ਰੂਪਨਗਰ,16 ਜੁਲਾਈ (ਯਸ਼ਵੰਤ ਬੱਸੀ)-ਸੀਨੀਅਰ ਸਿਟੀਜ਼ਨਜ਼ ਕੌਂਸਲ ਰੂਪਨਗਰ ਵਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਖ-ਵੱਖ ਸਥਾਨਾਂ 'ਤੇ ਬੂਟੇ ਲਗਾ ਕੇ ਮੁਹਿੰਮ ਦਾ ਆਗਾਜ਼ ਕੀਤਾ ਗਿਆ | ਸੰਸਥਾ ਦੇ ਸੀਨੀਅਰ ਵਾਈਸ ਪ੍ਰਧਾਨ ਪਰਮਿੰਦਰ ਵੀਰ ਸਿੰਘ ਚੀਮਾ ਦੀ ਅਗਵਾਈ ਵਿਚ ਕੌਂਸਲ ਦੀ ਟੀਮ ਵਲੋਂ ਪਿੰਡ ਬਾੜ੍ਹਾ ਦੇ ਗੁਰਦੁਆਰਾ ਸਾਹਿਬ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਰੈਲੋਂ ਖੁਰਦ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਕੰਨਿਆ) ਰੂਪਨਗਰ ਵਿਖੇ ਆਂਵਲਾ, ਜਾਮਣ, ਅੰਬ, ਟਾਹਲੀ ਅਤੇ ਅਰਜਨ ਆਦਿ ਦੇ ਛਾਂਦਾਰ ਅਤੇ ਫ਼ਲਦਾਰ ਬੂਟੇ ਲਗਾਏ ਗਏ | ਇਸ ਮੌਕੇ ਹਰਪਾਲ ਸਿੰਘ ਬਾੜ੍ਹਾ, ਸ੍ਰੀਮਤੀ ਸ਼ਰਨਜੀਤ ਕੌਰ, ਲੈਕਚਰਾਰ ਜਵਤਿੰਦਰ ਕੌਰ ਅਤੇ ਕੌਂਸਲ ਵਲੋਂ ਸ੍ਰੀਮਤੀ ਭਗਵੰਤ ਕੌਰ, ਸ੍ਰੀਮਤੀ ਪਰਮਿੰਦਰ ਕੌਰ ਪੰਦੋਹਲ, ਸ੍ਰੀਮਤੀ ਦਲਬੀਰ ਕੌਰ, ਹਰਬੰਸ ਸਿੰਘ, ਸੁਰੇਸ਼ ਚੰਦਰ ਅਤੇ ਸਰਬਜੀਤ ਸਿੰਘ ਆਦਿ ਮੈਂਬਰ ਹਾਜ਼ਰ ਸਨ |