਸਿਰਫ਼ ਦੋ ਕਿਲੋਮੀਟਰ, ਬਜੀਦਪੁਰ, ਦਾਊਦਪੁਰ ਵਿਖੇ ਨਸ਼ਾ ਵਿਰੋਧੀ ਸਮਾਗਮਾਂ ਵਿਚ ਰੁੱਝਿਆ ਪਿਆ ਅਤੇ ਇਲਾਕੇ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਕਰ ਰਿਹਾ ਸੀ | ਇੱਕ ਪਾਸੇ ਨੌਜਵਾਨ ਦੀ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਗਈ ਸਾਰਾ ਦਿਨ ਉਸ ਦੀ ਲਾਸ਼ ਖੋਖਰਾਂ ਖੇਡ ਮੈਦਾਨ ਵਿਚ ਪਈ ਰਹੀ ਸਾਰਾ ਇਲਾਕਾ ਪਰਿਵਾਰ ਨਾਲ ਦੁੱਖ ਵੰਡਾਉਂਦਾ ਰਿਹਾ ਅਤੇ ਸਾਡੇ ਹਲਕੇ ਦੇ ਵਿਧਾਇਕ ਕੋਲ ਦੋ ਮਿੰਟ ਦਾ ਵੀ ਸਮਾਂ ਨਹੀਂ ਕਿ ਉਹ ਪੀੜਤ ਪਰਿਵਾਰ ਨਾਲ ਦੁੱਖ ਵੰਡਾਂ ਜਾਵੇ, ਸਗੋਂ ਸਟੇਜਾਂ ਤੋਂ ਆਖ ਰਿਹਾ ਕਿ ਅਸੀਂ ਨਸ਼ਾ ਖਤਮ ਕਰ ਦਿੱਤਾ ਹੈ | ਇਸ ਮੌਕੇ ਸਾਬਕਾ ਮੁੱਖ ਮੰਤਰੀ ਸ. ਚੰਨੀ ਅਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਦੇ ਪੁੱਤਰ ਦੇ ਕਾਤਲਾਂ ਨੂੰ ਸਜਾ ਦੇਣ ਦੀ ਮੰਗ ਕੀਤੀ |

ਪਿਛਲੀ ਖ਼ਬਰ ਸਾਬਕਾ ਡੀ.ਈ.ਓ. ਰਾਜ ਕੁਮਾਰ ਖੋਸਲਾ ਬਣੇ 'ਆਪ' ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਗਲੀ ਖ਼ਬਰ ਖ਼ਾਲਸਾ ਸਕੂਲ ਦੀ ਵਿਦਿਆਰਥਣ ਰਮਨਦੀਪ ਕੌਰ ਨੇ ਜਿੱਤਿਆ 'ਕਿਸਮੇ ਕਿਤਨਾ ਹੈ ਦਮ' ਸ਼ੋਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।