12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਤਿਗੁਰੂ ਰਵਿਦਾਸ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਸੰਬੰਧੀ ਮੀਟਿੰਗ <br/>

ਅਜੀਤ ਡੈਸਕ 28-12-2025
ਬਠਿੰਡਾ, 27 ਦਸੰਬਰ (ਅਵਤਾਰ ਸਿੰਘ ਕੈਂਥ)-ਸਤਿਗੁਰੂ ਸ਼੍ਰੀ ਰਵਿਦਾਸ ਮਹਾਂਸਭਾ (ਸ਼ਹਿਰੀ) ਰਜਿ: ਬਠਿੰਡਾ ਨੇ ਸਤਿਗੁਰੂ ਸ਼੍ਰੀ ਰਵਿਦਾਸ ਭਵਨ ਤੋਂ ਗੁਰੂ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਬੰਧੀ ਮੀਟਿੰਗ ਸਭਾ ਪ੍ਰਧਾਨ ਗੋਰੀ ਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਗਵਰਨਿੰਗ ਬਾਡੀ ਅਤੇ ਸੀਨੀਅਰ ਮੈਂਬਰ ਹਾਜ਼ਰੀ ਭਰੀ | ਆਗੂਆਂ ਨੇ ਜਾਣਕਾਰੀ ਦਿੰਦੇ ਕਿਹਾ ਕਿ 31 ਜਨਵਰੀ, 2026 ਨੂੰ ਸਤਿਗੁਰੂ ਰਵਿਦਾਸ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਅਤੇ 1 ਫਰਵਰੀ ਨੂੰ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਜਨਰਲ ਸਕੱਤਰ ਓਮ ਪ੍ਰਕਾਸ਼ ਦਰਦੀਆ ਨੇ ਦੱਸਿਆ ਕਿ ਪ੍ਰੋਗਰਾਮ ਨੂੰ ਲੈਕੇ ਇਕ ਪ੍ਰਬੰਧਕ ਕਮੇਟੀ ਬਣਾਈ ਗਈ ਹੈ, ਜਿਸ ਦੇ ਮੈਂਬਰ ਸਕੱਤਰ ਓਮ ਪ੍ਰਕਾਸ਼ ਕਟਾਰੀਆ, ਜਸਵੀਰ ਸਿੰਘ ਮਹਿਰਾਜ, ਗੋਰੀ ਸ਼ੰਕਰ, ਓਮ ਪ੍ਰਕਾਸ਼ ਦਰਦੀਆ ਅਤੇ ਪਿ੍ੰਸੀਪਲ ਪਵਨ ਦਸੋਦੀਆ ਹੋਣਗੇ | ਬਲਬੀਰ ਸਿੰਘ, ਗੁਰਦੀਪ ਸਿੰਘ ਸੀ.ਸੀ.ਆਈ. ਨੂੰ ਸਹਾਇਕ ਪ੍ਰਬੰਧਕ ਸਕੱਤਰ, ਦੇਸਰਾਜ ਛੱਤਰੀਵਾਲਾ ਪ੍ਰੈਸ ਸਕੱਤਰ ਅਤੇ ਮੁੱਖ ਸਲਾਹਕਾਰ ਅਤੇ ਸਲਾਹਕਾਰ ਬਲਬੀਰ ਸਿੰਘ ਮੰਡੀਕਲਾਂ, ਰਮੇਸ਼ ਸੇਲਵਾਲ, ਦੁਲੀ ਚੰਦ ਕਿਲਾਨੀਆ, ਅਸ਼ੋਕ ਰੂਪਾ ਅਤੇ ਹੰਸਰਾਜ ਨੂੰ ਬਣਾਇਆ ਗਿਆ | ਗੰਗਾ ਰਾਮ ਗੋਠਵਾਲਾ ਨੂੰ ਕੈਸ਼ੀਅਰ, ਮਦਨ ਮੋਹਨ ਗੋਠਵਾਲਾ ਨੂੰ ਸਹਾਇਕ ਕੈਸ਼ੀਅਰ ਅਤੇ ਬਿੰਦਰ ਸਿੰਘ ਦਫ਼ਤਰ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ | ਇਹ ਵਿਸ਼ਾਲ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਭਵਨ, ਨਰੂਆਣਾ ਰੋਡ, ਸੰਗੂਆਣਾ ਬਸਤੀ ਤੋਂ ਸ਼ੁਰੂ ਹੋਵੇਗਾ ਅਤੇ ਸ਼ਹਿਰ ਦੇ ਮੁੱਖ ਬਾਜ਼ਾਰਾਂ ਦੇ ਵੱਖ-ਵੱਖ ਖੇਤਰਾਂ ਵਿਚੋਂ ਲੰਘੇਗਾ |

ਪਿਛਲੀ ਖ਼ਬਰ ਪਲਾਸਟਿਕ ਫ਼ੈਕਟਰੀ 'ਚ ਲੱਗੀ ਅੱਗ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਮਾਲਵਾ ਦੀ ਕਰਜ਼ਾ ਮੁਕਤੀ ਸੰਬੰਧੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।