28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ 'ਚ ਪਤੀ ਖ਼ਿਲਾਫ਼ ਮਾਮਲਾ ਦਰਜ

ਅਜੀਤ ਡੈਸਕ 17-07-2025
ਡੇਰਾਬੱਸੀ, 16 ਜੁਲਾਈ (ਗੁਰਮੀਤ ਸਿੰਘ)-ਪਿਛਲੇ ਹਫ਼ਤੇ ਡੇਰਾਬੱਸੀ ਵਿਖੇ ਇਕ 24 ਸਾਲਾ ਅਧਿਆਪਕਾ ਪਲਵੀ ਰਾਣਾ ਵਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ | ਮਿ੍ਤਕਾ ਦੇ ਪਰਿਵਾਰ ਨੇ ਆਪਣੇ ਜਵਾਈ ਵਿਸ਼ਾਲ ਜੈਸਵਾਲ 'ਤੇ ਉਨ੍ਹਾਂ ਦੀ ਲੜਕੀ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ | ਇਸ ਮਾਮਲੇ 'ਚ ਪੁਲਿਸ ਨੇ ਪਹਿਲਾਂ ਮਿ੍ਤਕਾ ਦੇ ਪਿਤਾ ਦੇ ਬਿਆਨਾਂ 'ਤੇ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਸੀ, ਪਰ ਹੁਣ ਮਿ੍ਤਕਾ ਵਲੋਂ ਖ਼ੁਦਕੁਸ਼ੀ ਤੋਂ ਪਹਿਲਾਂ ਆਪਣੀ ਸਹੇਲੀ ਨਾਲ ਕੀਤੀ ਚੈਟ ਸਾਹਮਣੇ ਆਉਣ 'ਤੇ ਪੁਲਿਸ ਨੇ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੇਰਾਬੱਸੀ ਥਾਣੇ ਦੇ ਮੁਖੀ ਸੁਮੀਤ ਮੋਰ ਨੇ ਦੱਸਿਆ ਕਿ ਮਿ੍ਤਕਾ ਦੇ ਪਿਤਾ ਕੁਲਜੀਤ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਸੀ ਕਿ ਉਸ ਦੀ ਧੀ ਪਲਵੀ ਰਾਣਾ ਦਾ ਵਿਆਹ 18 ਜਨਵਰੀ 2024 ਨੂੰ ਵਿਸ਼ਾਲ ਜੈਸਵਾਲ ਮੂਲ ਵਾਸੀ ਊਨਾ (ਹਿਮਾਚਲ ਪ੍ਰਦੇਸ਼) ਅਤੇ ਹਾਲ ਵਾਸੀ ਈਕੋ ਗਰੀਨ-2 ਡੇਰਾਬੱਸੀ ਨਾਲ ਹੋਇਆ ਸੀ | ਪਲਵੀ ਸਤਲੁਜ ਪਬਲਿਕ ਸਕੂਲ 'ਚ ਅਧਿਆਪਕਾ ਸੀ | ਬੀਤੀ 6 ਜੁਲਾਈ ਨੂੰ ਪਲਵੀ ਨੇ ਆਪਣੇ ਘਰ ਹੀ ਇਕ ਕਮਰੇ 'ਚ ਪੱਖੇ ਨਾਲ ਫ਼ਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਉਸ ਸਮੇਂ ਪਰਿਵਾਰ ਵਲੋਂ ਕਿਸੇ 'ਤੇ ਸ਼ੱਕ ਨਹੀਂ ਪ੍ਰਗਟਾਇਆ ਗਿਆ ਸੀ | ਇਸ ਦੇ ਚਲਦਿਆਂ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਪਰਿਵਾਰ ਦੇ ਹਵਾਲੇ ਕਰ ਦਿੱਤੀ ਸੀ | ਪਲਵੀ ਦੀ ਦੇਹ ਦਾ ਅੰਤਿਮ ਸਸਕਾਰ ਵੀ ਕਰ ਦਿੱਤਾ ਗਿਆ ਸੀ | ਬਾਅਦ 'ਚ ਪਲਵੀ ਰਾਣਾ ਦੀ ਸਹੇਲੀ ਪ੍ਰੀਤਕਾ ਮਿਨਹਾਸ ਦੀ ਵਟਸਐਪ ਚੈਟ ਰਾਹੀਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਪਲਵੀ ਆਪਣੇ ਪਤੀ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਸੀ | ਪਲਵੀ ਨੇ ਆਪਣੀ ਸਹੇਲੀ ਨਾਲ ਕੀਤੀ ਚੈਟ 'ਚ ਦੱਸਿਆ ਸੀ ਕਿ ਉਸ ਦਾ ਪਤੀ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਦਾ ਹੈ, ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਹੀ ਹੈ | ਪਲਵੀ ਦੇ ਪਰਿਵਾਰ ਨੂੰ ਇਸ ਬਾਰੇ ਪਤਾ ਚੱਲਣ 'ਤੇ ਪੁਲਿਸ ਨੂੰ ਉਸ ਦੇ ਪਤੀ ਵਿਸ਼ਾਲ ਜੈਸਵਾਲ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ, ਜਿਸ ਦੇ ਚਲਦਿਆਂ ਪੁਲਿਸ ਨੇ ਵਿਸ਼ਾਲ ਜੈਸਵਾਲ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਰਹਿੰਦੇ ਪੰਚਾਂ/ਸਰਪੰਚਾਂ ਲਈ ਹੋਣ ਵਾਲੀ ਚੋਣ ਲਈ ਅੱਜ 3 ਨਾਮਜ਼ਦਗੀਆਂ ਹੋਈਆਂ ਦਾਖਲ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਹਿੱਸਾ ਬਣ ਕੇ ਇਸ ਨੂੰ ਲੋਕ ਲਹਿਰ ਬਣਾਇਆ ਜਾਵੇ : ਰੰਧਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।