ਨਵੀਂ ਭਰਤੀ ਅਤੇ ਪਦਉੱਨਤੀ ਵਾਲੇ ਅਧਿਆਪਕਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ: ਜੀ.ਟੀ.ਯੂ. ਪੰਜਾਬ
ਅਜੀਤ ਡੈਸਕ
18-07-2025
ਸੇਵਾ ਬਹਾਲ ਕੀਤੀਆਂ ਜਾਣ, ਕੰਪਿਊਟਰ ਅਧਿਆਪਕਾਂ, ਮੈਰੀਟੋਰੀਅਸ ਅਧਿਆਪਕਾਂ, ਐਸੋਸੀਏਟ ਅਧਿਆਪਕਾਂ, ਆਦਰਸ਼ ਮਾਡਲ ਸਕੂਲਾਂ ਦੇ ਅਧਿਆਪਕਾਂ ਅਤੇ ਐਨਐਸ ਕਿਊ ਐਫ ਅਧਿਆਪਕਾਂ ਨੂੰ ਤਨਖਾਹ ਸਕੇਲਾਂ ਦੇ ਘੇਰੇ ਵਿੱਚ ਲਿਆਂਦਾ ਜਾਵੇ, ਵੱਖ ਵੱਖ ਕੇਡਰਾਂ ਵਿੱਚ ਭਰਤੀ ਹੋਏ ਅਧਿਆਪਕਾਂ ਅਤੇ ਪਦ ਉੱਨਤ ਕੀਤੇ ਗਏ ਲੈਕਚਰਾਰਾਂ ਨੂੰ ਬਦਲੀ ਦਾ ਵਿਸ਼ੇਸ਼ ਮੌਕਾ ਦਿੱਤਾ ਜਾਵੇ ਅਤੇ ਆਪਸੀ ਬਦਲੀ ਲਈ ਸਟੇਅ ਖਤਮ ਕੀਤੀ ਜਾਵੇ, 8886 ਰੈਗੂਲਰ ਹੋਏ ਅਧਿਆਪਕਾਂ ਨੂੰ ਸੀਐਸਆਰ ਰੂਲ ਅਨੁਸਾਰ ਠੇਕਾ ਆਧਾਰਿਤ ਸੇਵਾਵਾਂ ਨੂੰ ਗਿਣਦੇ ਅਚਨਚੇਤ ਛੁੱਟੀਆਂ ਦਾ ਲਾਭ ਦਿੱਤਾ ਜਾਵੇ, ਬਦਲੀਆਂ ਪਾਰਦਰਸ਼ੀ ਢੰਗ ਨਾਲ ਕੀਤੀਆਂ ਜਾਣ, ਹੈੱਡ ਟੀਚਰਾਂ ਦੀਆਂ ਖਤਮ ਕੀਤੀਆਂ ਗਈਆਂ 1904 ਪੋਸਟਾਂ ਅਤੇ ਮਿਡਲ ਸਕੂਲਾਂ ਦੀਆਂ ਖਤਮ ਕੀਤੀਆਂ ਗਈਆਂ ਸਰੀਰਕ ਸਿੱਖਿਆ ਅਤੇ ਡਰਾਇੰਗ ਅਧਿਆਪਕਾਂ ਦੀਆਂ ਪੋਸਟਾਂ ਨੂੰ ਬਹਾਲ ਕੀਤਾ ਜਾਵੇ | ਇਸ ਸਮੇਤ ਹੋਰ ਅਨੇਕਾਂ ਅਧਿਆਪਕ ਪੱਖੀ ਮੰਗਾਂ ਸੰਬੰਧੀ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਸੌਂਪਿਆ ਗਿਆ | ਅਧਿਆਪਕ ਆਗੂਆਂ ਨੇ ਗੱਲ ਕਰਦਿਆਂ ਕਿਹਾ ਕਿ ਜੇਕਰ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਨੂੰ ਸਰਕਾਰ ਨੇ ਜੇਕਰ ਅਣਗੌਲਿਆਂ ਕਰਨ ਦੀ ਨੀਤੀ ਅਪਣਾਈ ਰੱਖੀ ਤਾਂ ਜਲਦ ਹੀ ਤਿੱਖੇ ਅਤੇ ਲੜੀਵਾਰ ਸੰਘਰਸ਼ਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਜਗਦੀਪ ਝੱਲੀਆਂ, ਕੁਲਵੀਰ ਸਿੰਘ ਕੰਧੋਲਾ, ਗੁਰਦੀਪ ਖਾਬੜਾ, ਨਵਕਰਨ ਸਿੰਘ ਖੱਟੜਾ , ਰੂਪ ਚੰਦ, ਹਰਮਨਜੀਤ ਸ਼ੇਰਗਿੱਲ, ਪਰਮਦੀਪ ਸਿੰਘ, ਸ਼ੈਫੀ ਵਾਟਸ, ਰਾਜ ਕੁਮਾਰ,ਲਖਵਿੰਦਰ ਸਿੰਘ, ਸੁਰਿੰਦਰ ਚੱਕ ਢੇਰ, ਦਵਿੰਦਰ ਸਿੰਘ ਸਮਾਣਾ, ਗੁਰਿੰਦਰ ਸਿੰਘ, ਅਸ਼ੋਕ ਸਿੰਘ ਖਾਲਸਾ, ਦਿਲਬਾਰਾ ਸਿੰਘ ਰਾਣਾ ਆਦਿ ਹਾਜ਼ਰ ਸਨ |