28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਬਲਾਕ ਸ੍ਰੀ ਚਮਕੌਰ ਸਾਹਿਬ ਦੇ ਰਹਿੰਦੇ ਪੰਚਾਂ/ਸਰਪੰਚਾਂ ਲਈ ਹੋਣ ਵਾਲੀ ਚੋਣ ਲਈ ਅੱਜ 3 ਨਾਮਜ਼ਦਗੀਆਂ ਹੋਈਆਂ ਦਾਖਲ

ਅਜੀਤ ਡੈਸਕ 17-07-2025
ਸ੍ਰੀ ਚਮਕੌਰ ਸਾਹਿਬ,16 ਜੁਲਾਈ (ਜਗਮੋਹਣ ਸਿੰਘ ਨਾਰੰਗ)-ਬਲਾਕ ਸ੍ਰੀ ਚਮਕੌਰ ਸਾਹਿਬ ਦੀਆਂ ਪੰਚਾਇਤਾਂ ਲਈ ਖ਼ਾਲੀ ਸੀਟਾਂ ਲਈ ਹੋਣ ਵਾਲੀ ਚੋਣਾਂ ਲਈ ਅੱਜ ਰਿਟਰਨਿੰਗ ਅਫ਼ਸਰ ਦਵਿੰਦਰ ਸਿੰਘ ਕੋਲ 3 ਨਾਮਜ਼ਦਗੀਆਂ ਦਾਖਲ ਹੋਈਆਂ ਹਨ | ਜਿਨ੍ਹ ਾਂ ਵਿਚ ਅਸਰਪੁਰ ਦੀ ਸਰਪੰਚੀ (ਰਾਖਵੀ) ਲਈ 2 ਅਤੇ ਮਨਜੀਤਪੁਰ ਦੇ ਵਾਰਡ ਨੰਬਰ 4 (ਰਾਖਵੀਂ) ਤੋ 1 ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ | ਦੱਸਣਯੋਗ ਹੈ ਕਿ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਅਸਰਪੁਰ ਤੋਂ ਸਰਪੰਚ (ਐਸ. ਸੀ), ਮਨਜੀਤਪੁਰ ਦੇ ਵਾਰਡ ਨੰਬਰ 2 ਤੋਂ ਪੰਚ (ਐਸ. ਸੀ. ਮਹਿਲਾ) ਤੇ ਵਾਰਡ ਨੰਬਰ 4 ਤੋਂ ਪੰਚ (ਐਸ. ਸੀ), ਮੁਕਾਰਬਪੁਰ ਦੇ ਵਾਰਡ ਨੰਬਰ 2 ਤੋਂ ਪੰਚ (ਐਸ ਸੀ) ਲਈ ਅਤੇ ਰੌਲੂਮਾਜਰਾਦੇ ਵਾਰਡ ਨੰਬਰ 1 ਤੋਂ (ਐਸ ਸੀ ਮਹਿਲਾ) ਲਈ ਨਾਮਜਦਗੀਆਂ ਭਰੀਆਂ ਜਾਣੀਆਂ ਹਨ ਜਿਨ੍ਹ ਾਂ ਦੀ ਮਿਤੀ 17 ਜੁਲਾਈ ਆਖਰੀ ਤਾਰੀਖ ਹੈ | ਇਨ੍ਹ ਾਂ 1 ਸਰਪੰਚ ਤੇ 4 ਪੰਚਾਂ ਲਈ ਹੋਣ ਵਾਲੀ ਚੋਣ ਲਈ ਹੁਣ ਤੱਕ 3 ਨਾਮਜ਼ਦਗੀ ਪੱਤਰ ਦਾਖਲ ਹੋਏ ਹਨ | ਇਨ ਾਂ ਪੇਪਰਾਂ ਦੀ ਛਾਣਬੀਣ 18 ਜੁਲਾਈ ਅਤੇ 19 ਜੁਲਾਈ ਨੂੰ ਵਾਪਿਸ ਲੈਣ ਅਤੇ 27 ਜੁਲਾਈ ਨੂੰ ਵੋਟਿੰਗ ਹੋਵੇਗੀ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 'ਸੇਵਾ ਦਿਵਸ' ਵਜੋਂ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕ... ਅਗਲੀ ਖ਼ਬਰ ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਤੀ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।